ਦੇਸ਼ ਵੰਡ ਦੇ ਦਰਦ ਦਾ ਗਵਾਹ ਪਰਿਵਾਰ ਤੋਂ ਵਿੱਛੜਿਆ ਮਾਨਾ ਜੋ ਬਣ ਚੁੱਕਿਆ ਗੁਰਮਹਿੰਦਰ ਸਿੰਘ
ਤਰਨ ਤਾਰਨ ਦੇ ਪਿੰਡ ਭੈਲ ਢਾਏਵਾਲਾ ਵਿਖੇ ਸੰਨ 1932 ਨੂੰ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਗੁਰਮਹਿੰਦਰ ਦੇ ਪਿਤਾ ਹਾਜੀ ਡਰਾਈਕਲੀਨ ਦਾ ਕੰਮ ਕਰਦੇ ਸਨ। ਗੁਰਮਹਿੰਦਰ ਜਿਸ ਦਾ ਉਸ ਵੇਲੇ ਨਾਂਅ ਮਾਨਾ ਸੀ। ਗੁਰਮਹਿੰਦਰ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਰਮਜਾਨ ਸੀ।
ਤਰਨ ਤਾਰਨ: ਦੇਸ਼ ਦੇ ਬਟਵਾਰੇ ਸਮੇਂ ਹੋਈ ਕਤਲੋਗਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ। ਕਈ ਲੋਕ ਆਪਣੀਆਂ ਤੋਂ ਵਿੱਛੜ ਕੇ ਦੂਰ ਹੋ ਗਏ ਸਨ। ਬਟਵਾਰੇ ਦੀ ਖਿੱਚੀ ਲਕੀਰ ਨੇ ਲੋਕਾਂ ਆਪਣਿਆਂ ਤੋਂ ਦੂਰ ਕਰ ਦਿੱਤਾ ਸੀ। ਅਜਿਹੀ ਹੋਣੀ ਦਾ ਗਵਾਹ ਹੈ ਗੁਰਮਹਿੰਦਰ ਸਿੰਘ।
ਜਿਸ ਦਾ ਜਨਮ ਤਰਨ ਤਾਰਨ ਦੇ ਪਿੰਡ ਭੈਲ ਢਾਏਵਾਲਾ ਵਿਖੇ ਸੰਨ 1932 ਨੂੰ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਗੁਰਮਹਿੰਦਰ ਦੇ ਪਿਤਾ ਹਾਜੀ ਡਰਾਈਕਲੀਨ ਦਾ ਕੰਮ ਕਰਦੇ ਸਨ। ਗੁਰਮਹਿੰਦਰ ਜਿਸ ਦਾ ਉਸ ਵੇਲੇ ਨਾਂਅ ਮਾਨਾ ਸੀ। ਗੁਰਮਹਿੰਦਰ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਰਮਜਾਨ ਸੀ।
ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
ਭੈਣਾਂ ਦਾ ਵਿਆਹ ਬਟਵਾਰੇ ਤੋਂ ਪਹਿਲਾਂ ਅੱਜ ਦੇ ਪਾਕਿਸਤਾਨ ਵਿੱਚ ਹੋ ਚੁੱਕਾ ਸੀ ਤੇ ਪਿਤਾ ਦੀ ਮੌਤ ਵੀ ਬਟਵਾਰੇ ਤੋਂ ਪਹਿਲਾਂ ਹੋ ਚੁੱਕੀ ਸੀ। ਦੇਸ਼ ਵਿੱਚ ਬਟਵਾਰੇ ਸਮੇਂ ਝੁੱਲੀ ਕਤਲੋਗਾਰਤ ਦੀ ਹਨ੍ਹੇਰੀ ਵਿੱਚ ਗੁਰਮਹਿੰਦਰ ਦੇ ਭਰਾ ਰਮਜ਼ਾਨ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਮਾਤਾ ਕਰਮਭਰੀ ਉਸਨੂੰ ਇਕੱਲਿਆਂ ਹੀ ਪਿੰਡ ਦੇ ਸਿੱਖ ਪਰਿਵਾਰ ਨੂੰ ਸੌਂਪ ਕੇ ਚੱਲੀ ਗਈ ਸੀ।
ਬਟਵਾਰੇ ਤੋ ਬਾਅਦ ਗੁਰਮਹਿੰਦਰ ਸਿੰਘ ਨੂੰ ਆਪਣੇ ਪਰਿਵਾਰ ਬਾਰੇ ਕੁਝ ਪਤਾ ਨਾ ਚੱਲਣ ਕਾਰਨ ਉਹ ਕੁਝ ਸਮਾਂ ਪਿੰਡ ਦੇ ਸਿੱਖ ਪਰਿਵਾਰ ਕੋਲ ਰਿਹਾ ਤੇ ਉਸ ਤੋਂ ਬਾਅਦ ਉਹ ਖਡੂਰ ਸਾਹਿਬ ਸਥਿਤ ਕਾਰ ਸੇਵਾ ਵਾਲੇ ਬਾਬਿਆਂ ਦੇ ਡੇਰੇ ਆ ਗਿਆ। ਮਾਨਾ ਤੋ ਗੁਰਮਹਿੰਦਰ ਸਿੰਘ ਬਣਕੇ ਗੁਰੁ ਘਰਾ ਦੀ ਸੇਵਾ ਲਈ ਨਾਲ ਗਿਆ।
ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ
ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ
ਗੁਰਮਹਿੰਦਰ ਨੂੰ ਆਪਣੇ ਪਰਿਵਾਰ ਬਾਰੇ ਪਤਾ ਚੱਲਣ 'ਤੇ ਉਹਨਾਂ ਨਾਲ ਮੇਲ 51 ਸਾਲ ਬਾਅਦ ਸੰਨ 1998 ਵਿੱਚ ਕਰਨਲ ਪ੍ਰਤਾਪ ਸਿੰਘ ਹੋਣਾ ਦੇ ਨਾਲ ਪਾਕਿਸਤਾਨ ਜਾਕੇ ਹੋਇਆਂ ਸੀ। ਗੁਰਮਹਿੰਦਰ ਸਿੰਘ ਨੇ ਦੱਸਿਆਂ ਕਿ ਉਸਨੂੰ ਉਸਦੇ ਪਰਿਵਾਰਕ ਮੈਬਰਾਂ ਨੇ ਉੱਥੇ ਹੀ ਰੁਕਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਸੀ। ਉਸਨੇ ਦੱਸਿਆ ਕਿ ਉਹ ਹੁਣ ਤੱਕ ਚਾਰ ਵਾਰੀ ਪਾਕਿਸਤਾਨ ਜਾਕੇ ਆਪਣੇ ਪਰਿਵਾਰਕ ਮੈਬਰਾਂ ਨੂੰ ਮਿਲ ਆਇਆ ਹੈ।
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ