ਪੈਨਸ਼ਨ ਦੀਆਂ ਬੇਨਿਯਮੀਆਂ ਦਰੁਸਤ ਕਰਕੇ ਅਸਲ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ: ਡਾ. ਬਲਜੀਤ ਕੌਰ
ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅਸਲ ਲਾਭਪਾਤਰੀਆਂ ਦਾ ਪਤਾ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ 90248 ਮ੍ਰਿਤਕਾਂ ਨੂੰ ਲਾਭ ਮਿਲ ਰਿਹਾ ਸੀ। ਜਿਸ ਦੀ 95 ਫੀਸਦੀ ਭਾਵ 23.94 ਕਰੋੜ ਰੁਪਏ ਦੀ ਰਿਕਵਰੀ ਕਰ ਲਈ ਗਈ ਹੈ
Punjab Vidhan Sabha: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ, ਵਿਧਵਾ ਅਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ ਪੈਨਸ਼ਨ ਵਿੱਚ ਵਾਧਾ ਭਵਿੱਖ ਵਿੱਚ ਜਲਦ ਕੀਤਾ ਜਾਵੇਗਾ। ਇਹ ਗੱਲ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਕਹੀ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਿਲਾਂ ਸਰਕਾਰ ਪਿਛਲੀਆਂ ਬੇਨਿਯਮੀਆਂ ਨੂੰ ਦੂਰ ਕਰਕੇ ਇਸ ਨੂੰ ਸਟਰੀਮ ਲਾਈਨ ਕਰ ਰਹੀ ਹੈ।
In response to a question raised by MLA Ganieve Kaur Majithia, Social Security, Women & Child Development Minister Dr. Baljit Kaur said that increase in pension for senior citizens, widows and destitute women, dependent children and disabled persons will be done soon in future. pic.twitter.com/YimMwwkmsQ
— Government of Punjab (@PunjabGovtIndia) March 9, 2023
ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅਸਲ ਲਾਭਪਾਤਰੀਆਂ ਦਾ ਪਤਾ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ 90248 ਮ੍ਰਿਤਕਾਂ ਨੂੰ ਲਾਭ ਮਿਲ ਰਿਹਾ ਸੀ। ਜਿਸ ਦੀ 95 ਫੀਸਦੀ ਭਾਵ 23.94 ਕਰੋੜ ਰੁਪਏ ਦੀ ਰਿਕਵਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਸਰਵੇਖਣ ਕੀਤਾ ਸੀ ਅਤੇ 70137 ਅਯੋਗ ਪਾਏ ਗਏ ਸਨ, ਜਿਨ੍ਹਾਂ ਦੀ 162.35 ਕਰੋੜ ਰੁਪਏ ਦੀ ਰਿਕਵਰੀ ਬਣਦੀ ਸੀ। ਪਰ ਸਿਰਫ਼ ਇੱਕ ਕਰੋੜ ਰੁਪਏ ਦੀ ਹੀ ਰਿਕਵਰੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਬੇਨਿਯਮੀਆਂ ਦਰੁਸਤ ਕਰਕੇ ਅਸਲ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਏਗੀ। ਸਾਡੀ ਸਰਕਾਰ ਹਰ ਗਾਰੰਟੀ ਨੂੰ ਪੂਰੀ ਕਰਨ ਲਈ ਵਚਨਬੱਧ ਹੈ।