Defamation Case: 1 ਕਰੋੜ ਦੇ ਮਾਣਹਾਨੀ ਵਾਲੇ ਕੇਸ 'ਚ ਸੀਐਮ ਭਗਵੰਤ ਮਾਨ ਨੂੰ ਸੰਮਨ ਜਾਰੀ, ਬਾਦਲ ਦਾ ਚੈਲੰਜ ਵੀ ਕੀਤਾ ਮਨਜ਼ੂਰ
Sukhbir Badal Vs CM Bhagwant Mann: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਮੁਕਤਸਰ ਦੀ ਅਦਾਲਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
Sukhbir Badal Vs CM Bhagwant Mann: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਮੁਕਤਸਰ ਦੀ ਅਦਾਲਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਵਿੱਚ ਬਾਦਲ ਨੇ ਇੱਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਦੌਰਾਨ ਭਗਵੰਤ ਮਾਨ ਨੇ ਬਾਦਲ ਪਰਿਵਾਰ 'ਤੇ ਹਰਿਆਣਾ ਦੇ ਬਾਲਾਸਰ ਫਾਰਮ ਲਈ ਵਿਸ਼ੇਸ਼ ਨਹਿਰ ਬਣਾਉਣ ਦਾ ਦੋਸ਼ ਲਾਇਆ ਸੀ।
ਮੁਕਤਸਰ ਅਦਾਲਤ ਨੇ ਭਗਵੰਤ ਮਾਨ ਨੂੰ 19 ਫਰਵਰੀ ਲਈ ਸੰਮਨ ਜਾਰੀ ਕੀਤੇ ਹਨ। ਸੁਖਬੀਰ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ 17 ਨਵੰਬਰ ਨੂੰ ਮੁੱਖ ਮੰਤਰੀ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ ਪਰ ਮੁੱਖ ਮੰਤਰੀ ਨੇ ਨਾ ਤਾਂ ਮੁਆਫ਼ੀ ਮੰਗੀ ਅਤੇ ਨਾ ਹੀ ਨੋਟਿਸ ਦਾ ਜਵਾਬ ਦਿੱਤਾ। ਦੂਜੇ ਪਾਸੇ ਵੀਰਵਾਰ ਨੂੰ ਸੰਗਰੂਰ ਵਿੱਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ।
ਸੀਐਮ ਮਾਨ ਨੇ ਮਾਣਹਾਨੀ ਪਟੀਸ਼ਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਪੰਜਾਬ ਵਿਰੋਧੀ ਕਾਰਨਾਮਿਆਂ ਅਤੇ ਮਾੜੇ ਕੰਮਾਂ ਦਾ ਪਰਦਾਫਾਸ਼ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। ਉਹ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਜਾਇਦਾਦ ਬਚਾਉਣ ਲਈ ਕੇਸ ਲੜ ਰਹੇ ਹਨ, ਜਦਕਿ ਉਹ ਲੋਕਾਂ ਨੂੰ ਬਚਾਉਣ ਲਈ ਅਦਾਲਤ ਜਾਣਗੇ।
ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਹਰ ਹਫ਼ਤੇ ਸੁਖਬੀਰ ਅਤੇ ਬਾਦਲ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਣਕਾਰੀ ਸਬੂਤਾਂ ਸਮੇਤ ਅੱਗੇ ਲਿਆਂਦੀ ਜਾਵੇਗੀ। ਸੀ.ਐਮ ਮਾਨ ਨੇ ਕਿਹਾ- "ਹੁਣ ਇਹ ਉਨ੍ਹਾਂ ਲਈ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਉਹ ਇਸ ਮਾਮਲੇ ਵਿੱਚ ਹਰ ਹਫ਼ਤੇ ਅਦਾਲਤੀ ਤਰੀਕ (ਸੁਣਵਾਈ) ਕਰਵਾਉਣਾ ਚਾਹੁੰਦੇ ਹਨ।
ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਹੁਣ ਹਰ ਹਫ਼ਤੇ ਬਾਦਲ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਦਾ ਖੁਲਾਸਾ ਹੋਵੇਗਾ, ਇੰਨਾ ਹੀ ਨਹੀਂ ਉਹ ਸੁਖ ਨਿਵਾਸ ਤੋਂ ਅਮਰੀਕਾ ਤੱਕ ਦੀਆਂ ਪਾਰਕਿੰਗਾਂ ਬਾਰੇ ਵੀ ਖੁਲਾਸਾ ਕਰਨਗੇ।