Farmer Protest: ਹੁਣ ਡੱਲੇਵਾਲ ਤੇ ਪੰਧੇਰ ਵਿਚਾਲੇ ਪਿਆ ਰੱਫੜ ! KKM ਦੇ ਪ੍ਰਦਰਸ਼ਨਾਂ ਤੋਂ ਡੱਲੇਵਾਲ ਦੀ ਜਥੇਬੰਦੀ ਨੇ ਕੀਤਾ ਕਿਨਾਰਾ, ਜਾਣੋ ਕੀ ਬਣੀ ਵਜ੍ਹਾ ?
SKM ਗੈਰ-ਰਾਜਨੀਤਿਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੋਣਗੇ ਜਿਸ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਦੋਵਾਂ ਸੰਗਠਨਾਂ ਵਿਚਕਾਰ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਗੱਠਜੋੜ ਹੁਣ ਟੁੱਟ ਗਿਆ ਹੈ।
Farmer Protest: ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ ) ਤੇ ਕਿਸਾਨ ਮਜ਼ਦੂਰ ਸੰਗਠਨ (KMM) ਵਿਚਕਾਰ ਮਤਭੇਦ ਉਭਰ ਕੇ ਸਾਹਮਣੇ ਆਏ ਹਨ। ਸਰਵਣ ਸਿੰਘ ਪੰਧੇਰ ਦੇ ਸਮਰਥਨ ਵਾਲੇ KKM ਨੇ ਕੱਲ੍ਹ ਸੋਮਵਾਰ, 31 ਮਾਰਚ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸੰਸਥਾ SKM (ਗੈਰ-ਰਾਜਨੀਤਿਕ) ਨੇ ਇਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। SKM ਗੈਰ-ਰਾਜਨੀਤਿਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੋਣਗੇ ਜਿਸ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਦੋਵਾਂ ਸੰਗਠਨਾਂ ਵਿਚਕਾਰ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਗੱਠਜੋੜ ਹੁਣ ਟੁੱਟ ਗਿਆ ਹੈ।
ਜ਼ਿਕਰ ਕਰ ਦਈਏ ਕਿ ਕਿਸਾਨ ਮਜ਼ਦੂਰ ਮੋਰਚਾ ਨੇ 31 ਮਾਰਚ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਸਰਵਣ ਸਿੰਘ ਪੰਧੇਰ ਨੇ ਜ਼ਿਲ੍ਹਿਆਂ ਵਿੱਚ ਕੀਤੇ ਜਾਣ ਵਾਲੇ ਘੇਰਾਬੰਦੀਆਂ ਦੀ ਸੂਚੀ ਜਾਰੀ ਕੀਤੀ ਹੈ
ਪੰਜਾਬ ਵਿੱਚ ਕਿੱਥੇ-ਕਿੱਥੇ ਹੋਣਗੇ ਰੋਸ ਪ੍ਰਦਰਸ਼ਨ
ਜ਼ਿਲ੍ਹਾ ਅੰਮ੍ਰਿਤਸਰ
1) ਕੈਬਨਿਟ ਮੰਤਰੀ ਹਰਭਜਨ ਸਿੰਘ ਜੰਡਿਆਲਾ ਗੁਰੂ
2) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਜ਼ਿਲ੍ਹਾ ਤਰਨ ਤਾਰਨ
1) ਲਾਲਜੀਤ ਭੁੱਲਰ
2) ਸਰਵਣ ਸਿੰਘ ਭਿੱਖੀਵਿੰਡ
3) ਮਨਜਿੰਦਰ ਸਿੰਘ ਲਾਲਪੁਰਾ
4) ਕਸ਼ਮੀਰ ਸਿੰਘ ਸੋਹਲ ਤਰਨ ਤਾਰਨ
ਜ਼ਿਲ੍ਹਾ ਹੁਸ਼ਿਆਰਪੁਰ
1) ਜਸਬੀਰ ਸਿੰਘ ਰਾਜਾ MLA (ਟਾਂਡਾ )
2) ਕਰਮਬੀਰ ਸਿੰਘ ਘੁੰਮਣ MLA (ਦਸੂਹਾ)
3) ਡਾਕਟਰ ਰਵਜੋਤ ਸਿੰਘ ਮੰਤਰੀ
ਜ਼ਿਲ੍ਹਾ ਗੁਰਦਾਸਪੁਰ
1) ਅਮਨ ਸ਼ੇਰ ਸਿੰਘ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ( ਬਟਾਲਾ)
2) MLA ਅਮਰਪਾਲ ਸਿੰਘ ( ਸ਼੍ਰੀ ਹਰਗੋਬਿੰਦਪੁਰ )
ਜ਼ਿਲ੍ਹਾ ਪਠਾਨਕੋਟ
1) ਲਾਲ ਚੰਦ ਕਟਾਰੂਚੱਕ
ਜ਼ਿਲ੍ਹਾ ਫਿਰੋਜ਼ਪੁਰ
1) ਜੀਰਾ
2) ਘੱਲ
3) ਫਿਰੋਜ਼ਪੁਰ
4) ਗੁਰੂਹਰਸਹਾਏ
ਜ਼ਿਲ੍ਹਾ ਮੋਗਾ
1) ਮੋਗਾ ਲੋਕਲ ਅਮਨਦੀਪ ਕੌਰ MLA
2)ਮਨਜੀਤ ਬਲਾਸਪੁਰ
3) ਲਾਡੀ ਢੋਸ ਧਰਮਕੋਟ
4) ਬਾਘਾ ਪੁਰਾਣਾ, ਅੰਮ੍ਰਿਤਪਾਲ ਸੁਖਾਨੰਦ
ਜ਼ਿਲ੍ਹਾ ਬਠਿੰਡਾ
1) ਕੁਲਤਾਰ ਸੰਧਵਾ ਸਪੀਕਰ
2) ਬਲਕਾਰ ਸਿੱਧੂ
ਜ਼ਿਲ੍ਹਾ ਫਾਜ਼ਿਲਕਾ
1) ਨਰਿੰਦਰ ਸਿੰਘ ਸਵਣਾ MLA
ਜ਼ਿਲ੍ਹਾ ਲੁਧਿਆਣਾ
1) ਜਗਰਾਓਂ, ਸਰਬਜੀਤ ਕੌਰ ਮਾਣੂੰਕੇ
2) ਜਗਤਾਰ ਸਿੰਘ ਦਿਆਲਪੁਰਾ
3 ) ਹਰਦੀਪ ਸਿੰਘ ਮੁੰਡੀਆਂ
ਜ਼ਿਲ੍ਹਾ ਜਲੰਧਰ
1) ਜਲੰਧਰ ਲੋਕਲ MLA ਅਮਨਦੀਪ ਕੌਰ
ਜ਼ਿਲ੍ਹਾ ਪਟਿਆਲਾ 1 ਜਗ੍ਹਾ
1) ਡਾਕਟਰ ਬਲਬੀਰ ਸਿੰਘ
ਜ਼ਿਲ੍ਹਾ ਮਾਨਸਾ
1) ਸੁਨਾਮ
ਜ਼ਿਲ੍ਹਾ ਮੁਕਤਸਰ
1) ਗੁਰਮੀਤ ਸਿੰਘ ਖੁੱਡੀਆਂ
ਜ਼ਿਲ੍ਹਾ ਕਪੂਰਥਲਾ
1) ਬਲਬੀਰ ਸਿੰਘ ਸੀਚੇਵਾਲ
ਜ਼ਿਲ੍ਹਾ ਸੰਗਰੂਰ
ਮੁੱਖ ਮੰਤਰੀ ਭਗਵੰਤ ਮਾਨ
ਜ਼ਿਲ੍ਹਾ ਮਾਲੇਰਕੋਟਲਾ
ਜਮੀਲੂ ਮਲਿਕ






















