ਦਿੱਲੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਗ੍ਰਿਫਤਾਰ ਭੁਪਿੰਦਰ ਸਿੰਘ ਦੀ ਪਤਨੀ ਦਾ ਦਾਅਵਾ: ਘਰ ਦੇ ਗੁਜ਼ਾਰੇ ਲਈ ਨਹੀਂ ਪੈਸੇ, ਹਥਿਆਰ ਕਿੱਥੋਂ ਲਿਆਂਦੇ?
ਦੂਜੇ ਦਿਨ ਦਿੱਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਿਸ ਨੇ ਵੱਡੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਭੁਪਿੰਦਰ ਸਿੰਘ ਦੀ ਪਤਨੀ ਨੇ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਉਸ ਦੇ ਪਤੀ ਕੋਲ ਗੁਜ਼ਾਰਾ ਚਲਾਉਣ ਨੂੰ ਰੁਪਏ ਨਹੀਂ ਹਨ ਤਾਂ ਹਥਿਆਰ ਕਿਵੇਂ ਖਰੀਦ ਸਕਦਾ ਹੈ।
ਲੁਧਿਆਣਾ: ਦਿੱਲੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਫੜੇ ਗਏ ਦੋ ਪੰਜਾਬੀ ਨੌਜਵਾਨਾਂ 'ਚੋਂ ਇੱਕ ਭੁਪਿੰਦਰ ਸਿੰਘ ਉਰਫ ਦਿਲਾਵਰ ਪਿੰਡ ਤਾਜਪੁਰ ਦਾ ਵਸਨੀਕ ਹੈ। ਰਮਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਭੁਪਿੰਦਰ ਸਿੰਘ ਦੇ ਘਰ ਉਸ ਦੀ ਪਤਨੀ ਬਲਜਿੰਦਰ ਕੌਰ, 9 ਸਾਲ ਦੀ ਬੇਟੀ ਤੇ 7 ਸਾਲ ਦਾ ਬੇਟਾ ਹੈ।
ਭੁਪਿੰਦਰ ਸਿੰਘ ਦੀ ਪਤਨੀ ਉਸ ਨੂੰ ਹਥਿਆਰਾਂ ਸਮੇਤ ਫੜੇ ਜਾਣ ਤੋਂ ਕਾਫੀ ਹੈਰਾਨ ਤੇ ਪ੍ਰੇਸ਼ਾਨ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਸ ਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ। ਭੁਪਿੰਦਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ 12 ਵਜੇ ਦੇ ਕਰੀਬ ਪਿੰਡ ਬਿੰਜਲ ਦੇ ਵਸਨੀਕ ਕੁਲਵੰਤ ਸਿੰਘ ਨਾਲ ਲੁਧਿਆਣਾ ਜਾਣ ਲਈ ਕਹਿ ਕੇ ਗਿਆ ਸੀ। ਉਸ ਨੇ ਕਿਹਾ ਸੀ ਕਿ ਉਹ ਸ਼ਾਮ 5 ਵਜੇ ਤੱਕ ਘਰ ਵਾਪਸ ਆ ਜਾਵੇਗਾ ਪਰ ਸ਼ਾਮ 6 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗ ਪਿਆ।
ਦੂਜੇ ਦਿਨ ਦਿੱਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਿਸ ਨੇ ਵੱਡੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਭੁਪਿੰਦਰ ਸਿੰਘ ਦੀ ਪਤਨੀ ਨੇ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਉਸ ਦੇ ਪਤੀ ਕੋਲ ਗੁਜ਼ਾਰਾ ਚਲਾਉਣ ਨੂੰ ਰੁਪਏ ਨਹੀਂ ਹਨ ਤਾਂ ਹਥਿਆਰ ਕਿਵੇਂ ਖਰੀਦ ਸਕਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸ ਨੂੰ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਡਰਾਇਵਰੀ ਕਰਕੇ ਗੁਜ਼ਾਰਾ ਕਰਦਾ ਸੀ ਪਰ ਲੌਕਡਾਊਨ ਤੋਂ ਬਾਅਦ ਉਹ ਗੰਨੇ ਦਾ ਕਲਾਹੜਾ ਚਲਾ ਕੇ ਗੁਜ਼ਾਰਾ ਕਰ ਰਿਹਾ ਸੀ। ਫਿਰ ਬਰਸਾਤਾਂ ਸ਼ੁਰੂ ਹੋਣ ਕਾਰਨ ਉਸ ਨੇ ਟਿੱਕੀ ਬਣਾਉਣ ਦਾ ਕੰਮ ਸ਼ੁਰੂ ਕਰਨਾ ਸੀ। ਇਸ ਲਈ ਉਹ ਸਾਮਾਨ ਲੈ ਕੇ ਆਇਆ ਪਰ ਪੁਲਿਸ ਵੱਲੋਂ ਫੜ ਲਏ ਜਾਣ ਕਾਰਨ ਉਹ ਕੰਮ ਵਿੱਚੇ ਹੀ ਰਹਿ ਗਿਆ।
ਭੁਪਿੰਦਰ ਸਿੰਘ ਉਰਫ ਦਿਲਾਵਰ ਪਿਛਲੇ ਸਾਲ ਖ਼ਾਲਿਸਤਾਨੀਆਂ ਨੂੰ ਫੰਡਿੰਗ ਮਾਮਲੇ ਵਿੱਚ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਖਿਲਾਫ਼ 2016 ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਖਿਲਾਫ਼ ਰੈੱਡ ਕੌਰਨਰ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਦੇ ਚੱਲਦਿਆਂ ਉਸ ਨੂੰ ਦੁਬਈ ਤੋਂ ਡਿਪੋਰਟ ਕਰਵਾਇਆ ਗਿਆ।
ਭਾਰਤ ਵਾਪਸ ਆਉਣ 'ਤੇ ਮੁਹਾਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਿਆ। ਉਸ ਮਾਮਲੇ ਵਿੱਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਆਪਣੇ ਪਿੰਡ ਰਹਿ ਰਿਹਾ ਸੀ ਤੇ ਡਰਾਇਵਰੀ ਕਰਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਨ ਰਿਹਾ ਸੀ। ਹੁਣ ਦਿੱਲੀ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਤੋਂ ਉਸ ਦਾ ਪਰਿਵਾਰ ਹੈਰਾਨ ਹੈ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ
ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ