(Source: ECI/ABP News)
ਦਿੱਲੀ-ਕੱਟੜਾ ਐਕਸਪ੍ਰੈਸਵੇ ਬਾਰੇ ਵਿਧਾਨ ਸਭਾ 'ਚ ਨੋਟਿਸ, ਸਪੀਕਰ ਨੇ ਰੱਦ ਕੀਤਾ
ਇਹ ਜ਼ਮੀਨ ਸਰਕਾਰ ਵੱਲੋਂ ਬਹੁਤ ਘੱਟ ਰੇਟ ਦੇ ਹਿਸਾਬ ਨਾਲ ਅਕਵਾਇਰ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

ਚੰਡੀਗੜ੍ਹ: ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਲਈ ਕੌਡੀਆਂ ਦੇ ਭਾਅ ਐਕੁਆਇਰ ਕੀਤੀ ਜਾ ਰਹੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਚੁੱਕਣ ਲਈ ਨੋਟਿਸ ਦਿੱਤਾ ਗਿਆ ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਸਪੀਕਰ ਵੱਲੋਂ ਰੱਦ ਕੀਤੇ ਜਾਣ ਬਾਅਦ 'ਆਪ' ਵਿਧਾਇਕਾਂ ਨੇ ਇਸ ਮੁੱਦੇ ਨੂੰ ਫਿਰ ਜੀਰੋ ਆਵਰ ਦੌਰਾਨ ਸਦਨ ਵਿੱਚ ਚੁੱਕਿਆ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕ ਅਮਨ ਅਰੋੜਾ ਨੇ ਇਸ ਮੁੱਦੇ ਉਤੇ ਚਰਚਾ ਕਰਨ ਲਈ ਨੋਟਿਸ ਦਿੱਤਾ ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਦਿੱਲੀ-ਕਟੜਾ ਐਕਸਪ੍ਰੈਸ ਵੇਅ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ। ਇਹ ਜ਼ਮੀਨ ਸੂਬੇ ਦੇ ਜ਼ਿਆਦਾਤਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਹੈ।
ਇਹ ਜ਼ਮੀਨ ਸਰਕਾਰ ਵੱਲੋਂ ਬਹੁਤ ਘੱਟ ਰੇਟ ਦੇ ਹਿਸਾਬ ਨਾਲ ਅਕਵਾਇਰ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਸਦਨ ਦਾ ਧਿਆਨ ਇਸ ਅਹਿਮ ਮੁੱਦੇ ਵੱਲ ਦਿਵਾਉਣ ਲਈ ਤੇ ਵਧ ਕੀਮਤਾਂ ਦਿਵਾਉਣ ਲਈ ਨੋਟਿਸ ਦਿੱਤਾ ਸੀ, ਪਰ ਸਪੀਕਰ ਨੇ ਇਸ ਨੂੰ ਰੱਦ ਕਰ ਦਿੱਤਾ।
ਵਿਧਾਇਕਾਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ। ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਵੱਡੀ ਗਿਣਤੀ ਕਿਸਾਨਾਂ ਦਾ ਇਸ ਜ਼ਮੀਨ ਉਤੇ ਹੀ ਗੁਜਾਰਾ ਚਲਦਾ ਹੈ, ਜੇਕਰ ਉਨ੍ਹਾਂ ਦੀ ਰੋਜੀ ਰੋਟੀ ਦਾ ਸਾਧਨ ਹੀ ਇੰਨੀ ਘੱਟ ਕੀਮਤ ਉਤੇ ਖੋਹ ਲਿਆ ਗਿਆ ਤਾਂ ਉਹ ਆਪਣੀ ਜਿੰਦਗੀ ਕਿਵੇਂ ਚਲਾਉਣਗੇ, ਪਰ ਸਪੀਕਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਇਸ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: Maha Shivratri 2021: ਮਹਾਸ਼ਿਵਰਾਤਰੀ 'ਤੇ ਬੇਲਪਤਰਾ ਭੇਟ ਕਰਕੇ ਭਗਵਾਨ ਸ਼ਿਵ ਨੂੰ ਕਰੋ ਖੁਸ਼, ਜਾਣੋ ਕੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
