ਪੜਚੋਲ ਕਰੋ
(Source: ECI/ABP News)
ਗਰਾਊਂਡ ਜ਼ੀਰੋ ਤੇ ਕੋਰੋਨਾ ਨਾਲ ਲੜ੍ਹ ਰਹੇ ਸਿਹਤ ਕਰਮਚਾਰੀ, 'ਆਪ' ਨੇ ਵਿਸ਼ੇਸ਼ ਰਿਸਕ ਕਵਰ ਦੀ ਕੀਤੀ ਮੰਗ
'ਗਰਾਊਂਡ ਜ਼ੀਰੋ' 'ਤੇ ਸਿੱਧੇ ਹੱਥ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਨੂੰ 'ਸਪੈਸ਼ਲ ਰਿਸਕ ਕਵਰ' ਦਾ ਤੁਰੰਤ ਕੀਤਾ ਜਾਵੇ ਐਲਾਨ।
![ਗਰਾਊਂਡ ਜ਼ੀਰੋ ਤੇ ਕੋਰੋਨਾ ਨਾਲ ਲੜ੍ਹ ਰਹੇ ਸਿਹਤ ਕਰਮਚਾਰੀ, 'ਆਪ' ਨੇ ਵਿਸ਼ੇਸ਼ ਰਿਸਕ ਕਵਰ ਦੀ ਕੀਤੀ ਮੰਗ Doctors should be given special ਗਰਾਊਂਡ ਜ਼ੀਰੋ ਤੇ ਕੋਰੋਨਾ ਨਾਲ ਲੜ੍ਹ ਰਹੇ ਸਿਹਤ ਕਰਮਚਾਰੀ, 'ਆਪ' ਨੇ ਵਿਸ਼ੇਸ਼ ਰਿਸਕ ਕਵਰ ਦੀ ਕੀਤੀ ਮੰਗ](https://static.abplive.com/wp-content/uploads/sites/5/2020/03/21154417/Punjab-Corona.jpg?impolicy=abp_cdn&imwidth=1200&height=675)
ਚੰਡੀਗੜ੍ਹ: ਵਿਸ਼ਵ-ਵਿਆਪੀ ਆਫ਼ਤ ਕੋਰੋਨਾਵਾਇਰਸ ਵਿਰੁੱਧ 'ਗਰਾਊਂਡ ਜ਼ੀਰੋ' 'ਤੇ ਸਿੱਧੇ ਹੱਥ ਲੜਾਈ ਲੜ ਰਹੇ ਡਾਕਟਰਾਂ, ਪੈਰਾਮੈਡੀਕਲ-ਸਟਾਫ਼, ਫਾਰਮਾਸਿਸਟਾਂ, ਆਸ਼ਾ ਵਰਕਰਾਂ, ਆਂਗਣਵਾੜੀ ਕਰਮੀਆਂ, ਪੁਲਿਸ ਅਤੇ ਦੂਸਰੇ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਲਈ 'ਸਪੈਸ਼ਲ ਰਿਸਕ ਕਵਰ' ਦਾ ਤੁਰੰਤ ਐਲਾਨ ਕੀਤੇ ਜਾਣ ਦੀ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ। ਆਪ ਨੇ ਇਨ੍ਹਾਂ ਕੱਚੇ ਅਤੇ ਠੇਕਾ ਭਰਤੀ ਤਹਿਤ ਨਿਗੂਣੀਆਂ ਤਨਖ਼ਾਹਾਂ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ-ਵਰਕਰਾਂ ਨੂੰ ਬਿਨਾ ਸ਼ਰਤ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਵੀ ਸਰਕਾਰ ਨੂੰ ਅਪੀਲ ਕੀਤੀ ਹੈ।
'ਆਪ' ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਵਿਭਾਗ, ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਜਿਸ ਜਜ਼ਬੇ ਨਾਲ 'ਗਰਾਊਂਡ ਜ਼ੀਰੋ' 'ਤੇ ਕੋਰੋਨਾਵਾਇਰਸ ਜੰਗ ਲੜ ਰਹੇ ਹਨ ਉਹ ਪ੍ਰਸ਼ੰਸਾਯੋਗ ਹੈ, ਪਰੰਤੂ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਇਨ੍ਹਾਂ 'ਯੋਧਿਆਂ' ਲਈ ਜੋ ਹੌਂਸਲਾ ਵਧਾਊ ਐਲਾਨ ਕਰਨੇ ਬਣਦੇ ਹਨ ਅਤੇ ਉਹ ਤੁਰੰਤ ਕੀਤੇ ਜਾਣ।
ਚੀਮਾ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਮੈਦਾਨ 'ਚ ਕੰਮ ਕਰ ਰਹੇ ਇਨ੍ਹਾਂ ਕਰਮਚਾਰੀਆਂ-ਵਰਕਰਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਵਿਸ਼ੇਸ਼ 'ਰਿਸਕ ਕਵਰ' ਰਾਸ਼ੀ ਘੋਸ਼ਿਤ ਕੀਤੀ ਜਾਵੇ। ਚੀਮਾ ਅਨੁਸਾਰ ਜ਼ਿਆਦਾਤਰ ਕਰਮਚਾਰੀਆਂ ਕੋਲ ਕੋਰੋਨਾ-ਵਾਇਰਸ ਦੀ ਲਾਗ ਤੋਂ ਬਚਣ ਵਾਲੇ ਸੁਰੱਖਿਅਤ ਕੱਪੜੇ ਅਤੇ ਕਿੱਟਾਂ ਨਹੀਂ ਹਨ, ਜਿੰਨਾ ਲਈ ਵੱਡੇ ਪੱਧਰ 'ਤੇ ਆਰਡਰ ਦਿੱਤਾ ਜਾਵੇ, ਕਿਉਂਕਿ ਖ਼ਤਰਾ ਅਜੇ ਸਿਰ 'ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਇਹ ਜੰਗ ਲੰਬੀ ਹੋ ਸਕਦੀ ਹੈ।
ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ 2007 'ਚ ਜੋ ਫਾਰਮਾਸਿਸਟ ਭਰਤੀ ਕੀਤੇ ਸਨ। ਉਹ ਅੱਜ ਵੀ ਮਹਿਜ਼ 10 ਹਜ਼ਾਰ ਰੁਪਏ ਤਨਖ਼ਾਹ 'ਤੇ ਹਨ, ਜਦਕਿ ਦਰਜਾ 4 ਸਿਰਫ਼ 4500 ਰੁਪਏ 'ਤੇ ਹਨ। ਇਸੇ ਤਰਾਂ ਆਂਗਣਵਾੜੀ ਅਤੇ ਆਸ਼ਾ ਵਰਕਰ ਮਾਮੂਲੀ ਭੱਤਿਆਂ 'ਤੇ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਵਰਗੀ-ਘਾਤਕ ਮਹਾਂਮਾਰੀ ਨਾਲ ਸਿੱਧੀ ਲੜਾਈ ਲੜ ਰਹੀਆਂ ਹਨ।
ਰੋੜੀ ਮੁਤਾਬਿਕ ਹੁਸ਼ਿਆਰਪੁਰ ਜ਼ਿਲ੍ਹਾ ਪਰੀਸ਼ਦ ਅਧੀਨ ਫਾਰਮਾਸਿਸਟਾਂ ਅਤੇ ਚੌਥਾ ਦਰਜਾ (ਸਿਹਤ) ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਇਹ ਨਿਗੂਣੀ ਤਨਖ਼ਾਹ ਵੀ ਨਸੀਬ ਨਹੀਂ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)