ਗੁਰਦਾਸਪੁਰ 'ਚ ਦੇਖੇ ਗਏ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰਕੇ ਰੋਕਿਆ, ਸਰਚ ਆਪਰੇਸ਼ਨ ਸ਼ੁਰੂ
Drones in Gurdaspur : ਪੰਜਾਬ ਦੇ ਗੁਰਦਾਸਪੁਰ ਵਿੱਚ ਬੀਤੀ ਰਾਤ (18 ਦਸੰਬਰ) ਪਾਕਿਸਤਾਨੀ ਡਰੋਨ ਦੇਖੇ ਗਏ ਹਨ। ਬੀਐਸਐਫ ਦੀ ਚੰਦੂ ਵਡਾਲਾ ਪੋਸਟ ਅਤੇ ਕਾਸੋਵਾਲ ਪੋਸਟ ਨੇੜੇ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਜਵਾਨਾਂ ਨੇ
Drones in Gurdaspur : ਪੰਜਾਬ ਦੇ ਗੁਰਦਾਸਪੁਰ ਵਿੱਚ ਬੀਤੀ ਰਾਤ (18 ਦਸੰਬਰ) ਪਾਕਿਸਤਾਨੀ ਡਰੋਨ ਦੇਖੇ ਗਏ ਹਨ। ਬੀਐਸਐਫ ਦੀ ਚੰਦੂ ਵਡਾਲਾ ਪੋਸਟ ਅਤੇ ਕਾਸੋਵਾਲ ਪੋਸਟ ਨੇੜੇ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਜਵਾਨਾਂ ਨੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਅੱਗੇ ਦਾਖਲ ਹੋਣ ਤੋਂ ਰੋਕਣ ਲਈ ਗੋਲੀਬਾਰੀ ਕੀਤੀ ਸੀ।
ਇਸ ਘਟਨਾ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਦੇ ਗੁਰਦਾਸਪੁਰ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਸੋਮਵਾਰ ਨੂੰ ਦੱਸਿਆ, ''ਮੰਨਿਆ ਜਾ ਰਿਹਾ ਹੈ ਕਿ ਇਹ ਡਰੋਨ ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਦੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ 'ਚ ਦਾਖਲ ਹੋਏ ਸੀ। ਡਰੋਨ ਨੂੰ ਐਤਵਾਰ (18 ਦਸੰਬਰ) ਰਾਤ ਨੂੰ ਰੋਕਿਆ ਗਿਆ। ਚੰਦੂ ਨੂੰ ਵਡਾਲਾ ਚੌਕੀ ਅਤੇ ਕੱਸੋਵਾਲ ਚੌਕੀ 'ਤੇ ਐਤਵਾਰ ਰਾਤ ਨੂੰ 10.30 ਵਜੇ ਦੇਖੇ ਗਏ।
Punjab | Pakistani drones seen at Chandu Wadala post and Kasowal post of BSF last night. The jawans fired upon it to deter it from entering any further. Nearby areas are being searched: Prabhakar Joshi, BSF DIG, Gurdaspur
— ANI (@ANI) December 19, 2022
ਡਰੋਨ 'ਤੇ ਫਾਇਰਿੰਗ ਕਰਕੇ ਭਜਾ ਦਿੱਤਾ
ਜਵਾਨਾਂ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਡੀਆਈਜੀ ਨੇ ਕਿਹਾ, "ਡਰੋਨ 'ਤੇ ਫਾਇਰਿੰਗ ਕਰਕੇ ਭਜਾ ਦਿੱਤਾ ਗਿਆ। ਰਾਤ ਕਰੀਬ 12 ਵਜੇ ਚੰਦੂ ਵਡਾਲਾ ਚੌਕੀ ਨੇੜੇ ਇੱਕ ਹੋਰ ਡਰੋਨ ਦੇਖਿਆ ਗਿਆ।
ਡਰੋਨ 'ਚੋਂ ਤਿੰਨ ਕਿਲੋ ਹੈਰੋਇਨ ਬਰਾਮਦ
ਇਸ ਦੇ ਨਾਲ ਹੀ 4 ਦਸੰਬਰ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ 3 ਕਿਲੋਗ੍ਰਾਮ ਹੈਰੋਇਨ ਸਮੇਤ ਇਕ ਡਰੋਨ ਬਰਾਮਦ ਕੀਤਾ ਗਿਆ ਸੀ। ਇਹ ਬਰਾਮਦਗੀ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ ਹੈ।
ਡਰੋਨ 'ਚੋਂ ਇੱਕ ਸ਼ੱਕੀ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ
ਇੱਕ ਹੋਰ ਘਟਨਾ ਦੇ ਵੇਰਵੇ ਦਿੰਦੇ ਹੋਏ ਨਿਊਜ਼ ਏਜੰਸੀ ਏਐਨਆਈ ਨੇ ਬੀਐਸਐਫ ਪੀਆਰਓ ਦੇ ਹਵਾਲੇ ਨਾਲ ਕਿਹਾ, "3 ਦਸੰਬਰ ਨੂੰ ਫਾਜ਼ਿਲਕਾ ਵਿੱਚ ਚੂੜੀਵਾਲਾ ਚੁਸਤੀ ਨੇੜੇ ਬੀਐਸਐਫ ਦੇ ਜਵਾਨਾਂ ਦੁਆਰਾ ਤਿੰਨ ਪੈਕਟ ਬਰਾਮਦ ਕੀਤੇ ਗਏ ਸਨ। ਇਨ੍ਹਾਂ ਡਰੋਨਾਂ ਵਿੱਚ 7.5 ਕਿਲੋ ਸ਼ੱਕੀ ਹੈਰੋਇਨ, ਇੱਕ ਪਿਸਤੌਲ, ਦੋ 9mm ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ। ਜਵਾਨਾਂ ਨੇ ਫਾਇਰਿੰਗ ਕਰਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।