ਪੜਚੋਲ ਕਰੋ
Advertisement
ਪੰਜਾਬ ਦੇ ਇਨ੍ਹਾਂ ਦੋ ਜ਼ਿਲ੍ਹਿਆਂ ’ਚ 28-29 ਦਸੰਬਰ ਕੋਰੋਨਾ ਵੈਕਸੀਨ ਦੀ ‘ਡ੍ਰਾਈ ਰਨ’ ਪਰਖ
ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਦੇ ‘ਡ੍ਰਾਈ ਰਨ’ ਲਈ ਪੰਜਾਬ ਦੇ ਦੋ ਜ਼ਿਲ੍ਹਿਆਂ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀਆਂ ਪੰਜ-ਪੰਜ ਥਾਵਾਂ ਨੂੰ ਚੁਣਿਆ ਹੈ। ਵੈਕਸੀਨ ਦੀ ਇਹ ਪਰਖ 28 ਤੇ 29 ਦਸੰਬਰ ਨੂੰ ਹੋਣੀ ਹੈ। ਏਐਨਆਈ ਮੁਤਾਬਕ ਇਸ ਪਰਖ ਦੌਰਾਨ ਕੋਰੋਨਾ ਵੈਕਸੀਨ ਲਾਉਣ ਲਈ ਬਣਾਏ ਗਏ Co-Win ਮੋਬਾਈਲ ਐਪ ਦੀ ਸਥਿਤੀ ਨੂੰ ਵੀ ਵੇਖਿਆ ਜਾਵੇਗਾ, ਜੋ ਵੈਕਸੀਨ ਨਾਲ ਜੁੜੇ ਕਈ ਪੱਖਾਂ, ਜਾਣਕਾਰੀ ਤੇ ਜ਼ਰੂਰੀ ਡਾਟਾ ਨੂੰ ਆਨਲਾਈਨ ਜੋੜੇਗਾ।
ਚੰਡੀਗੜ੍ਹ: ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਦੇ ‘ਡ੍ਰਾਈ ਰਨ’ ਲਈ ਪੰਜਾਬ ਦੇ ਦੋ ਜ਼ਿਲ੍ਹਿਆਂ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀਆਂ ਪੰਜ-ਪੰਜ ਥਾਵਾਂ ਨੂੰ ਚੁਣਿਆ ਹੈ। ਵੈਕਸੀਨ ਦੀ ਇਹ ਪਰਖ 28 ਤੇ 29 ਦਸੰਬਰ ਨੂੰ ਹੋਣੀ ਹੈ। ਏਐਨਆਈ ਮੁਤਾਬਕ ਇਸ ਪਰਖ ਦੌਰਾਨ ਕੋਰੋਨਾ ਵੈਕਸੀਨ ਲਾਉਣ ਲਈ ਬਣਾਏ ਗਏ Co-Win ਮੋਬਾਈਲ ਐਪ ਦੀ ਸਥਿਤੀ ਨੂੰ ਵੀ ਵੇਖਿਆ ਜਾਵੇਗਾ, ਜੋ ਵੈਕਸੀਨ ਨਾਲ ਜੁੜੇ ਕਈ ਪੱਖਾਂ, ਜਾਣਕਾਰੀ ਤੇ ਜ਼ਰੂਰੀ ਡਾਟਾ ਨੂੰ ਆਨਲਾਈਨ ਜੋੜੇਗਾ।
ਇਸ ਦੋ-ਦਿਨਾ ‘ਡ੍ਰਾਈ ਰਨ’ ਦੌਰਾਨ ਟੀਕਾਕਰਣ ਦੇ ਲਾਭਪਾਤਰੀ ਡਾਟਾ ਅਪਲੋਡ, ਸੈਸ਼ਨ ਸਾਈਟ ਵੰਡ (ਮਾਈਕ੍ਰੋ-ਪਲਾਨਿੰਗ), ਸੈਸ਼ਨ ਸਾਈਟ ਪ੍ਰਬੰਧ (ਪ੍ਰੀਖਣ ਲਾਭਪਾਤਰੀਆਂ ਨਾਲ) ’ਚ ਵੈਕਸੀਨੇਸ਼ਨ ਦੀਆਂ ਟੀਮਾਂ ਦੀ ਰਿਪੋਰਟਿੰਗ ਤੇ ਈਵਨਿੰਗ ਡੀਬ੍ਰੀਫ਼ਿੰਗ ਦਾ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ। ਕੋਰੋਨਾ ਵੈਕਸੀਨ ਲਈ ਤਿਆਰੀਆਂ ਪੂਰੇ ਦੇਸ਼ ਵਿੱਚ ਜਾਰੀ ਹਨ। ਕੇਂਦਰ ਨਾਲ ਮਿਲ ਕੇ ਰਾਜ ਸਰਕਾਰਾਂ ਟੀਕਾਕਰਨ ਦੀ ਇਸ ਚੁਣੌਤੀਪੂਰਨ ਮੁਹਿੰਮ ਵਿੱਚ ਜੁਟੀਆਂ ਹੋਈਆਂ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਦਸੰਬਰ ਦੇ ਆਖ਼ਰੀ ਹਫ਼ਤੇ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਦਿੱਲੀ ਪੁੱਜ ਜਾਵੇਗੀ। ਰਾਜਧਾਨੀ ਦਿੱਲੀ ’ਚ 600 ਥਾਵਾਂ ਉੱਤੇ ਇਹ ਵੈਕਸੀਨ ਉਪਲਬਧ ਹੋਵੇਗੀ ਅਤੇ ਇਸ ਨੂੰ ਸੁਰੱਖਿਅਤ ਰੱਖਣ ਲਈ -40 ਡਿਗਰੀ ਸੈਲਸੀਅਸ ਤੱਕ ਦਾ ਠੰਢਾ ਤਾਪਮਾਨ ਦੇਣ ਵਾਲੇ ਵਿਸ਼ੇਸ਼ ਫ਼੍ਰੀਜ਼ਰ ਤਿਆਰ ਕੀਤੇ ਗਏ ਹਨ।Government of India has chosen Punjab to conduct the dry run for COVID19 vaccine on Dec 28-29 at five sites each in Ludhiana & Shaheed Bhagat Singh Nagar districts: State Info & Public Relations Dep, Punjab
— ANI (@ANI) December 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement