ਪੰਜਾਬ 'ਚ ਹਫ਼ਤੇ 'ਚ ਹੀ ਕੋਰੋਨਾ ਨਾਲ 34 ਮੌਤਾਂ
ਪੰਜਾਬ 'ਚ 188 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦਾ ਅੰਕੜਾ 6,198 'ਤੇ ਪਹੁੰਚ ਗਿਆ। ਇਨ੍ਹਾਂ 'ਚੋਂ 4,306 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਸੂਬੇ 'ਚ 1,729 ਐਕਟਿਵ ਮਰੀਜ਼ ਹਨ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਨਾਲ ਹੀ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਦੌਰਾਨ ਸੂਬੇ 'ਚ ਛੇ ਹੋਰ ਲੋਕਾਂ ਦੀ ਮੌਤ ਹੋਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 164 ਹੋ ਗਿਆ ਹੈ। ਪੰਜਾਬ 'ਚ ਇਕ ਹਫ਼ਤੇ 'ਚ 34 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।
ਇਸ ਦੇ ਨਾਲ ਹੀ ਪੰਜਾਬ 'ਚ 188 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦਾ ਅੰਕੜਾ 6,198 'ਤੇ ਪਹੁੰਚ ਗਿਆ। ਇਨ੍ਹਾਂ 'ਚੋਂ 4,306 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਸੂਬੇ 'ਚ 1,729 ਐਕਟਿਵ ਮਰੀਜ਼ ਹਨ।
ਸੂਬੇ 'ਚ ਸ਼ਨੀਵਾਰ ਪੌਜੇਟਿਵ ਆਏ 188 ਮਰੀਜ਼ਾਂ 'ਚੋਂ ਜਲੰਧਰ 'ਚ 57 ਸਭ ਤੋਂ ਜ਼ਿਆਦਾ, ਲੁਧਿਆਣਾ 'ਚ 55 ਤੇ ਅੰਮ੍ਰਿਤਸਰ 'ਚ 14 ਕੇਸ ਸਾਹਮਣੇ ਆਏ ਹਨ। ਜਲੰਧਰ 'ਚ ਪੌਜ਼ੇਟਿਵ ਆਏ 57 ਮਰੀਜ਼ਾਂ 'ਚੋਂ 17 ਇੱਕੋ ਪਰਿਵਾਰ ਦੇ ਹਨ।
ਇਹ ਵੀ ਪੜ੍ਹੋ:
ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ 'ਚ ਪਹੁੰਚ ਗਿਆ ਸੀ ਵਾਇਰਸ!ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ
ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ