(Source: ECI/ABP News)
ਕੋਰੋਨਾ ਦੀ ਤੀਜੀ ਲਹਿਰ ਦਾ ਖਤਰੇ! ਪੰਜਾਬ ਦੇ 42% ਬੱਚਿਆਂ 'ਚ ਨਹੀਂ ਮਿਲੀਆਂ ਐਂਟੀਬਾਡੀਜ਼, ਸੀਰੋ ਸਰਵੇਖਣ 'ਚ ਖੁਲਾਸਾ
ਕੋਵਿਡ-19 ਵਿਰੁੱਧ ਲੜਾਈ ਵਿੱਚ ਸਰੀਰ 'ਚ ਐਂਟੀਬਾਡੀਜ਼ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਇਹ ਜਾਂ ਤਾਂ ਟੀਕਾਕਰਨ ਕਾਰਨ ਹੋ ਸਕਦਾ ਹੈ ਜਾਂ ਕਿਸੇ ਵਿਅਕਤੀ ਦੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹੋ ਸਕਦਾ ਹੈ।
![ਕੋਰੋਨਾ ਦੀ ਤੀਜੀ ਲਹਿਰ ਦਾ ਖਤਰੇ! ਪੰਜਾਬ ਦੇ 42% ਬੱਚਿਆਂ 'ਚ ਨਹੀਂ ਮਿਲੀਆਂ ਐਂਟੀਬਾਡੀਜ਼, ਸੀਰੋ ਸਰਵੇਖਣ 'ਚ ਖੁਲਾਸਾ Coronavirus 3 wave in Punjab: 42% children does not have enough antibodies to fight deadly virus ਕੋਰੋਨਾ ਦੀ ਤੀਜੀ ਲਹਿਰ ਦਾ ਖਤਰੇ! ਪੰਜਾਬ ਦੇ 42% ਬੱਚਿਆਂ 'ਚ ਨਹੀਂ ਮਿਲੀਆਂ ਐਂਟੀਬਾਡੀਜ਼, ਸੀਰੋ ਸਰਵੇਖਣ 'ਚ ਖੁਲਾਸਾ](https://feeds.abplive.com/onecms/images/uploaded-images/2021/08/18/4d6bb8d696ff5f6c9f131685854feb84_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਵਿੱਚ ਸੰਭਾਵੀ ਕੋਰੋਨਾ ਦੀ ਤੀਜੀ ਲਹਿਰ ਵਿੱਚ 42 ਫ਼ੀਸਦੀ ਬੱਚੇ ਖਤਰੇ 'ਚ ਹਨ। ਜੁਲਾਈ ਵਿੱਚ ਕੀਤੇ ਗਏ ਸੀਰੋ ਸਰਵੇਖਣ ਦੀ ਮੁੱਢਲੀ ਜਾਂਚ 'ਚ 58 ਫ਼ੀਸਦੀ ਬੱਚਿਆਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਤੀਜੀ ਲਹਿਰ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ 6 ਤੋਂ 17 ਸਾਲ ਦੀ ਉਮਰ ਦੇ ਲੋਕਾਂ 'ਤੇ ਇੱਕ ਸੀਰੋ ਸਰਵੇਖਣ ਕੀਤਾ ਸੀ। ਹਾਲਾਂਕਿ ਸਰਵੇਖਣ ਦੀ ਅੰਤਮ ਰਿਪੋਰਟ ਅਜੇ ਤਿਆਰ ਕੀਤੀ ਜਾਣੀ ਬਾਕੀ ਹੈ। ਛੇਤੀ ਹੀ ਸਿਹਤ ਵਿਭਾਗ ਇਸ ਦੇ ਨਤੀਜੇ ਜਨਤਕ ਕਰੇਗਾ।
ਕੋਰੋਨਾ ਦੀ ਤੀਜੀ ਲਹਿਰ ਵਿੱਚ ਕਿਹਾ ਜਾਂਦਾ ਹੈ ਕਿ ਸਿਰਫ ਬੱਚਿਆਂ ਨੂੰ ਹੀ ਖਤਰਾ ਹੈ। ਅਜਿਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਨੇ ਜੁਲਾਈ ਵਿੱਚ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦਾ ਪਹਿਲਾ ਸੀਰੋ ਸਰਵੇਖਣ ਕੀਤਾ ਸੀ। ਹਾਲਾਂਕਿ ਸੀਰੋ ਸਰਵੇਖਣ ਦਾ ਕੰਮ ਜੁਲਾਈ ਦੇ ਅੰਤ ਤਕ ਪੂਰਾ ਹੋਣਾ ਸੀ, ਪਰ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਵਿਭਾਗ ਨੂੰ ਨਮੂਨੇ ਇਕੱਠੇ ਕਰਨ ਵਿੱਚ ਮੁਸ਼ਕਲ ਆਈ।
ਹੁਣ ਤਕ ਵਿਭਾਗ ਨੇ ਕੁਝ ਜ਼ਿਲ੍ਹਿਆਂ ਤੋਂ 1500 ਤੋਂ ਵੱਧ ਬੱਚਿਆਂ ਦੇ ਸੈਂਪਲ ਲਏ ਸਨ, ਜਿਨ੍ਹਾਂ ਵਿੱਚ 58 ਫ਼ੀਸਦੀ ਸੈਂਪਲਾਂ ਵਿੱਚ ਐਂਟੀਬਾਡੀਜ਼ ਮਿਲੀਆਂ ਹਨ, ਜਦਕਿ 42 ਫ਼ੀਸਦੀ ਬੱਚੇ ਐਂਟੀਬਾਡੀਜ਼ ਨਹੀਂ ਬਣਾ ਸਕੇ ਹਨ। ਅਜਿਹੀ ਸਥਿਤੀ 'ਚ ਸਿਹਤ ਮਾਹਰ ਇਨ੍ਹਾਂ ਬੱਚਿਆਂ ਨੂੰ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਖ਼ਤਰਾ ਦੱਸ ਰਹੇ ਹਨ। ਸਰਵੇਖਣ ਦੌਰਾਨ ਇਕੱਤਰ ਕੀਤੇ ਗਏ ਜ਼ਿਆਦਾਤਰ ਨਮੂਨੇ ਸ਼ਹਿਰੀ ਖੇਤਰਾਂ ਤੋਂ ਇਕੱਤਰ ਕੀਤੇ ਗਏ ਹਨ। ਸਿਹਤ ਵਿਭਾਗ ਅਨੁਸਾਰ ਬੱਚਿਆਂ ਨੂੰ ਖਤਰੇ ਤੋਂ ਬਚਾਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਐਂਟੀਬਾਡੀਜ਼ ਮਹੱਤਵਪੂਰਨ ਕਿਉਂ ਹਨ?
ਕੋਵਿਡ-19 ਵਿਰੁੱਧ ਲੜਾਈ ਵਿੱਚ ਸਰੀਰ 'ਚ ਐਂਟੀਬਾਡੀਜ਼ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਇਹ ਜਾਂ ਤਾਂ ਟੀਕਾਕਰਨ ਕਾਰਨ ਹੋ ਸਕਦਾ ਹੈ ਜਾਂ ਕਿਸੇ ਵਿਅਕਤੀ ਦੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹੋ ਸਕਦਾ ਹੈ। ਐਂਟੀਬਾਡੀਜ਼ ਲਾਗ ਨਾਲ ਲੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਰੀਰ ਨੂੰ ਦੁਬਾਰਾ ਲਾਗ ਲੱਗਣ ਤੋਂ ਵੀ ਬਚਾਉਂਦਾ ਹੈ। ਜਦੋਂ ਕੋਈ ਵਾਇਰਸ, ਬੈਕਟੀਰੀਆ ਜਾਂ ਕੋਈ ਬਾਹਰੀ ਸੂਖਮ ਜੀਵ ਸਰੀਰ ਤੇ ਹਮਲਾ ਕਰਦੇ ਹਨ, ਤਾਂ ਸਾਡੀ ਇਮਿਊਨ ਸਿਸਟਮ ਇਸ ਨਾਲ ਲੜਨ ਲਈ ਆਪਣੇ ਆਪ ਕਿਰਿਆਸ਼ੀਲ ਹੋ ਜਾਂਦੀ ਹੈ। ਐਂਟੀਬਾਡੀਜ਼ ਉਹ ਪ੍ਰੋਟੀਨ ਹੁੰਦੇ ਹਨ ਜੋ ਸਰੀਰ ਵਿੱਚ ਕਿਸੇ ਲਾਗ ਜਾਂ ਟੀਕੇ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਮਿਊਨ ਸਿਸਟਮ ਦੁਆਰਾ ਬਣਾਏ ਜਾਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)