Navjot Sidhu: ਡਾ. ਨਵਜੋਤ ਸਿੱਧੂ ਨੇ ਦਾਨ ਕੀਤੇ ਆਪਣੇ ਵਾਲ, ਕੈਂਸਰ ਤੋਂ ਬਾਅਦ ਸਮਝਿਆ ਲੋਕਾਂ ਦਾ ਦਰਦ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਪਣੇ ਵਾਲ ਦਾਨ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀ ਤਸਵੀਰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਹੈ।
Navjot Sidhu: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਪਣੇ ਵਾਲ ਦਾਨ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀ ਤਸਵੀਰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਹੈ।
ਨਵਜੋਤ ਕੌਰ ਨੇ ਕਿਹਾ ਹੈ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਮਗਰੋਂ ਉਨ੍ਹਾਂ ਨੇ ਦੂਜਿਆਂ ਦਾ ਦਰਦ ਸਮਝਿਆ ਹੈ। ਉਨ੍ਹਾਂ ਨੇ ਆਪਣੇ ਲੰਬੇ ਵਾਲ ਕਵਾ ਕੇ ਉਨ੍ਹਾਂ ਨੂੰ ਦਾਨ ਕਰ ਦਿੱਤਾ ਹੈ। ਆਪਣੇ ਬੁਆਏ ਕੱਟ ਲੁੱਕ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਵੀ ਕਿਹਾ ਹੈ ਤਾਂ ਜੋ ਲੋੜਵੰਦ ਕੈਂਸਰ ਮਰੀਜ਼ ਨੂੰ ਸਸਤੀ ਵਿੱਗ ਮਿਲ ਸਕੇ।
Throwing things down the drain could mean a lot to others.Just enquired about the cost of natural hair wig for myself which I will require after 2nd chemotherapy;around 50,000 to 70,000 rs. So I chose to donate my hair for a cancer patient because more donations mean cheaper wigs pic.twitter.com/DCuPIPXpG2
— DR NAVJOT SIDHU (@DrDrnavjotsidhu) April 19, 2023
ਟਵਿੱਟਰ 'ਤੇ ਆਪਣੀ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਨੇ ਕਿਹਾ, ਚੀਜ਼ਾਂ ਨੂੰ ਨਾਲੇ 'ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲਾਂ ਦੀ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸ ਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਹੋਏਗੀ। ਇਹ ਕੀਮਤ ਲਗਪਗ 50,000 ਤੋਂ 70,000 ਰੁਪਏ ਹੈ। ਇਸ ਲਈ ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਜ਼ਿਆਦਾ ਦਾਨ ਕਰਨ ਦਾ ਮਤਲਬ ਹੈ ਸਸਤੇ ਵਾਲ...
ਦੱਸ ਦਈਏ ਕਿ ਡਾਕਟਰ ਨਵਜੋਤ ਕੌਰ ਨੇ ਪਿਛਲੇ ਮਹੀਨੇ ਹੀ ਕੈਂਸਰ ਦਾ ਅਪਰੇਸ਼ਨ ਕਰਵਾਇਆ ਹੈ। ਉਹ ਕੈਂਸਰ ਦੀ ਦੂਜੀ ਸਟੇਜ ਵਿੱਚ ਸਨ। ਉਨ੍ਹਾਂ ਨੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਪੋਸਟ ਵੀ ਸ਼ੇਅਰ ਕੀਤੀ ਸੀ।
ਦਰਅਸਲ ਡਾਕਟਰ ਨਵਜੋਤ ਕੌਰ ਨੂੰ ਹੁਣ ਕੀਮੋਥੈਰੇਪੀ ਕਰਵਾਉਣੀ ਪਈ ਹੈ। ਦੂਜੀ ਕੀਮੋਥੈਰੇਪੀ ਵਿੱਚ ਉਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਜਿਸ ਲਈ ਉਨ੍ਹਾਂ ਨੂੰ ਵਿੱਗ ਦੀ ਲੋੜ ਪਵੇਗੀ। ਡਾਕਟਰ ਨਵਜੋਤ ਕੌਰ ਲਿਖਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੇ ਲਈ ਕੁਦਰਤੀ ਵਿੱਗ ਲੱਭਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ 50 ਤੋਂ 70 ਹਜ਼ਾਰ ਰੁਪਏ ਵਿੱਚ ਮਿਲ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਦਾ ਦਰਦ ਸਮਝਿਆ।