ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜੱਸੀ ਕਤਲ ਮਾਮਲੇ 'ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸ
![ਜੱਸੀ ਕਤਲ ਮਾਮਲੇ 'ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸ court issued 4 days police remand of jassi's mother and uncle in her murder case ਜੱਸੀ ਕਤਲ ਮਾਮਲੇ 'ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸ](https://static.abplive.com/wp-content/uploads/sites/5/2019/01/24105401/JASSI-HONOR-KILING-1.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਸੰਗਰੂਰ: ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੋਵੇਂ ਮੁਲਜ਼ਮਾਂ ਨੂੰ ਬੀਤੇ ਕੱਲ੍ਹ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਦੋਵਾਂ ਮੁਲਜ਼ਮਾਂ ਦੀ ਸਪੁਰਦਗੀ ਕਰ ਦਿੱਤੀ ਸੀ।
ਦੋਵੇਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਸਵੇਰੇ ਮਲੇਰਕੋਟਲਾ ਦੇ ਸੈਸ਼ਨ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਜੱਸੀ ਦੀ ਮਾਂ ਤੇ ਮਾਮੇ ਦਾ ਸੱਤ ਦਿਨਾਂ ਰਿਮਾਂਡ ਮੰਗਿਆ ਸੀ, ਪਰ ਜੱਜ ਨੇ ਚਾਰ ਦਿਨ ਰਿਮਾਂਡ ਦੀ ਪ੍ਰਵਾਨਗੀ ਦਿੱਤੀ। ਹੁਣ ਸੰਗਰੂਰ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਜੱਸੀ ਦੇ ਕਤਲ ਸਬੰਧੀ ਪੁੱਛਗਿੱਛ ਕਰੇਗੀ।
ਜਸਵਿੰਦਰ ਸਿੱਧੂ ਕੈਨੇਡਾ ਦੀ ਨਾਗਰਿਕ ਸੀ ਤੇ ਤਕਰੀਬਨ 20 ਸਾਲ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਖੋਸਾ ਦੇ ਰਹਿਣ ਵਾਲੇ ਆਟੋ ਚਾਲਕ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨੂੰ ਆਪਣਾ ਦਿਲ ਦੇ ਬੈਠੀ ਸੀ। ਦੋਵਾਂ ਨੇ ਮਈ 2000 ਵਿੱਚ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ।
ਦੋਵਾਂ ਵਿੱਚ ਵੱਡਾ ਆਰਥਕ ਪਾੜਾ ਹੋਣ ਕਾਰਨ ਪਰਿਵਾਰ ਵਾਲੇ ਇਸ ਰਿਸ਼ਤੇ ਦੇ ਖਿਲਾਫ਼ ਸਨ। ਅੱਠ ਜੂਨ 2000 ਨੂੰ ਮਿੱਠੂ ਦੇ ਨਾਨਕੇ ਪਿੰਡ ਨਾਰੀਕੇ ਵਿੱਚ ਜੋੜੇ 'ਤੇ ਜਾਨਲੇਵਾ ਹਮਲਾ ਹੋਇਆ ਤੇ 25 ਸਾਲਾ ਜਸਵਿੰਦਰ ਸਿੱਧੂ ਦੀ ਗਲ਼ ਵੱਢੀ ਲਾਸ਼ ਬਰਾਮਦ ਹੋਈ ਸੀ।
ਪੁਲਿਸ ਮੁਤਬਾਕ ਜੱਸੀ ਦੀ ਮਾਂ ਤੇ ਮਾਮੇ ਨੇ ਆਪਣੀ ਧੀ ਤੇ ਉਸ ਦੇ ਪਤੀ ਨੂੰ ਝੂਠੀ ਅਣਖ ਖਾਤਰ ਕਤਲ ਕਰਨ ਲਈ ਸੁਪਾਰੀ ਦਿੱਤੀ ਗਈ ਸੀ, ਪਰ ਮਿੱਠੂ ਬਚ ਗਿਆ ਸੀ। ਹੁਣ ਇਸੇ ਅਣਖ ਖਾਤਰ ਕਤਲ ਦੇ ਮਾਮਲੇ ਵਿੱਚ ਜੱਸੀ ਦੀ ਮਾਂ ਮਲਕੀਤ ਕੌਰ (65) ਤੇ ਉਸ ਦੇ ਮਾਮੇ ਸੁਖਵਿੰਦਰ ਸਿੰਘ (70) ਨੂੰ ਪੰਜਾਬ ਲਿਆਂਦਾ ਗਿਆ ਤੇ ਮਾਮਲੇ ਸਬੰਧੀ ਮੁਲਜ਼ਮਾਂ ਤੋਂ ਪਹਿਲੀ ਸੁਣਵਾਈ ਮਲੇਰਕੋਟਲਾ ਅਦਾਲਤ ਵਿੱਚ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)