ਪੜਚੋਲ ਕਰੋ
Advertisement
ਮੋੜ ਮੰਡੀ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਮਹਿਲਾ ਕਿਸਾਨ ਨੇ ਘਰ ਵਿੱਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ
ਸਬ ਡਵੀਜਨ ਮੋੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਮਹਿਲਾ ਕਿਸਾਨ ਨੇ ਘਰ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮੋੜ ਮੰਡੀ : ਪੰਜਾਬ ਅੰਦਰ ਸੱਤਾ ਬਦਲਣ ਤੋਂ ਬਾਅਦ ਵੀ ਕਰਜ਼ੇ ਹੇਠ ਦੱਬੇ ਕਿਸਾਨਾਂ ਵੱਲੋ ਆਤਮ ਹੱਤਿਆ ਕਰਨ ਦਾ ਸਿਲਸਲਾ ਜਾਰੀ ਹੈ। ਸਬ ਡਵੀਜਨ ਮੋੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਮਹਿਲਾ ਕਿਸਾਨ ਨੇ ਘਰ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਦੇ ਪਰਿਵਾਰ ਕੋਲ ਮਹਿਜ 2 ਏਕੜ ਜ਼ਮੀਨ ਸੀ ਤੇ ਸਿਰ 'ਤੇ ਸਰਕਾਰੀ ਅਤੇ ਗੈਰ-ਸਰਕਾਰੀ 10 ਲੱਖ ਦਾ ਕਰਜ਼ਾ ਸੀ। ਮੌੜ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਤਸਵੀਰ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਘੁੰੰਮਣ ਕਲਾਂ ਦੀ ਮਹਿਲਾ ਕਿਸਾਨ ਪ੍ਰੀਤਮ ਕੌਰ ਦੀ ਹੈ ,ਜਿਸ ਦਾ ਨਾਮ ਉਹਨਾ ਕਿਸਾਨਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ,ਜੋ ਪਹਿਲਾਂ ਕਰਜ਼ੇ ਦੇ ਬੋਝ ਕਰਕੇ ਆਤਮ ਹੱਤਿਆ ਕਰ ਗਏ ਹਨ।ਦਰਅਸਲ 'ਚ ਪ੍ਰੀਤਮ ਕੌਰ ਪਿੰਡ ਦੀ ਸਾਬਕਾ ਸਰਪੰਚ ਸੀ, ਜੋ ਕਿ ਘਰ ਦੀ ਮੁੱਖੀ ਵੀ ਸੀ ,ਜਿਨ੍ਹਾਂ ਕੋਲ ਭਾਵੇ ਪਹਿਲਾਂ ਚੰਗੀ ਜਮੀਨ ਸੀ ਪਰ ਹੁਣ ਮਹਿਜ ਦੋ ਏਕੜ ਜ਼ਮੀਨ ਰਹਿ ਗਈ ਸੀ ਤੇ ਸਿਰ 'ਤੇ 10 ਲੱਖ ਦਾ ਸਰਕਾਰੀ ਅਤੇ ਗੈਰਸਰਕਾਰੀ ਕਰਜ਼ਾ ਹੈ ,ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦੀ ਸੀ।
ਮ੍ਰਿਤਕ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਲੜਕੀਆਂ ਭਾਵੇ ਕਿ ਵਿਆਹੀਆਂ ਹੋਈਆਂ ਹਨ ਪਰ ਇੱਕ ਲੜਕੀ ਦੇ ਪਤੀ ਦੀ ਮੌਤ ਹੋ ਗਈ ਸੀ ,ਜਦੋਂ ਕਿ ਇੱਕ ਲੜਕੀ ਕੈਸਰ ਨਾਲ ਪੀੜਤ ਹੈ। ਪਿੰਡ ਵਾਸੀਆਂ 'ਤੇ ਕਿਸਾਨ ਆਗੂਆਂ ਮੁਤਾਬਕ ਪਿਛਲੇ ਸਮੇਂ ਦੌਰਾਨ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਰਕੇ ਖਰਾਬ ਹੋ ਗਈ ਸੀ ਤੇ ਇਸ ਵਾਰ ਕਣਕ ਦੀ ਫਸਲ ਵੀ ਘੱਟ ਹੋਈ ਹੈ, ਜਿਸ ਤੋਂ ਪ੍ਰੇਸ਼ਾਨ ਪ੍ਰੀਤਮ ਕੌਰ ਪ੍ਰੇਸ਼ਾਨ ਰਹਿੰਦੀ ਸੀ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਕੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਅਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਮੋੜ ਮੰਡੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਕਿਸਾਨ ਦੀ ਲਾਂਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement