ਪੜਚੋਲ ਕਰੋ
Advertisement
ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਸਿਵਲ ਹਸਪਤਾਲ ਲੁਧਿਆਣਾ 'ਚ ਹੋਈ ਮੌਤ
ਲੁਧਿਆਣਾ ਸਿਵਲ ਹਸਪਤਾਲ ਵਿੱਚ ਰੋ- ਰੋ ਕੇ ਬੇਹਾਲ ਹੋਏ ਪਰਿਵਾਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਘਰ ਦਾ ਜੀਅ ਨਸ਼ੇ ਦੀ ਭੇਂਟ ਚੜ੍ਹ ਗਿਆ।
ਲੁਧਿਆਣਾ : ਇਕ ਪਾਸੇ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਦਾਅਵੇ ਕਰਦੀ ਰਹੀਆਂ ਨੇ ਕਿ ਪੰਜਾਬ ਵਿਚੋਂ ਨਸ਼ਾ ਖਤਮ ਹੋ ਚੁੱਕਾ ਹੈ ਅਤੇ ਕੋਈ ਕਹਿੰਦਾ ਹੈ ਕਿ ਪੰਜਾਬ ਵਿਚੋਂ ਨਸ਼ਾ ਉਹ ਜੜੋਂ ਖਤਮ ਕਰ ਦੇਣਗੇ ਪਰ ਜ਼ਮੀਨੀ ਪੱਧਰ ਦੇਸ਼ ਦੀ ਹਕੀਕਤ ਕੁਝ ਹੋਰ ਹੀ ਹੈ। ਪੰਜਾਬ ਵਿੱਚ ਨਸ਼ਾ ਘੁਣ ਵਾਂਗੂ ਨੌਜਵਾਨਾਂ ਨੂੰ ਖਾ ਰਿਹਾ ਹੈ।
ਲੁਧਿਆਣਾ ਸਿਵਲ ਹਸਪਤਾਲ ਵਿੱਚ ਰੋ- ਰੋ ਕੇ ਬੇਹਾਲ ਹੋਏ ਪਰਿਵਾਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਘਰ ਦਾ ਜੀਅ ਨਸ਼ੇ ਦੀ ਭੇਂਟ ਚੜ੍ਹ ਗਿਆ। ਬੀਤੇ ਕਈ ਸਾਲਾਂ ਤੋਂ ਉਹ ਚਿੱਟਾ ਲਾਉਂਦਾ ਸੀ ਅਤੇ ਇੰਜੈਕਸ਼ਨ ਵੀ ਲਾਉਂਦਾ ਸੀ ਅਤੇ ਇਸ ਕਰਕੇ ਹੀ ਉਸ ਦੀ ਤਬੀਅਤ ਖ਼ਰਾਬ ਹੋ ਗਈ ,ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਹੀ ਘਰ ਜਵਾਈ ਬਣ ਕੇ ਰਹਿੰਦਾ ਸੀ ਅਤੇ ਕਈ ਸਾਲ ਪਹਿਲਾਂ ਉਹ ਉਨ੍ਹਾਂ ਨੂੰ ਛੱਡ ਕੇ ਜਾ ਚੁੱਕਾ ਹੈ ਪਰ ਕੁਝ ਸਮਾਂ ਪਹਿਲਾਂ ਉਸ ਦੀ ਤਬੀਅਤ ਖਰਾਬ ਹੋਈ ਤਾਂ ਉਹ ਫਿਰੋਜ਼ਪੁਰ ਲੈ ਕੇ ਗਏ ਅਤੇ ਮੁੜ ਤੋਂ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰ ਸੱਦ ਲਿਆ,ਜਿੱਥੇ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਅੱਜ ਸਿਵਲ ਹਸਪਤਾਲ ਅੰਦਰ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸਦਾ ਭਰਾ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ ਇਸ ਬਾਰੇ ਉਸ ਨੂੰ ਵੀ ਜਾਣਕਾਰੀ ਨਹੀਂ ਪਰ ਨਸ਼ੇ ਨੇ ਹੀ ਉਸ ਨੂੰ ਖਾ ਲਿਆ।
ਉਨ੍ਹਾਂ ਕਿਹਾ ਕਿ ਉਸ ਦੀ ਛੋਟੀ ਜਿਹੀ ਬੱਚੀ ਹੈ ,ਉਸ ਦਾ ਧਿਆਨ ਹੁਣ ਕੌਣ ਰੱਖੇਗਾ। ਉਧਰ ਉਸਦੇ ਸਹੁਰਾ ਪਰਿਵਾਰ ਦੇ ਵਿੱਚ ਵੀ ਉਸ ਦੀ ਸਿਰਫ ਸੱਸ ਅਤੇ ਪਤਨੀ ਤੇ ਇਕ ਛੋਟੀ ਬੱਚੀ ਬਚੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਦਾ ਖ਼ਰਚਾ ਵੀ ਇਸੇ ਤੋ ਚਲਦਾ ਸੀ ਪਰ ਹੁਣ ਨਸ਼ੇ ਦੀ ਭੇਂਟ ਉਹ ਚੜ੍ਹ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਇੰਜੈਕਸ਼ਨ ਵੀ ਲਾਉਂਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਰਹਿੰਦੇ ਹਨ ਅਤੇ ਉੱਥੇ ਆਸਾਨੀ ਨਾਲ ਨਸ਼ਾ ਮਿਲਦਾ ਹੈ ਕਿਸੇ ਤਰ੍ਹਾਂ ਦੀ ਰੋਕ ਨਹੀਂ ਲੱਗੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement