ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
ਇਸ ਜਾਣਕਾਰੀ ਦੇ ਨਾਲ ਤਿੰਨ ਪੇਜ਼ਾਂ ਦੀ ਉਹ ਸੂਚੀ ਵੀ ਦਿੱਤੀ ਗਈ ਹੈ, ਜਿਨ੍ਹਾਂ ਜੇਲ੍ਹਾਂ ਜਾਂ ਹੋਰ ਕੈਂਪਾਂ ਵਿੱਚ ਇਨ੍ਹਾਂ ਭਾਰਤੀਆਂ ਨੂੰ ਬੰਦ ਰੱਖਿਆ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ 6 ਜੂਨ, 2020 ਤੋਂ ਚੱਲ ਰਹੀ ਹੈ।
ਚੰਡੀਗੜ੍ਹ: ਅਮਰੀਕਾ 33,593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਭਾਰਤੀਆਂ 'ਚ ਜ਼ਿਆਦਾਤਰ ਪੰਜਾਬੀ ਸ਼ਾਮਲ ਹਨ। ਇਹ ਜਾਣਕਾਰੀ ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਵੱਲੋਂ ‘ਫਰੀਡਮ ਆਫ਼ ਇਨਫਰਮੇਸ਼ਨ ਐਕਟ’ ਦੇ ਤਹਿਤ ਲਈ ਗਈ ਹੈ।
ਇਸ ਜਾਣਕਾਰੀ ਦੇ ਨਾਲ ਤਿੰਨ ਪੇਜ਼ਾਂ ਦੀ ਉਹ ਸੂਚੀ ਵੀ ਦਿੱਤੀ ਗਈ ਹੈ, ਜਿਨ੍ਹਾਂ ਜੇਲ੍ਹਾਂ ਜਾਂ ਹੋਰ ਕੈਂਪਾਂ ਵਿੱਚ ਇਨ੍ਹਾਂ ਭਾਰਤੀਆਂ ਨੂੰ ਬੰਦ ਰੱਖਿਆ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ 6 ਜੂਨ, 2020 ਤੋਂ ਚੱਲ ਰਹੀ ਹੈ।
ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਇਹ ਜਾਣਕਾਰੀ ਜੁਲਾਈ, 2019 ਵਿੱਚ ਮੰਗੀ ਸੀ। ਕਾਊਂਟੀ ਡਿਟੈਂਸ਼ਨ ਸੈਂਟਰ ਵਿੱਚ 121 ਭਾਰਤੀਆਂ ਨੂੰ ਬੰਦ ਕੀਤਾ ਹੋਇਆ ਹੈ, ਜਦ ਕਿ ਜੈਕਸਨ ਪਾਰਿਸ਼ ਕੋਰੈਕਸ਼ਨਲ ਸੈਂਟਰ ਵਿੱਚ 38, ਕਾਰਨਿਸ ਕਾਊਂਟੀ ਰੈਜ਼ੀਡੈਂਸ਼ਲ ਸੈਂਟਰ ਵਿੱਚ 41, ਲਾਸਿਲੇ ਕੋਰੈਕਸ਼ਨ ਸੈਂਟਰ ਵਿੱਚ 40, ਵੀਨ ਇੰਸਟੀਚਿਊਟ ਵਿੱਚ 66 ਤੇ ਬਾਕੀ ਅਮਰੀਕਾ ਦੀਆਂ ਹੋਰ ਵੱਖ-ਵੱਖ ਜੇਲ੍ਹਾਂ ਚ ਬੰਦ ਹਨ।
ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ
ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ
ਇਸ ਸੂਚੀ ’ਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖ਼ਲ ਹੋਣ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਦੱਸੀ ਗਈ ਹੈ। ਅਮਰੀਕਾ ਨਾਲ ਲਗਦੀ ਮੈਕਸੀਕੋ ਸਰਹੱਦ ਰਾਹੀਂ ਵੀ ਬਹੁਤੇ ਪੰਜਾਬੀ ਆਪਣੀ ਜ਼ਿੰਦਗੀ ਦਾਅ 'ਤੇ ਲਾਕੇ ਅਮਰੀਕਾ 'ਚ ਦਾਖ਼ਲ ਹੁੰਦੇ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਅੱਧਵਾਟੇ ਹੀ ਰਹਿ ਜਾਂਦੇ ਹਨ ਤੇ ਪਿੱਛੇ ਮਾਪਿਆਂ ਦੀ ਕਦੇ ਨਾ ਮੱਕਣ ਵਾਲੀ ਉਡੀਕ ਸ਼ੁਰੂ ਹੋ ਜਾਂਦੀ ਹੈ।
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ