ਪੜਚੋਲ ਕਰੋ

'ਮੈਂ ਦੀਪ ਸਿੱਧੂ ਦੀ ਮੌਤ ਲਈ ਜ਼ਿੰਮੇਵਾਰ ਹਾਂ', ਕਾਸਿਮ ਖ਼ਾਨ ਨੇ ਕਬੂਲਿਆ ਗੁਨਾਹ, ਪੁਲਿਸ ਅੱਜ ਮੰਗੇਗੀ ਮੁਲਜ਼ਮ ਦਾ ਰਿਮਾਂਡ

Deep Sidhu Death : ਪੰਜਾਬੀ ਅਦਾਕਾਰ ਤੇ ਲਾਲ ਕਿਲਾ ਹਿੰਸਾ ਕਰਕੇ ਦੁਨੀਆਂ ਭਰ ਵਿੱਚ ਚਰਚਿਤ ਹੋਏ ਦੀਪ ਸਿੱਧੂ 15 ਫ਼ਰਵਰੀ ਦੀ ਸ਼ਾਮ ਆਪਣੀ ਪ੍ਰੇਮਿਕਾ ਰੀਨਾ ਰਾਏ ਨਾਲ ਸਕਾਰਪੀਓ 'ਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ।

ਨਵੀਂ ਦਿੱਲੀ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕੁੰਡਲੀ-ਮਾਨੇਸਰ-ਪਲਵਲ (KMP) ਐਕਸਪ੍ਰੈੱਸ ਵੇਅ 'ਤੇ ਦੋ ਦਿਨ ਪਹਿਲਾਂ ਹਾਦਸੇ 'ਚ ਹੋਈ ਮੌਤ 'ਤੇ ਟਰਾਲਾ ਚਾਲਕ ਕਾਸਿਮ ਖ਼ਾਨ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਨੀਪਤ ਦੇ ਖਰਖੌਦਾ ਥਾਣੇ ਦੀ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਦਾ ਜਵਾਬ ਸੀ ਕਿ 'ਉਸ ਤੋਂ ਗਲਤੀ' ਹੋਈ ਹੈ। ਫਿਲਹਾਲ ਕੋਈ ਨਵਾਂ ਖੁਲਾਸਾ ਹੋਣ ਤੱਕ ਪੁਲਿਸ ਦੀਪ ਸਿੱਧੂ ਦੀ ਮੌਤ ਲਈ ਡਰਾਈਵਰ ਕਾਸਿਮ ਨੂੰ ਜ਼ਿੰਮੇਵਾਰ ਮੰਨ ਕੇ ਹੀ ਮਾਮਲੇ ਦੀ ਕੜੀ ਨੂੰ ਜੋੜ ਕੇ ਅੱਗੇ ਵਧੇਗੀ। ਪੁਲਿਸ ਡਰਾਈਵਰ ਨੂੰ ਸ਼ੁੱਕਰਵਾਰ ਦੁਪਹਿਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ।

ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਲਾਲ ਕਿਲਾ ਹਿੰਸਾ ਕਰਕੇ ਦੁਨੀਆਂ ਭਰ ਵਿੱਚ ਚਰਚਿਤ ਹੋਏ ਦੀਪ ਸਿੱਧੂ 15 ਫ਼ਰਵਰੀ ਦੀ ਸ਼ਾਮ ਆਪਣੀ ਪ੍ਰੇਮਿਕਾ ਰੀਨਾ ਰਾਏ ਨਾਲ ਸਕਾਰਪੀਓ 'ਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਸੋਨੀਪਤ ਦੇ ਖਰਖੌਦਾ 'ਚ ਪਿਪਲੀ ਟੋਲ ਨੇੜੇ ਉਸ ਦੀ ਕਾਰ ਟਰਾਲੇ ਦੇ ਪਿੱਛੇ ਭਿੜ ਗਈ ਸੀ। ਇਸ ਦਰਦਨਾਕ ਹਾਦਸੇ 'ਚ ਦੀਪ ਦੀ ਮੌਤ ਹੋ ਗਈ, ਜਦਕਿ ਰੀਨਾ ਜ਼ਖ਼ਮੀ ਹੋਈ ਸੀ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਫ਼ਰਾਰ ਟਰਾਲਾ ਚਾਲਕ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਸੀ। ਖਰਖੌਦਾ ਪੁਲਿਸ ਨੇ ਵੀਰਵਾਰ ਸ਼ਾਮ ਫ਼ਰਾਰ ਡਰਾਈਵਰ ਕਾਸਿਮ ਖ਼ਾਨ ਵਾਸੀ ਪਿੰਡ ਸਿੰਗਾਰਾ ਜ਼ਿਲ੍ਹਾ ਨੂਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖਰਖੌਦਾ ਥਾਣੇ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਕਾਸਿਮ ਖ਼ਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਅਚਾਨਕ ਟਰਾਲੇ ਦੀਆਂ ਬਰੇਕਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਦੀਪ ਸਿੱਧੂ ਦੀ ਕਾਰ ਪਿੱਛੇ ਜਾ ਟਕਰਾਈ। ਹਾਦਸੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਮੌਕੇ ਤੋਂ ਭੱਜ ਗਿਆ ਸੀ।

ਦੱਸ ਦਈਏ ਕਿ ਕਾਸਿਮ ਖ਼ਾਨ ਨੂੰ ਅਗਲੇ ਦਿਨ ਪਤਾ ਲੱਗਾ ਕਿ ਉਸ ਦੀ ਕਾਰ ਨਾਲ ਟਕਰਾ ਕੇ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਹ ਕੋਈ ਆਮ ਨੌਜਵਾਨ ਨਹੀਂ ਸੀ, ਜਦਕਿ ਪੰਜਾਬੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਦੀਪ ਸਿੱਧੂ ਸੀ। ਉਨ੍ਹਾਂ ਦੀ ਮੌਤ ਦਾ ਉਸ ਨੂੰ ਬਹੁਤ ਦੁੱਖ ਹੈ। ਉਸ ਨੇ ਦੱਸਿਆ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਟਰਾਲੇ 'ਚ ਕੋਲੇ ਲੱਦ ਕੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਾ ਰਿਹਾ ਸੀ। ਰਸਤੇ 'ਚ ਕੇਐਮਪੀ 'ਤੇ ਹਾਦਸਾ ਹੋ ਗਿਆ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਿਸੇ ਅਣਹੋਣੀ ਦੇ ਡਰੋਂ ਉਹ ਮੌਕੇ ਤੋਂ ਭੱਜ ਗਿਆ ਸੀ।

ਥਾਣਾ ਖਰਖੌਦਾ ਦੇ ਇੰਚਾਰਜ ਜਸਪਾਲ ਨੇ ਦੱਸਿਆ ਕਿ ਕਾਸਿਮ ਨੇ ਟਰਾਲਾ ਚਲਾਉਂਦੇ ਸਮੇਂ ਲਾਪ੍ਰਵਾਹੀ ਵਰਤੀ ਹੈ। ਪੁਲਿਸ ਸ਼ੁੱਕਰਵਾਰ ਦੁਪਹਿਰ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਵੇਗੀ। ਉਸ ਨੂੰ ਹਾਦਸੇ ਵਾਲੀ ਥਾਂ 'ਤੇ ਲਿਜਾਇਆ ਜਾਵੇਗਾ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹਾਦਸੇ ਸਬੰਧੀ ਦੀਪ ਸਿੱਧੂ ਦੇ ਭਰਾ ਮਨਦੀਪ ਦੀ ਸ਼ਿਕਾਇਤ 'ਤੇ ਟਰਾਲਾ ਚਾਲਕ ਖ਼ਿਲਾਫ਼ ਲਾਪ੍ਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਹਾਦਸੇ 'ਚ ਵਾਲ-ਵਾਲ ਬਚੀ ਦੀਪ ਸਿੱਧੂ ਦੀ ਪ੍ਰੇਮਿਕਾ ਆਪਣੇ ਸਾਥੀ ਦੀ ਮੌਤ ਤੋਂ ਬਾਅਦ ਰੋ-ਰੋ ਕੇ ਬੁਰੀ ਹਾਲਤ 'ਚ ਹੈ। ਉਨ੍ਹਾਂ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਦੀਪ ਨੂੰ ਲੈ ਕੇ ਦਿਲ ਨੂੰ ਛੋਹ ਲੈਣ ਵਾਲਾ ਪੋਸਟ ਲਿਖੀ। ਰੀਨਾ ਨੇ ਲਿਖਿਆ, "ਮੈਂ ਟੁੱਟ ਗਈ ਹਾਂ। ਮੈਂ ਅੰਦਰੋਂ ਮਰ ਗਈ ਹਾਂ। ਕਿਰਪਾ ਕਰਕੇ ਆਪਣੀ ਇਸ ਸੋਲਮੇਟ ਕੋਲ ਵਾਪਸ ਆ ਜਾਓ। ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਿਸੇ ਵੀ ਜੀਵਨ 'ਚ ਕਦੇ ਨਹੀਂ ਛੱਡੋਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ। ਮੇਰੇ ਸੋਲ ਬੁਆਏ ਤੁਸੀਂ ਮੇਰੇ ਦਿਲ ਦੀ ਧੜਕਨ ਹੋ।

ਇਸ ਦੇ ਨਾਲ ਹੀ ਮੰਗਲਵਾਰ ਰਾਤ ਨੂੰ ਵਾਪਰੇ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਮੁਹੰਮਦ ਯੂਸਫ਼ ਨੇ ਦੱਸਿਆ ਕਿ ਕੇਐਮਪੀ ਹਾਈਵੇਅ 'ਤੇ ਦੀਪ ਸਿੱਧੂ ਦੀ ਕਾਰ ਦੇ ਪਿੱਛੇ ਉਸ ਦੀ ਕਾਰ ਜਾ ਰਹੀ ਸੀ। ਹਾਦਸਾ ਉਸ ਦੇ ਬਿਲਕੁਲ ਸਾਹਮਣੇ ਹੋਇਆ। ਯੂਸਫ਼ ਮੁਤਾਬਕ ਉਸ ਸਮੇਂ ਸਿੱਧੂ ਦੀ ਕਾਰ ਦੀ ਰਫ਼ਤਾਰ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਯੂਸਫ਼ ਨੇ ਕਿਹਾ ਕਿ ਮੇਰੀ ਕਾਰ ਪਿੱਛੇ ਸੀ। ਹਾਦਸੇ ਤੋਂ ਬਾਅਦ ਉਸ ਨੇ ਆਪਣੀ ਕਾਰ ਸਾਈਡ 'ਤੇ ਖੜ੍ਹੀ ਕੀਤੀ ਤੇ ਡਰਾਈਵਰ ਨੂੰ ਟਰੱਕ 'ਚੋਂ ਉਤਾਰਿਆ। ਫਿਰ 112 'ਤੇ ਕਾਲ ਕੀਤੀ। 15 ਮਿੰਟ ਬਾਅਦ ਹੈਲਪਲਾਈਨ ਨੰਬਰ 112 ਨੇ ਐਂਬੂਲੈਂਸ ਭੇਜੀ।
 
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
Advertisement
ABP Premium

ਵੀਡੀਓਜ਼

ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨਪੰਜਾਬ ਵਿੱਚ ਪੁਲਸ ਅਫ਼ਸਰ ਵੀ ਸੁਰੱਖਿਅਤ ਨਹੀਂJagjit Singh Dhallewal | ਆਖ਼ਰੀ ਸਾਹਾਂ 'ਤੇ ਡੱਲੇਵਾਲ, ਮਿਲਣ ਆਏ ਲੋਕਾਂ ਨੂੰ ਰੋਕਿਆShambhu Border | ਸ਼ੰਭੂ ਬਾਰਡਰ 'ਤੇ ਕਿਸਾਨ ਨੇ ਚੁੱਕਿਆ ਭਿਆਨਕ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Embed widget