ਪੜਚੋਲ ਕਰੋ
(Source: ECI/ABP News)
ਪਟਿਆਲਾ ਦੀ ਕੁੜੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਪੁਲਿਸ ਖਿਲਾਫ ਡਟਿਆ ਪਰਿਵਾਰ
ਪਟਿਆਲਾ ਦੇ ਬਖਸ਼ੀ ਥਾਣਾ ਕੋਲ ਰਹਿੰਦੀ 19 ਸਾਲਾ ਅਮਨਦੀਪ ਕੌਰ ਦੀ ਲਾਸ਼ ਹਰਿਆਣਾ ਜਨਸੂਈ ਨਹਿਰ ਵਿੱਚੋਂ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਕਸਟਡੀ ‘ਚ ਲੈ ਅੱਗੇ ਜਾਂਚ ਸ਼ੁਰੂ ਕੀਤੀ ਪਰ ਮ੍ਰਿਤਕਾ ਦੇ ਘਰਦੇ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਖੁਸ਼ ਹਨ।
![ਪਟਿਆਲਾ ਦੀ ਕੁੜੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਪੁਲਿਸ ਖਿਲਾਫ ਡਟਿਆ ਪਰਿਵਾਰ dead body of 19 years old girl amandeep kaur found in jansui river haryana ਪਟਿਆਲਾ ਦੀ ਕੁੜੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਪੁਲਿਸ ਖਿਲਾਫ ਡਟਿਆ ਪਰਿਵਾਰ](https://static.abplive.com/wp-content/uploads/sites/5/2019/05/31154306/WhatsApp-Image-2019-05-31-at-13.47.01.jpeg?impolicy=abp_cdn&imwidth=1200&height=675)
ਪਟਿਆਲਾ: ਇੱਥੇ ਦੇ ਬਖਸ਼ੀ ਥਾਣਾ ਕੋਲ ਰਹਿੰਦੀ 19 ਸਾਲਾ ਅਮਨਦੀਪ ਕੌਰ ਦੀ ਲਾਸ਼ ਹਰਿਆਣਾ ਜਨਸੂਈ ਨਹਿਰ ਵਿੱਚੋਂ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਕਸਟਡੀ ‘ਚ ਲੈ ਅੱਗੇ ਜਾਂਚ ਸ਼ੁਰੂ ਕੀਤੀ ਪਰ ਮ੍ਰਿਤਕਾ ਦੇ ਘਰਦੇ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਖੁਸ਼ ਹਨ। ਇਸ ਦੇ ਚੱਲਦਿਆਂ ਉਨ੍ਹਾਂ ਨੇ ਲਾਸ਼ ਨੂੰ ਰੋਡ ‘ਤੇ ਰੱਖ ਇਨਸਾਫ ਦੀ ਮੰਗ ਕੀਤੀ ਹੈ।
ਮ੍ਰਿਤਕਾ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅਮਨਦੀਪ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ 15 ਮਈ ਦੀ ਪੁਲਿਸ ਸਟੇਸ਼ਨ ‘ਚ ਦਰਜ ਹੈ। ਇਸ ‘ਚ ਲਿਖਿਆ ਹੈ ਕਿ ਅਮਨ ਸਵੇਰੇ 9 ਵਜੇ ਨਾਭਾ ਕਾਲਜ ਲਈ ਨਿਕਲੀ ਸੀ ਪਰ ਉਹ ਉਸ ਦਿਨ ਕਾਲਜ ਵੀ ਨਹੀਂ ਪਹੁੰਚੀ।
ਅਮਨ ਦੇ ਘਰਦਿਆ ਦਾ ਕਹਿਣਾ ਹੈ ਕਿ ਬੱਸ ਕੰਡਕਟਰ ਨਾਲ ਅਮਨ ਦੀ ਦੋਸਤੀ ਸੀ। ਉਸ ਦਾ ਕਤਲ ਹੋਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਵਾਈ ਦਾ ਨਤੀਜਾ ਹੈ ਕਿ ਅਜੇ ਤਕ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਉਧਰ, ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਵੇਗੀ।
![ਪਟਿਆਲਾ ਦੀ ਕੁੜੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਪੁਲਿਸ ਖਿਲਾਫ ਡਟਿਆ ਪਰਿਵਾਰ](https://static.abplive.com/wp-content/uploads/sites/5/2019/05/31154300/WhatsApp-Image-2019-05-31-at-13.47.00.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)