ਪੜਚੋਲ ਕਰੋ

ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ, ਪੰਜ ਹਮਲਾਵਰਾਂ ਨੇ ਅੰਨੇਵਾਹ ਕੀਤੀ ਫਾਈਰਿੰਗ

ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦੀ ਅੱਜ ਸਵੇਰੇ ਕੋਟਕਪੁਰਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪਰਦੀਪ ਦੇ ਗਨਮੈਨ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ।

ਰਜੀਵ ਕੁਮਾਰ/ਅਸ਼ਰਫ ਢੁੱਡੀ

ਫ਼ਰੀਦਕੋਟ/ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦੀ ਅੱਜ ਸਵੇਰੇ ਕੋਟਕਪੁਰਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪਰਦੀਪ ਦੇ ਗਨਮੈਨ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ। ਸਵੇਰੇ ਜਦ ਪਰਦੀਪ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ 5 ਹਮਲਾਵਾਰ ਆਏ ਅਕੇ ਅੰਨੇਵਾਹ ਫਾਈਰਿੰਗ ਕਰ ਦਿੱਤੀ।ਇਸ ਗੋਲੀਬਾਰੀ 'ਚ ਪਰਦੀਪ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਪਰਦੀਪ ਕੁਮਾਰ 2015 ਦੇ ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਸੀ। ਉਹ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਇਆ ਹੋਇਆ ਸੀ। ਅੱਜ ਸਵੇਰੇ ਜਦੋਂ ਉਹ ਆਪਣੀ ਦੁੱਧ ਦੀ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਖੋਲ੍ਹਣ ਆਪਣੇ ਗਨਮੈਨ ਨਾਲ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕਿਹਾ, "ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਕਤਲ ਬਾਰੇ ਅਪਡੇਟ: ਸਥਿਤੀ ਕਾਬੂ ਵਿੱਚ ਹੈ ਅਤੇ ਮੈਂ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ।ਪੰਜਾਬ ਪੁਲਿਸ ਸਹੀ ਜਾਂਚ ਕਰ ਰਹੀ ਹੈ  ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਘਬਰਾਉਣ ਜਾਂ ਜਾਅਲੀ ਖ਼ਬਰਾਂ ਜਾਂ ਕੋਈ ਨਫ਼ਰਤ ਭਰੇ ਭਾਸ਼ਣ ਨਾ ਫੈਲਾਉਣ।"

ਪਰਦੀਪ ਕੁਮਾਰ ਦੇ ਜ਼ਖਮੀ ਗਨਮੈਨ ਹਾਕਮ ਸਿੰਘ ਨੇ ਕਿਹਾ, "ਪੰਜ ਹਮਲਾਵਰ ਮੋਟਰਸਾਈਕਲਾਂ 'ਤੇ ਆਏ ਸੀ ਅਤੇ ਉਨ੍ਹਾਂ ਨੇ ਫਾਈਰਿੰਗ ਕੀਤੀ।ਜਦੋਂ ਫਾਇਰ ਹੋਇਆ ਤਾਂ ਮੈਨੂੰ ਪਤਾ ਨਹੀਂ ਲਗਾ ਕਿੰਨੇ ਲੋਕ ਸੀ। ਦੋ ਹਮਲਾਵਰ ਮੈਨੂੰ ਦਿਖਾਈ ਦਿੱਤੇ। ਅਸੀਂ ਅਜੇ ਦੁਕਾਨ ਖੋਲ੍ਹ ਹੀ ਰਹੇ ਸੀ ਕਿ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।ਇੱਕ ਗੋਰ ਗਨਮੈਨ ਵੀ ਸੀ ਜੋ ਬਾਥਰੂਮ ਕਰ ਗਿਆ ਹੋਇਆ ਸੀ।"

IG ਪੰਜਾਬ ਪੁਲਿਸ ਪ੍ਰਦੀਪ ਯਾਦਵ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਵਾਰਦਾਤ 'ਚ ਇਕ ਦੀ ਮੌਤ ਹੋਈ ਹੈ ਅਤੇ ਤਿੰਨ ਹੋਰ ਜ਼ਖਮੀ ਹੋਏ ਹਨ।ਉਨ੍ਹਾਂ ਕਿਹਾ, "CCTV ਦੀ ਮਦਦ ਨਾਲ ਕੁਝ ਲੀਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹਮਲਾਵਰਾਂ ਨੂੰ ਫੜ੍ਹ ਲਿਆ ਜਾਏਗਾ।ਪੰਜਾਬ 'ਚ ਅਮਨ ਸ਼ਾਂਤੀ ਬਣਾਏ ਰੱਖੋ।ਜੋ ਕੋਈ ਵੀ ਇਸ ਵਾਰਦਾਤ ਪਿੱਛੇ ਹੈ ਉਸਨੂੰ ਕਾਬੂ ਕਰ ਲਿਆ ਜਾਏਗਾ।"

ਉਨ੍ਹਾਂ ਕਿਹਾ ਕਿ, "ਪੋਸਟ ਮਾਰਟਮ ਹੋ ਰਿਹਾ ਹੈ ਜਿਸ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿ ਆਖਰ ਪਰਦੀਪ ਨੂੰ ਕਿੰਨੀਆਂ ਗੋਲੀਆਂ ਲੱਗੀ ਹਨ।"

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੀ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ।ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਇਸ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ। ਗੁੰਡੇ ਸ਼ਰੇਆਮ ਕਤਲ ਕਰ ਰਹੇ ਹਨ, ਉਨ੍ਹਾਂ ਨੂੰ ਕੋਈ ਨਹੀਂ ਦੇਖ ਰਿਹਾ। ਭਗਵੰਤ ਮਾਨ ਕੇਜਰੀਵਾਲ ਦੇ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਪਰ ਪੰਜਾਬ ਦਾ ਬੁਰਾ ਹਾਲ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ, "ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ .."

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 53 ਦਿਨ, ਘਟਿਆ 20 ਕਿਲੋ ਭਾਰ; SC ਨੂੰ ਦਿੱਤੀ ਰਿਪੋਰਟ 'ਤੇ ਭੜਕੇ ਕਿਸਾਨ, ਜਾਣੋ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 53 ਦਿਨ, ਘਟਿਆ 20 ਕਿਲੋ ਭਾਰ; SC ਨੂੰ ਦਿੱਤੀ ਰਿਪੋਰਟ 'ਤੇ ਭੜਕੇ ਕਿਸਾਨ, ਜਾਣੋ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
Advertisement
ABP Premium

ਵੀਡੀਓਜ਼

Farmer Protest|ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਨੇ ਖਨੌਰੀ ਸਰਹੱਦ 'ਤੇ ਕਿਵੇਂ ਕੱਟੀ ਰਾਤ|Jagjit Singh Dhallewal111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 53 ਦਿਨ, ਘਟਿਆ 20 ਕਿਲੋ ਭਾਰ; SC ਨੂੰ ਦਿੱਤੀ ਰਿਪੋਰਟ 'ਤੇ ਭੜਕੇ ਕਿਸਾਨ, ਜਾਣੋ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 53 ਦਿਨ, ਘਟਿਆ 20 ਕਿਲੋ ਭਾਰ; SC ਨੂੰ ਦਿੱਤੀ ਰਿਪੋਰਟ 'ਤੇ ਭੜਕੇ ਕਿਸਾਨ, ਜਾਣੋ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
Embed widget