(Source: ECI/ABP News)
Punjab Weather: ਪੰਜਾਬ 'ਚ ਪੈ ਗਿਆ ਸੋਕਾ ! ਮਾਲਵੇ ਦੇ 6 ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ, ਕੇਂਦਰ ਤੋਂ ਮਦਦ ਲਈ ਉੱਠੀ ਆਵਾਜ਼
Punjab Weather: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ ਤਾਜ਼ਾ ਬਣੇ ਹਲਾਤਾਂ ਤੇ ਚਿੰਤਾ ਜਹਿਰ ਕੀਤੀ ਹੈ।
![Punjab Weather: ਪੰਜਾਬ 'ਚ ਪੈ ਗਿਆ ਸੋਕਾ ! ਮਾਲਵੇ ਦੇ 6 ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ, ਕੇਂਦਰ ਤੋਂ ਮਦਦ ਲਈ ਉੱਠੀ ਆਵਾਜ਼ Drought in 6 districts of Punjab Malwa Punjab Weather: ਪੰਜਾਬ 'ਚ ਪੈ ਗਿਆ ਸੋਕਾ ! ਮਾਲਵੇ ਦੇ 6 ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ, ਕੇਂਦਰ ਤੋਂ ਮਦਦ ਲਈ ਉੱਠੀ ਆਵਾਜ਼](https://feeds.abplive.com/onecms/images/uploaded-images/2024/07/29/24ae3e5c660260d87902f2a75c1cb8d11722239012986785_original.jpg?impolicy=abp_cdn&imwidth=1200&height=675)
Punjab Weather: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ ਤਾਜ਼ਾ ਬਣੇ ਹਲਾਤਾਂ ਤੇ ਚਿੰਤਾ ਜਹਿਰ ਕੀਤੀ ਹੈ। ਓਹਨਾ ਕਿਹਾ ਕਿ, ਮੌਸਮ ਵਿੱਚ ਆਈ ਤਬਦੀਲੀ ਕਰਕੇ ਘੱਟ ਹੋਈ ਬਾਰਿਸ਼ ਕਾਰਨ ਮਾਲਵਾ ਖੇਤਰ ਦੇ ਛੇ ਜ਼ਿਲ੍ਹੇ ਬੁਰੀ ਤਰਾਂ ਸੋਕੇ ਦੀ ਕਗਾਰ ਵੱਲ ਵਧ ਰਹੇ ਹਨ।
ਬਠਿੰਡਾ, ਬਰਨਾਲਾ, ਸੰਗਰੂਰ ਫਰੀਦਕੋਟ ਮੋਗਾ ਅਤੇ ਮਾਨਸਾ ਦੇ ਕਿਸਾਨ ਬੁਰੀ ਤਰਾਂ ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਹਨ। ਇਸ ਸਾਲ ਔਸਤਨ ਬਰਸਾਤ ਦੇ ਮੁਕਾਬਲੇ ਪੰਜਾਹ ਫੀਸਦ ਤੋ ਘੱਟ ਬਰਸਾਤ ਹੋਣ ਕਾਰਨ ਝੋਨੇ ਹੇਠ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਦੇ ਨਾਲ ਜਥੇਦਾਰ ਵਡਾਲਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਵਾਰ ਕਰੀਬ 45 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ। ਜਿਸ ਦੀ ਸਿੰਚਾਈ ਲਈ ਪਾਣੀ ਦੀ ਵਧੇਰੇ ਲੋੜ ਰਹਿੰਦੀ ਹੈ ਪਰ ਬਾਰਿਸ਼ ਘੱਟ ਪੈਣ ਦੇ ਚਲਦੇ ਕਿਸਾਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਪਾਵਰਕੌਮ ਤੋਂ ਇਸ ਵੇਲੇ ਸੂਬੇ ਅੰਦਰ ਬਿਜਲੀ ਦੀ ਮੰਗ ਦੇ ਵੇਰਵੇ ਦੱਸਦਿਆਂ ਓਹਨਾ ਕਿਹਾ ਕਿ ਇਸ ਵਾਰ ਬਿਜਲੀ ਦੀ ਮੰਗ 16000 ਮੈਗਾਵਾਟ ਤੱਕ ਜਾ ਚੁੱਕੀ ਹੈ। ਪੇਂਡੂ ਹਲਕਿਆਂ ਵਿੱਚ ਲਗਾਤਾਰ ਇਸ ਦੀ ਮੰਗ ਪੂਰੀ ਕਰਨ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ ਤੇ ਕਿਸਾਨ ਸੜਕਾਂ ਤੇ ਆਉਣ ਲਈ ਮਜਬੂਰ ਹਨ।
ਓਹਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਤੋ ਤੁਰੰਤ ਪ੍ਰਭਾਵ ਨਾਲ ਇਸ ਸੰਕਟ ਨਾਲ ਨਜਿੱਠਣ ਲਈ ਰੋਜਾਨਾਂ ਨਿਰਵਿਘਨ ਘੱਟੋ-ਘੱਟ 8 ਘੰਟੇ ਬਿਜਲੀ ਅਤੇ ਟੇਲਾਂ ਤੱਕ ਵੱਧ ਤੋਂ ਵੱਧ ਪਾਣੀ ਪਹੁੰਚਾਉਣ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੇ ਤਾਜਾ ਹਲਾਤਾਂ ਲਈ ਓਹ ਖੁੱਦ ਪ੍ਰਬੰਧ ਕਰਨ ਜਾਂ ਕੇਂਦਰ ਤੋ ਮੁਆਵਜੇ ਦੀ ਮੰਗ ਕਰਨ ਤਾਂ ਜੋ ਕਿਸਾਨਾਂ ਤੇ ਮਹਿੰਗੇ ਡੀਜ਼ਲ ਦੀ ਪੈ ਰਹੀ ਮਾਰ ਦੀ ਭਰਪਾਈ ਕੀਤੀ ਜਾ ਸਕੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)