ਸੰਗਰੂਰ 'ਚ ਵੋਟਾਂ ਦੌਰਾਨ ਹਿੰਸਾ, ਕਈ ਜ਼ਖਮੀ
ਸੰਗਰੂਰ ਦੇ ਪਿੰਡ ਈਲਵਾਲ ‘ਚ ਝੜਪ ਦੀਆਂ ਖ਼ਬਰਾਂ ਹਨ। ਇਸ ‘ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਵੋਟਿੰਗ ਦਾ ਕੰਮ ਵੀ ਕੁਝ ਸਮੇਂ ਲਈ ਰੁਕ ਗਿਆ ਤੇ ਵੱਡੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ।
ਸੰਗਰੂਰ: ਅੱਜ ਸਵੇਰ ਤੋਂ ਹੀ ਅੱਠ ਸੂਬਿਆਂ ‘ਚ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਤਹਿਤ ਪੰਜਾਬ ‘ਚ ਵੀ ਵੋਟਿੰਗ ਹੋ ਰਹੀ ਹੈ। ਅਜਿਹੇ ‘ਚ ਸੰਗਰੂਰ ਦੇ ਪਿੰਡ ਈਲਵਾਲ ‘ਚ ਝੜਪ ਦੀਆਂ ਖ਼ਬਰਾਂ ਹਨ। ਇਸ ‘ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਵੋਟਿੰਗ ਦਾ ਕੰਮ ਵੀ ਕੁਝ ਸਮੇਂ ਲਈ ਰੁਕ ਗਿਆ ਤੇ ਵੱਡੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ।
ਇਸ ਝੜਪ ‘ਚ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਗੱਡੀਆਂ ‘ਚ ਕਾਂਗਰਸ ਦੇ ਹਥਿਆਰਬੰਦ ਸਮਰੱਥਕ ਆਏ ਜਿਨ੍ਹਾਂ ਕਰਕੇ ਲੋਕ ਕਾਫੀ ਘਬਰਾ ਗਏ ਤੇ ਵੋਟਿੰਗ ਰੁਕ ਗਈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਵੋਟਾਂ ਦਾ ਭੁਗਤਾਨ ਸ਼ਾਂਤਮਈ ਢੰਗ ਨਾਲ ਹੋ ਰਿਹਾ ਸੀ।
ਐਸਪੀ ਸ਼ਰਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਦੋ ਪੱਖਾਂ ‘ਚ ਲੜਾਈ ਹੋਈ ਹੈ ਇਸ ‘ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਐਸਪੀ ਨੇ ਲੋਕਾਂ ਨੂੰ ਯਕੀਨ ਦਵਾਇਆ ਹੈ ਕਿ ਵੋਟਾਂ ਸ਼ਾਂਤੀ ਨਾਲ ਹੀ ਭੁਗਤਾਈਆਂ ਜਾਣਗੀਆਂ।