ਪੜਚੋਲ ਕਰੋ

ਬੇਅਦਬੀ ਤੇ ਗੋਲੀ ਕਾਂਡ: ਵੱਡੇ ਅਫਸਰਾਂ ਤੇ ਸੁਖਬੀਰ ਬਾਦਲ 'ਤੇ ਗ੍ਰਿਫਤਾਰੀ ਦੀ ਤਲਵਾਰ!

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਮਗਰੋਂ ਰੋਸ ਧਰਨੇ ’ਤੇ ਬੈਠੀਆਂ ਸਿੱਖ ਸੰਗਤਾਂ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਹ ਵੀ ਚਰਚਾ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ, ਏਡੀਜੀਪੀ ਜਤਿੰਦਰ ਜੈਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ। ਸੁਮੇਧ ਸੈਣੀ ਪਹਿਲਾਂ ਹੀ ਸੰਭਾਵੀ ਗ੍ਰਿਫਤਾਰੀ ਕਰਕੇ ਅਦਾਲਤ ਪਹੁੰਚ ਚੁੱਕੇ ਹਨ। ਹੁਣ ਤੱਕ ਸਾਬਕਾ ਐਸਪੀ ਚਰਨਜੀਤ ਸ਼ਰਮਾ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਿੱਟ ਵੱਲੋਂ ਏਡੀਜੀਪੀ ਇਕਬਾਲ ਪ੍ਰੀਤ ਸਹੋਤਾ, ਆਈਜੀ ਬਠਿੰਡਾ ਰੇਂਜ਼ ਜਤਿੰਦਰ ਜੈਨ ਡੀਆਈਜੀ ਫਿਰੋਜ਼ਪੁਰ ਰੇਜ਼ ਰਣਬੀਰ ਸਿੰਘ ਖਟੜਾ, ਡੀਆਈਜੀ ਬਠਿੰਡਾ ਅਮਰ ਸਿੰਘ ਚਾਹਲ, ਡਵੀਜ਼ਨਲ ਕਮਿਸ਼ਨਰ ਵੀਕੇ ਮੀਨਾ, ਕੋਟਕਪੂਰਾ ਦੇ ਐਸਪੀ ਹਰਜੀਤ ਸਿੰਘ ਤੇ ਐਸਡੀਐਮ ਹਰਜੀਤ ਸਿੰਘ ਸੰਧੂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਕੁਝ ਅਫਸਰ ਪੁੱਛਗਿੱਛ ਤੋਂ ਬਚਦੇ ਆ ਰਹੇ ਹਨ। ਕੁਝ ਨੇ ਜਮਾਨਤਾਂ ਲੈ ਲਈਆਂ ਹਨ। ਸਿੱਟ ਇਨ੍ਹਾਂ ਅਫਸਰਾਂ ਵਿੱਚੋਂ ਵੀ ਕੁਝ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਇਹ ਪਤਾ ਲਾਉਣ ਵਿੱਚ ਜੁਟੀ ਹੈ ਕਿ ਸੰਗਤ ਉਪਰ ਫਾਇਰਿੰਗ ਵੇਲੇ ਉਮਰਾਨੰਗਲ ਕਿਸ ਨਾਲ ਮੋਬਾਈਲ ਫੋਨ 'ਤੇ ਗੱਲਬਾਤ ਕਰ ਰਹੇ ਸੀ। ਉਨ੍ਹਾਂ ਨੂੰ ਕੌਣ ਤੇ ਕਿਉਂ ਨਿਰਦੇਸ਼ ਰਿਹਾ ਸੀ। ਮੰਗਲਵਾਰ ਨੂੰ ਪੁਲਿਸ ਰਿਮਾਂਡ ਦੀ ਅਰਜ਼ੀ ’ਤੇ ਬਹਿਸ ਕਰਦਿਆਂ ਵਿਸ਼ੇਸ਼ ਜਾਂਚ ਟੀਮ ਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਉਮਰਾਨੰਗਲ ਨੇ ਮੁੱਢਲੀ ਪੜਤਾਲ ਦੌਰਾਨ ਮੰਨਿਆ ਹੈ ਕਿ ਗੋਲੀ ਚਲਾਉਣ ਦੇ ਹੁਕਮ ਡੀਜੀਪੀ ਵੱਲੋਂ ਦਿੱਤੇ ਗਏ ਸੀ। ਪੁਲਿਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਤੱਥ ਦੀ ਪੜਤਾਲ ਕਰ ਰਹੇ ਹਨ ਕਿ ਡੀਜੀਪੀ ਨੇ ਕਿਹੜੇ ਹਾਲਾਤ ਵਿੱਚ ਆਈਜੀ ਨੂੰ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਜਦੋਂਕਿ ਕੋਟਕਪੂਰਾ ਵਿੱਚ ਮਾਹੌਲ ਸ਼ਾਂਤੀਪੂਰਨ ਸੀ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਡੀਜੀਪੀ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਂਝ ਸਿੱਟ ਦੇ ਮੈਂਬਰ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ। ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ 2018 ਵਿੱਚ ਇਰਾਦਾ ਕਤਲ ਤੇ ਅਸਲੇ ਦੀ ਨਜਾਇਜ਼ ਵਰਤੋਂ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਪਰਚੇ ਦੀ ਪੜਤਾਲ ਤੋਂ ਬਾਅਦ ਹੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਮਰਾਨੰਗਲ ਦੇ ਵਕੀਲਾਂ ਨੇ ਬਹਿਸ ਦੌਰਾਨ ਦਾਅਵਾ ਕੀਤਾ ਕਿ ਘਟਨਾ ਤੋਂ ਤਿੰਨ ਸਾਲ ਬਾਅਦ ਪਰਚਾ ਦਰਜ ਕੀਤਾ ਗਿਆ ਹੈ। ਉਸ ਪਰਚੇ ਵਿੱਚ ਉਮਰਾਨੰਗਲ ਦਾ ਨਾਮ ਤੱਕ ਸ਼ਾਮਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਸੰਗਤਾਂ ਨੂੰ ਖੁਸ਼ ਕਰਨ ਲਈ ਉਮਰਾਨੰਗਲ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਚੋਣਾਂ ਸਿਰ ’ਤੇ ਹੋਣ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਤਾਂ ਜੋ ਸਮੁੱਚੇ ਹਾਲਾਤ ਦਾ ਸਿਆਸੀ ਲਾਹਾ ਲਿਆ ਜਾ ਸਕੇ। ਉਧਰ, ਅਕਾਲੀ ਲੀਡਰਾਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ’ਚ ਸਭ ਤੋਂ ਵੱਡਾ ਮੁਲਜ਼ਮ ਕਰਾਰ ਦਿੰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਇਕੱਲੇ ਆਈਜੀ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ’ਤੇ ਮੱਲ੍ਹਮ ਲਾਉਣ ਲਈ ਕਾਫੀ ਨਹੀਂ। ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਵੀ ਜ਼ਰੂਰੀ ਹੈ, ਜਿਨ੍ਹਾਂ ਦੇ ਇਸ਼ਾਰਿਆਂ ’ਤੇ ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਤੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ (ਸੁਖਬੀਰ ਬਾਦਲ) ਵਿਰੁੱਧ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ।

ਟਾਪ ਹੈਡਲਾਈਨ

Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Government Employees: ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Embed widget