ਕਿਸਾਨ ਅੰਦੋਲਨ ਦੀ ਇਕ ਤਸਵੀਰ, ਬੈਰੀਕੇਡ ਵਿਛਾ ਕੇ ਬਣਾਈ ਲੋਹ
ਕਿਸਾਨਾਂ ਨੇ ਉਨ੍ਹਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਤੇ ਪੱਥਰਾਂ ਦੀ ਇਸਤੇਮਾਲ ਲੋਹ ਬਣਾ ਕੇ ਰੋਟੀ-ਸਬਜ਼ੀ ਪਕਾਉਣ ਲਈ ਸ਼ੁਰੂ ਕਰ ਦਿੱਤਾ ਹੈ।
ਨਵੀਂ ਦਿੱਲੀ: 26 ਨਵੰਬਰ ਨੂੰ ਪੰਜਾਬ 'ਚੋਂ ਵੱਡੀ ਗਿਣਤੀ ਕਿਸਾਨ ਟਰੈਕਟਰ-ਟਰਾਲੀਆਂ ਲੈਕੇ ਦਿੱਲੀ ਵੱਲ ਚੱਲੇ ਸਨ। ਕਿਸਾਨਾਂ ਨੂੰ ਰਾਹ 'ਚ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੋਛਾੜਾਂ, ਸੜਕਾਂ 'ਤੇ ਚੱਟਾਨਾਂ ਵਰਗੇ ਪੱਥਰ ਰੱਖ ਕੇ ਤੇ ਬੈਰੀਕੇਡ ਲਾ ਕੇ ਕਿਸਾਨਾਂ ਦੇ ਰਾਹ 'ਚ ਕਈ ਰੁਕਾਵਟਾਂ ਪੈਦਾ ਕੀਤੀਆਂ ਗੀਆਂ ਪਰ ਉਹ ਹਰ ਔਕੜ ਨੂੰ ਪਾਰ ਕਰਦਿਆਂ ਆਖਿਰ ਦਿੱਲੀ ਪਹੁੰਚ ਹੀ ਗਏ।
ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਸੱਦੇ ਦੀ ਦੱਸੀ ਅਸਲੀਅਤ, ਕਿਸਾਨਾਂ ਨੂੰ ਕੀਤਾ ਖ਼ਬਰਦਾਰ!ਕਿਸਾਨ ਅੰਦੋਲਨ ਖਤਮ ਕਰਨ ਲਈ ਕੈਪਟਨ ਨੇ ਮਿਲਾਇਆ ਬੀਜੇਪੀ ਨਾਲ ਹੱਥ! 'ਆਪ' ਦਾ ਦਾਅਵਾ
ਕਿਸਾਨਾਂ ਨੇ ਉਨ੍ਹਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਤੇ ਪੱਥਰਾਂ ਦੀ ਇਸਤੇਮਾਲ ਲੋਹ ਬਣਾ ਕੇ ਰੋਟੀ-ਸਬਜ਼ੀ ਪਕਾਉਣ ਲਈ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦਾ ਇਹ ਸੱਭਿਆਚਾਰ ਰਿਹਾ ਹੈ ਕਿ ਜਦੋਂ ਕਦੇ ਇਕੱਠ ਦੀ ਰੋਟੀ-ਸਬਜ਼ੀ ਬਣਾਉਣੀ ਹੋਵੇ ਤਾਂ ਆਰਜ਼ੀ ਤੌਰ 'ਤੇ ਇੱਟਾਂ ਜੋੜ ਕੇ ਚੁੱਲਾ ਜਾਂ ਲੋਹ ਤਿਆਰ ਕਰ ਲਈ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਦਿੱਲੀ ਪਹੁੰਚੇ ਕਿਸਾਨ ਕਰ ਰਹੇ ਹਨ।
ਕੈਨੇਡਾ ਤੇ ਯੂਕੇ ਤਕ ਕਿਸਾਨ ਅੰਦੋਲਨ ਦੀ ਗੂੰਜ, ਪਰਵਾਸੀ ਸਿਆਸਤਦਾਨਾਂ ਨੇ ਭਾਰਤ ਸਰਕਾਰ ਨੂੰ ਪਾਈਆਂ ਲਾਹਨਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ