Cow Hug Day Or Valentine's Day: ਸਰਕਾਰ ਨੇ 14 ਫਰਵਰੀ ਨੂੰ 'ਕਾਓ ਹੱਗ ਡੇ' ਮਨਾਉਣ ਦੀ ਅਪੀਲ ਲਈ ਵਾਪਸ
Cow Hug Day: ਸਰਕਾਰ ਨੇ 14 ਫਰਵਰੀ ਨੂੰ ਕਾਓ ਹੱਗ ਡੇ ਮਨਾਉਣ ਦੀ ਅਪੀਲ ਵਾਪਸ ਲੈ ਲਈ ਹੈ।
Cow Hug Day: ਸਰਕਾਰ ਨੇ ਸ਼ੁੱਕਰਵਾਰ (10 ਫਰਵਰੀ) ਨੂੰ 14 ਫਰਵਰੀ ਨੂੰ ‘ਕਾਓ ਹੱਗ ਡੇ’ (Cow Hug Day) ਮਨਾਉਣ ਦੀ ਆਪਣੀ ਅਪੀਲ ਵਾਪਸ ਲੈ ਲਈ ਹੈ। ਐਨੀਮਲ ਵੈਲਫੇਅਰ ਬੋਰਡ (AWBI) ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ, AWBI, ਜੋ ਕਿ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧੀਨ ਆਉਂਦਾ ਹੈ, ਨੇ 6 ਫਰਵਰੀ ਨੂੰ 14 ਫਰਵਰੀ ਨੂੰ ‘ਕਾਓ ਹੱਗ ਡੇ’ ਵਜੋਂ ਮਨਾਉਣ ਦੀ ਅਪੀਲ ਕੀਤੀ ਸੀ।
AWBI ਦੇ ਹੁਕਮ ਨੇ ਸ਼ੁੱਕਰਵਾਰ ਨੂੰ ਕਿਹਾ, "ਸਮਰੱਥ ਅਥਾਰਟੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, 14 ਫਰਵਰੀ, 2023 ਨੂੰ ‘ਕਾਓ ਹੱਗ ਡੇ’ ਮਨਾਉਣ ਲਈ ਭਾਰਤੀ ਪਸ਼ੂ ਭਲਾਈ ਬੋਰਡ ਦੁਆਰਾ ਜਾਰੀ ਕੀਤੀ ਗਈ ਅਪੀਲ ਨੂੰ ਵਾਪਸ ਲੈ ਲਿਆ ਗਿਆ ਹੈ। "
ਭਾਰਤ ਦੇ ਐਨੀਮਲ ਵੈਲਫੇਅਰ ਬੋਰਡ ਵੱਲੋਂ 14 ਫਰਵਰੀ ਨੂੰ ਵੈਲੇਨਟਾਈਨ ਡੇਅ ਦੀ ਬਜਾਏ ‘ਕਾਓ ਹੱਗ ਡੇ’ ਵਜੋਂ ਮਨਾਉਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਰੋਸ ਪਾਇਆ ਜਾ ਰਿਹਾ ਸੀ।
ਦੱਸ ਦਈਏ ਕਿ ਪਿਛਲੇ ਦਿਨੀਂ ਸਰਕਾਰ ਨੇ ਵੈਲਨਟਾਈਨ ਡੇ ਵਾਲੇ ਦਿਨ ਕਾਓ ਹਗ ਡੇ ਮਨਾਉਣ ਲਈ ਅਪੀਲ ਕੀਤੀ ਸੀ। ਸਰਕਾਰ ਨੇ ਕਿਹਾ ਕਿ 14 ਫਰਵਰੀ ਨੂੰ ਸਾਰੇ ਦੇਸ਼ ਵਿੱਚ ਕਾਓ ਹੱਗ ਡੇ ਮਨਾਇਆ ਜਾਵੇ। ਇਸ ਫੈਸਲਾ ਗਊਆਂ ਦੇ ਹਿੱਤ ਨੂੰ ਵੇਖਦਿਆਂ ਹੋਇਆਂ ਲਿਆ ਗਿਆ ਸੀ, ਪਰ ਹੁਣ ਅੱਜ ਸਰਕਾਰ ਨੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਕਾਓ ਹੱਗ ਡੇ ਮਨਾਉਣ ਲੈ ਕੇ ਕੀਤੀ ਗਈ ਅਪੀਲ ਵਿਚ ਕਿਹਾ ਸੀ ਕਿ, “ਪੱਛਮੀ ਸੰਸਕ੍ਰਿਤੀ ਦੀ ਤਰੱਕੀ ਕਾਰਨ ਸਾਡੇ ਸਮਿਆਂ ਵਿਚ ਵੈਦਿਕ ਪਰੰਪਰਾਵਾਂ ਲਗਭਗ ਲੁਪਤ ਹੋਣ ਦੀ ਕਗਾਰ 'ਤੇ ਹਨ। ਪੱਛਮੀ ਸੱਭਿਅਤਾ ਦੀ ਚਮਕ-ਦਮਕ ਨੇ ਸਾਡੇ ਪਦਾਰਥਕ ਸੱਭਿਆਚਾਰ ਅਤੇ ਵਿਰਸੇ ਨੂੰ ਵਿਸਾਰ ਦਿੱਤਾ ਹੈ। ਗਾਂ ਦੇ ਬੇਅੰਤ ਲਾਭਾਂ ਨੂੰ ਦੇਖਦੇ ਹੋਏ, ਗਾਂ ਨੂੰ ਗਲੇ ਲਗਾਉਣ ਨਾਲ ਭਾਵਨਾਤਮਕ ਖੁਸ਼ਹਾਲੀ ਆਵੇਗੀ, ਵਿਅਕਤੀਗਤ ਅਤੇ ਸਮੂਹਿਕ ਖੁਸ਼ੀ ਵਿੱਚ ਵਾਧਾ ਹੋਵੇਗਾ। ਇਸ ਲਈ ਗਊਮਾਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਗਊ ਪ੍ਰੇਮੀ ਵੀ 14 ਫਰਵਰੀ ਨੂੰ ਕਾਓ ਹੱਗ ਡੇਅ ਵਜੋਂ ਮਨਾ ਸਕਦੇ ਹਨ ਅਤੇ ਜੀਵਨ ਨੂੰ ਖੁਸ਼ਹਾਲ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਬਣਾ ਸਕਦੇ ਹਨ”,
ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਨਹੂੰ ਚਬਾਉਣ ਦੀ ਆਦਤ, ਤਾਂ ਹੋ ਜਾਓ ਸਾਵਧਾਨ, ਇਸ ਖਤਰਨਾਕ ਬਿਮਾਰੀ ਨੂੰ ਦੇ ਰਹੇ ਹੋ ਸੱਦਾ