(Source: ECI/ABP News/ABP Majha)
15 ਪੰਜਾਬ ਬਟਾਲੀਅਨ 'ਚ ਤਾਇਨਾਤ ਫੌਜੀ ਦੀ ਮੌਤ, ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ
ਕਾਹਨੂੰਵਾਨ ਦੇ ਪਿੰਡ ਮੁੱਲਾਂਵਾਲ ਦੇ ਇੱਕ ਫੋਜੀ ਜਵਾਨ ਦੀ ਡੇਂਗੂ ਕਾਰਨ ਮੌਤ ਮਗਰੋਂ ਅੱਜ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਗੁਰਦਾਸਪੁਰ: ਕਾਹਨੂੰਵਾਨ ਦੇ ਪਿੰਡ ਮੁੱਲਾਂਵਾਲ ਦੇ ਇੱਕ ਫੋਜੀ ਜਵਾਨ ਦੀ ਡੇਂਗੂ ਕਾਰਨ ਮੌਤ ਮਗਰੋਂ ਅੱਜ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਫੌਜੀ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਹੀ ਮਨਪ੍ਰੀਤ ਫੌਜ ਵਿੱਚ ਭਰਤੀ ਹੋਇਆ ਸੀ।ਕੁੱਝ ਦਿਨ ਪਹਿਲਾਂ ਹੀ ਉਹ ਘਰ ਤੋਂ ਛੁੱਟੀ ਕੱਟ ਕੇ ਡਿਊਟੀ ਲਈ ਮੁੰਬਈ ਗਿਆ ਸੀ।ਪਰ ਡਿਊਟੀ ਤੇ ਪਹੁੰਚਣ ਮਗਰੋਂ ਉਸਨੂੰ ਡੇਂਗੂ ਹੋ ਗਿਆ।ਬੀਤੇ ਦਿਨ ਫੌਜੀ ਦੀ ਡੇਂਗੂ ਨਾਲ ਲੜ੍ਹਦੇ ਹੋਏ ਮੌਤ ਹੋ ਗਈ।
ਨੌਜਵਾਨ ਸਿਪਾਹੀ ਮਨਪ੍ਰੀਤ ਸਿੰਘ ਦੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।ਉਸਦੇ ਇਲਾਕੇ ਦੇ ਪਤਵੰਤਿਆਂ ਨੇ ਵੀ ਮਨਪ੍ਰੀਤ ਦੀ ਮੌਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਦੀ ਮੌਤ ਪਰਿਵਾਰ ਦੇ ਲਈ ਇੱਕ ਵਡਾ ਝਟਕਾ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮਨਪ੍ਰੀਤ ਦੀ ਮੌਤ ਤੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦੇਣ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।
ਇਸ ਮੌਕੇ ਪਹੁੰਚੇ ਫੌਜੀ ਅਧਿਕਾਰੀਆਂ ਨੇ ਵੀ ਪਰਿਵਾਰ ਨਾਲ ਮਨਪ੍ਰੀਤ ਦੀ ਮੌਤ ਦਾ ਦੁੱਖ ਸਾਂਝਾ ਕੀਤਾ।ਸਾਬਕਾ ਸਰਪੰਚ ਡਾ. ਰਣਜੀਤ ਸਿੰਘ ਨੇ ਕਿਹਾ, ਕਿ ਮਨਪ੍ਰੀਤ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਨੌਜਵਾਨ ਸੀ ਉਸ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਮਨਪ੍ਰੀਤ ਦੀ ਮ੍ਰਿਤਕ ਦੇਹ ਅੱਜ ਘਰ ਪਹੁੰਚਣ ਉੱਤੇ ਉਸ ਦਾ ਫੌਜੀ ਸਨਮਾਨ ਨਾਲ ਅਤਿੰਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨੇੜਲੇ ਤਿਬੜੀ ਕੈਂਟ ਤੋਂ ਇਕ ਫੌਜੀ ਟੁਕੜੀ ਨੇ ਪਹੁੰਚ ਕਿ ਉਸ ਨੂੰ ਅਤਿੰਮ ਸਲਾਮੀ ਦਿੱਤੀ।ਪਿੰਡ ਅਤੇ ਇਲਾਕੇ ਦੇ ਸੈਂਕੜੇ ਲੋਕ ਉਸ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :