ਹੱਡਾਰੋੜੀ ਦੇ ਕੁੱਤਿਆਂ ਨੋਚ-ਨੋਚ ਖਾਧਾ ਬਜ਼ੁਰਗ, ਪਰਿਵਾਰ ਨੂੰ ਮਿਲਿਆ ਸਿਰਫ ਪਿੰਜਰ
ਹੱਡਾਰੋੜੀ ਦੇ ਖ਼ਤਰਨਾਕ ਕੁੱਤਿਆਂ ਨੇ ਪਿੰਡ ਦੇ 80 ਸਾਲਾ ਬਜ਼ੁਰਗ ਯਾਕੂਬ ਮਸੀਹ ਨੇ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਕੇ ਮਾਰ ਦਿੱਤਾ ਕਿ ਉਸ ਦਾ ਸਿਰਫ ਪਿੰਜਰ ਹੀ ਮਿਲਿਆ। ਐਤਵਾਰ ਨੂੰ ਕਿਸਾਨ ਗੁਰਨਾਮ ਸਿੰਘ ਨੂੰ ਤੜਕੇ ਝੋਨੇ ਦੇ ਖੇਤਾਂ ਵਿੱਚ ਇਹ ਪਿੰਜਰ ਪਿਆ ਹੋਇਆ ਮਿਲਿਆ।
ਫਤਹਿਗੜ ਚੂੜੀਆਂ: ਪਿੰਡ ਨਿੱਕਾ ਛਿਛਰੇਵਾਲ ਵਿੱਚ ਖ਼ਤਰਨਾਕ ਕੁੱਤਿਆਂ ਦੀ ਦਹਿਸ਼ਤ ਵੇਖਣ ਨੂੰ ਮਿਲੀ। ਪਿੰਡ ਦੇ ਨਾਲ ਹੱਡਾਰੋੜੀ ਦੇ ਖ਼ਤਰਨਾਕ ਕੁੱਤਿਆਂ ਨੇ ਪਿੰਡ ਦੇ 80 ਸਾਲਾ ਬਜ਼ੁਰਗ ਯਾਕੂਬ ਮਸੀਹ ਨੇ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਕੇ ਮਾਰ ਦਿੱਤਾ ਕਿ ਉਸ ਦਾ ਸਿਰਫ ਪਿੰਜਰ ਹੀ ਮਿਲਿਆ। ਐਤਵਾਰ ਨੂੰ ਕਿਸਾਨ ਗੁਰਨਾਮ ਸਿੰਘ ਨੂੰ ਤੜਕੇ ਝੋਨੇ ਦੇ ਖੇਤਾਂ ਵਿੱਚ ਇਹ ਪਿੰਜਰ ਪਿਆ ਹੋਇਆ ਮਿਲਿਆ। ਇਹ ਬਜ਼ੁਰਗ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਕਾਰਨ ਉਸਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸੀ।
ਪਰਿਵਾਰ ਨੇ ਪਿੰਜਰ ਦੇ ਕੋਲ ਪਏ ਬਜ਼ੁਰਗ ਦੇ ਕੱਪੜਿਆਂ ਤੇ ਪਰਸ ਨਾਲ ਬਜ਼ੁਰਗ ਦੀ ਪਛਾਣ ਕੀਤੀ। ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧੀ ਲਾਸ਼ ਦੇ ਕੁਝ ਹਿੱਸੇ ਖੇਤ ਵਿੱਚ ਵੀ ਮਿਲੇ। ਪੁਲਿਸ ਨੂੰ ਤੁਰੰਤ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪਿੰਡ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਹੱਡਾਰੋੜੀ ਦੇ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਤੋਂ ਹਰ ਕੋਈ ਸਹਿਮ ਗਿਆ ਹੈ।
ਇਸ ਦੇ ਨਾਲ ਹੀ ਪਰਿਵਾਰ ਨੇ ਪਿੰਜਰ ਨੂੰ ਪਿੰਡ ਦੇ ਕਬਰਸਤਾਨ ਦੇ ਹਵਾਲੇ ਕਰ ਦਿੱਤਾ ਹੈ। ਕਾਲਾ ਅਫਗਾਨੀ ਚੌਕੀ ਦੇ ਏਐਸਆਈ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲੀਸ ਕਾਰਵਾਈ ਨਹੀਂ ਕਰਵਾਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਸ਼ਿਕਾਇਤ ਨਹੀਂ ਦਿੱਤੀ ਗਈ।