ਦਸੂਹਾ ਦੇ ਪਿੰਡਾਂ 'ਚੋਂ ਮਿਲੇ ਡਰੋਨ ਤੇ ਮਿਜ਼ਾਈਲਾਂ ਦੇ ਟੁਕੜੇ, ਲੋਕਾਂ 'ਚ ਮਚੀ ਹਫੜਾ-ਦਫੜੀ
ਦਸੂਹਾ ਇਲਾਕੇ ਦੇ ਪਿੰਡ ਬੁੱਧੋ ਬਰਕਤ ਨਵਾਂ ਗੱਲ ਲੁਟਿਆਣੀ ਘੱਲੀਆਂ ਦੇ ਪਿੰਡਾਂ ਵਿੱਚ ਮਿਜ਼ਾਈਲਾਂ ਜਾਂ ਡਰੋਨ ਦੇ ਟੁਕੜੇ ਮਿਲੇ ਹਨ।

India Pakistan Tension: ਆਪਰੇਸ਼ਨ ਸਿੰਦੂਰ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਦਿਨ-ਬ-ਦਿਨ ਗੰਭੀਰ ਬਣਦੇ ਜਾ ਰਹੇ ਹਨ। ਉੱਥੇ ਹੀ ਪਾਕਿਸਤਾਨ ਲਾਗਾਤਾਰ ਭਾਰਤ ‘ਤੇ ਹਮਲੇ ਕਰ ਰਿਹਾ ਹੈ, ਜਿਸ ਤਹਿਤ ਬੀਤੇ ਦਿਨੀਂ ਪੰਜਾਬ ‘ਤੇ ਰਾਤ ਨੂੰ ਸੱਤ ਜ਼ਿਲ੍ਹਿਆਂ ਵਿੱਚ ਅਟੈਕ ਕੀਤੇ ਗਏ, ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਹੁਣ ਦਸੂਹਾ ਇਲਾਕੇ ਦੇ ਪਿੰਡ ਬੁੱਧੋ ਬਰਕਤ ਨਵਾਂ ਗੱਲ ਲੁਟਿਆਣੀ ਘੱਲੀਆਂ ਦੇ ਪਿੰਡਾਂ ਵਿੱਚ ਮਿਜ਼ਾਈਲਾਂ ਜਾਂ ਡਰੋਨ ਦੇ ਟੁਕੜੇ ਮਿਲੇ ਹਨ।
ਉਥੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਮੌਕੇ 'ਤੇ ਥਾਣਾ ਦਸੂਹਾ ਦੇ ਥਾਣਾ ਮੁਖੀ ਰਜਿੰਦਰ ਸਿੰਘ ਹੋਰ ਪੁਲਸ ਮੁਲਾਜ਼ਮ ਪਿੰਡਾਂ ਦੇ ਸਰਪੰਚ ਅਤੇ ਹੋਰ ਸ਼ਖ਼ਸ਼ੀਅਤਾ ਨੇ ਵੀ ਜਾ ਕੇ ਇਨ੍ਹਾਂ ਮਿਜ਼ਾਈਲਾਂ ਦੇ ਟੁਕੜਿਆਂ ਨੂੰ ਵੇਖਿਆ। ਇਸ ਸਬੰਧੀ ਫ਼ੌਜ ਦੇ ਮੁਲਾਜ਼ਮ ਵੱਲੋਂ ਇਨ੍ਹਾਂ ਡਰੋਨਾਂ ਅਤੇ ਮਿਜ਼ਾਈਲਾਂ ਦੇ ਟੁਕੜਿਆਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















