ਐਸਕਾਰਟ ਗੱਡੀ ਨਾਲ ਫੱਟੜ ਹੋਏ ਪੀੜਤਾਂ ਦਾ ਡਾ: ਬਲਜੀਤ ਕੌਰ ਨੇ ਹਾਲ ਪੁੱਛਿਆ, ਇਲਾਜ ਦਾ ਸਾਰਾ ਖ਼ਰਚਾ ਚੁੱਕਣ ਦਾ ਦਿੱਤਾ ਭਰੋਸਾ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਪਣੀ ਐਸਕਾਰਟ ਗੱਡੀ ਨਾਲ ਹਾਦਸੇ ਵਿੱਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਲੜਕੇ ਤੇ ਲੜਕੀ ਦਾ ਹਸਪਤਾਲ ਜਾ ਕੇ ਹਾਲ ਪੁੱਛਿਆ।
ਚੰਡੀਗੜ੍ਹ: ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਪਣੀ ਐਸਕਾਰਟ ਗੱਡੀ ਨਾਲ ਹਾਦਸੇ ਵਿੱਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਲੜਕੇ ਤੇ ਲੜਕੀ ਦਾ ਹਸਪਤਾਲ ਜਾ ਕੇ ਹਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦੋਂਕਿ ਲੜਕੇ ਦੀ ਲੱਤ ਉਤੇ ਸੱਟ ਲੱਗੀ ਹੈ ਅਤੇ ਸੱਟ ਗੰਭੀਰ ਨਹੀਂ ਹੈ। ਲੜਕੇ ਦੀ ਲੱਤ ਦਾ ਜਲਦੀ ਹੀ ਅਪਰੇਸ਼ਨ ਕੀਤਾ ਜਾ ਰਿਹਾ ਹੈ।ਇਲਾਜ ਦਾ ਸਾਰਾ ਖ਼ਰਚਾ ਉਨ੍ਹਾਂ ਵੱਲੋਂ ਕੀਤਾ ਜਾਵੇਗਾ।
ਡਾ ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਸਾਰੀ ਰਾਤ ਉਨ੍ਹਾਂ ਦੇ 5 ਸੁਰੱਖਿਆ ਕਰਮੀ ਹਾਦਸਾਗ੍ਰਸਤ ਲੜਕਾ ਤੇ ਲੜਕੀ ਦੀ ਦੇਖਭਾਲ ਲਈ ਹਸਪਤਾਲ ਮੌਜੂ਼ਦ ਰਹੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮਰੀਜ਼ਾ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਨਿੱਜੀ ਤੌਰ ਉੱਤੇ ਕਰਨ ਤੋਂ ਇਲਾਵਾ ਉਨ੍ਹਾਂ ਆਪਣੇ ਸੁਰੱਖਿਆ ਕਰਮੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੂਰੇ ਇਲਾਜ ਹੋਣ ਤੱਕ ਉਹ ਹਸਪਤਾਲ ਵਿੱਚ ਰਹਿ ਕੇ ਲੜਕੇ ਦੀ ਦੇਖਭਾਲ ਕਰਨਗੇ।
ਡਾ ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਹਾਦਸੇ ਉਪਰੰਤ ਉਨ੍ਹਾਂ ਦੇ ਐਸਕਾਰਟ ਕਰਮੀਆਂ ਵੱਲੋਂ ਬੇਨਤੀ ਕਰਕੇ ਗੱਡੀ ਰੋਕ ਕੇ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਕਿਉਂਕਿ ਐਂਬੁਲੈਂਸ ਨੂੰ ਪਹੁੰਚਣ ਵਿੱਚ ਸਮਾਂ ਲੱਗ ਰਿਹਾ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :