Lok Sabha Election: ਬਿੱਟੂ ਦੇ ਭਾਜਪਾ 'ਚ ਜਾਣ 'ਤੇ ਡਿੰਪਾ ਨੂੰ ਲੱਗਿਆ ਝਟਕਾ ! ਖਡੂਰ ਸਾਹਿਬ ਸੀਟ ਤੋਂ ਛੱਡੀ ਦਾਅਵੇਦਾਰੀ, ਜਾਣੋ ਵਜ੍ਹਾ
ਡਿੰਪਾ ਨੇ ਕਿਹਾ ਕਿ ਉਹ ਨਾਰਾਜ਼ ਜ਼ਰੂਰ ਸਨ ਪਰ ਉਨ੍ਹਾਂ ਦੀ ਇਹ ਨਰਾਜ਼ਗੀ ਪਾਰਟੀ ਨਾਲ ਨਹੀਂ ਸਗੋਂ ਇੱਕ ਕਾਂਗਰਸ ਦੇ ਨੇਤਾ ਨਾਲ ਸੀ ਜਿਸ ਦਾ ਹੁਣ ਕਾਂਗਰਸ ਵਿੱਚ ਕੋਈ ਸਰੋਕਾਰ ਨਹੀਂ ਹੈ। ਅਜਿਹੇ ਵਿੱਚ ਹੁਣ ਉਨ੍ਹਾਂ ਦੀ ਨਾਰਾਜ਼ਗੀ ਦੇ ਕੋਈ ਮਾਇਨੇ ਨਹੀਂ ਹਨ।
Punjab Politics: ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਇਸ ਵਾਕ ਲੋਕ ਸਭਾ ਚੋਣਾਂ ਵਿੱਚ ਪਾਰਟੀ ਤੋਂ ਟਿਕਟ ਦੀ ਦਾਅਵੇਦਾਰੀ ਛੱਡ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ।
ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜੇ ਉਨ੍ਹਾਂ ਨੂੰ ਟਿਕਟ ਦੇਵੇਗੀ ਤਾਂ ਉਹ ਧੜੱਲੇ ਨਾਲ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਜੇ ਪਾਰਟੀ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਉਹ ਦਿਨ ਰਾਤ ਉਸ ਉਮੀਦਵਾਰ ਲਈ ਮਿਹਨਤ ਕਰਨਗੇ। ਹਾਲਾਂਕਿ ਉਨ੍ਹਾਂ ਇਸ ਦੌਰਾਨ ਇਹ ਸਾਫ਼ ਕਰਦਿਆਂ ਕਿਹਾ ਪਾਰਟੀ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਹਮੋਸ਼ਾ ਹੀ ਕਾਂਗਰਸ ਪਾਰਟੀ ਦਾ ਸਿਪਾਹੀ ਰਿਹਾ ਹਾਂ ਤੇ ਰਹਾਂਗਾ।
— Jasbir Singh Gill MP official account (@JasbirGillKSMP) March 27, 2024
ਮੇਰੀ ਚੋਥੀ ਪੀੜੀ ਅੱਜ ਕਾਂਗਰਸ ਲਈ ਕੰਮ ਕਰ ਰਹੀ ਹੈ ਤੇ ਕਰਦੀ ਰਹੇਂਗੀ।
My fourtg generation have been working for @INCIndia & will continue to do so.@priyankagandhi @kharge @RahulGandhi @kcvenugopalmp @devendrayadvinc @RajaWarring1 @IYC pic.twitter.com/TzWC6M2YYt
ਇਸ ਮੌਕੇ ਡਿੰਪਾ ਨੇ ਕਿਹਾ ਕਿ ਉਹ ਨਾਰਾਜ਼ ਜ਼ਰੂਰ ਸਨ ਪਰ ਉਨ੍ਹਾਂ ਦੀ ਇਹ ਨਰਾਜ਼ਗੀ ਪਾਰਟੀ ਨਾਲ ਨਹੀਂ ਸਗੋਂ ਇੱਕ ਕਾਂਗਰਸ ਦੇ ਨੇਤਾ ਨਾਲ ਸੀ ਜਿਸ ਦਾ ਹੁਣ ਕਾਂਗਰਸ ਵਿੱਚ ਕੋਈ ਸਰੋਕਾਰ ਨਹੀਂ ਹੈ। ਅਜਿਹੇ ਵਿੱਚ ਹੁਣ ਉਨ੍ਹਾਂ ਦੀ ਨਾਰਾਜ਼ਗੀ ਦੇ ਕੋਈ ਮਾਇਨੇ ਨਹੀਂ ਹਨ।
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਬਾਰੇ ਡਿੰਪਾ ਨੇ ਕਿਹਾ ਕਿ ਉਨ੍ਹਾਂ ਨੂੰ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਲੀਡਰ ਇੱਕ ਜਾ ਦੋ ਪਾਰਟੀਆਂ ਛੱਡ ਕੇ ਆਉਂਦਾ ਹੈ ਤਾਂ ਉਸ ਬਾਰੇ ਪਤਾ ਹੁੰਦਾ ਹੈ ਕਿ ਉਹ ਜ਼ਿਆਦਾ ਦੇਰ ਨਹੀਂ ਰੁਕੇਗਾ,ਜਦੋਂ ਕੋਈ ਟਕਸਾਲੀ ਲੀਡਰ ਪਾਰਟੀ ਛੱਡਕੇ ਜਾਂਦਾ ਹੈ ਤਾਂ ਬਹੁਤ ਦੁੱਖ ਲੱਗਦਾ ਹੈ।
ਇਹ ਵੀ ਪੜ੍ਹੋ-Punjab politics: ਭਾਜਪਾ 'ਚ ਜਾਂਦਿਆ ਹੀ ਬਿੱਟੂ ਦੀ 'ਧਮਕੀ' ! ਚੋਣਾਂ ਤੋਂ ਬਾਅਦ ਟੁੱਟਣਗੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ
ਇਹ ਵੀ ਪੜ੍ਹੋ-Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!