Barnala| Kala Dhillon | ਕੁਲਦੀਪ ਢਿੱਲੋਂ ਨੇ ਬਰਨਾਲਾ ਤੋਂ ਮਾਰੀ ਬਾਜ਼ੀ, AAP ਨੂੰ ਬਾਗ਼ੀ ਨੇ ਲਾਈ ਠਿੱਬੀ
ਕੁਲਦੀਪ ਢਿੱਲੋਂ (ਕਾਲਾ ਢਿਲੋਂ) ਨੇ ਬਰਨਾਲਾ ਤੋਂ ਮਾਰੀ ਬਾਜ਼ੀ, AAP ਨੂੰ ਬਾਗ਼ੀ ਨੇ ਲਾਈ ਠਿੱਬੀ
ਬਰਨਾਲਾ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਦੇ ਨਤੀਜੇ ਆ ਗਏ ਹਨ। ਇੱਥੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ (kuldeep singh dhillon) ਜੇਤੂ ਰਹੇ ਹਨ। ਸਵੇਰੇ 8 ਵਜੇ ਤੋਂ ਐਸਡੀ ਕਾਲਜ ਬਰਨਾਲਾ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲੇ ਗੇੜ ਵਿੱਚ ਹੀ ਅੱਗੇ ਸਨ।
ਆਮ ਆਦਮੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਬਰਨਾਲਾ ਵਿੱਚ ਪਾਰਟੀ ਨੂੰ ਵਿਧਾਨ ਸਭਾ ਉਪ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸੀ ਉਮੀਦਵਾਰ ਨੂੰ 28254 ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ (Harinder Singh Dhaliwal) ਨੇ 26097 ਵੋਟਾਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੇ 17958 ਅਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੇ 16899 ਵੋਟਾਂ ਹਾਸਲ ਕੀਤੀਆਂ।

















