Weather News: ਠੰਢ ਤੇ ਧੁੰਦ ਨੇ ਕੱਢੇ ਵੱਟ, ਅੱਜ 480 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ
Weather News: ਸੀਤ ਲਹਿਰ ਵਧਣ ਨਾਲ ਉੱਤਰੀ ਭਾਰਤ ਵਿੱਚ ਜ਼ਿੰਦਗੀ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਹਨ ਤੇ ਕਈ ਹਿੱਸਿਆਂ ਵਿੱਚ ਵਿਜੀਬਿਲਟੀ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ।
Weather News: ਸੀਤ ਲਹਿਰ ਵਧਣ ਨਾਲ ਉੱਤਰੀ ਭਾਰਤ ਵਿੱਚ ਜ਼ਿੰਦਗੀ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਹਨ ਤੇ ਕਈ ਹਿੱਸਿਆਂ ਵਿੱਚ ਵਿਜੀਬਿਲਟੀ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿੱਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਸ ਦੇ ਨਾਲ ਰੇਲਵੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਵਿਤ ਹੋਈਆਂ ਹਨ।
ਰੇਲਵੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੰਘਣੀ ਧੁੰਦ ਕਾਰਨ 480 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਇਸ ਵੇਲੇ ਪੂਰਾ ਉਤਰੀ ਭਾਰਤ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਿਆ ਹੈ। ਇਥੇ ਸਵੇਰ ਤੋਂ ਹੀ ਪਈ ਧੁੰਦ ਦੁਪਹਿਰ ਵੇਲੇ ਤਕ ਜਾਰੀ ਹੈ। ਰੇਲਵੇ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਦੀ ਐਪ ’ਤੇ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਹੀ ਨੇੜਲੇ ਰੇਲਵੇ ਸਟੇਸ਼ਨ ’ਤੇ ਪੁੱਜਣ।
ਦੇਸ਼ ਦੇ ਕਈ ਹਿੱਸਿਆਂ 'ਚ ਰੋਜ਼ਾਨਾ ਜਨਜੀਵਨ ਠੱਪ
Weather Update In India: ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਜ਼ਾਨਾ ਜਨਜੀਵਨ ਠੱਪ ਹੋ ਗਿਆ ਹੈ। ਕਈ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਇੱਕ ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਐਮਡੀ ਦੇ ਅਨੁਸਾਰ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਰਾਤ ਅਤੇ ਸਵੇਰ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਸੀਤ ਲਹਿਰ ਅਤੇ ਘੱਟੋ-ਘੱਟ ਤਾਪਮਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਆਈਐਮਡੀ ਨੇ ਅੱਜ ਰਾਜਸਥਾਨ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗੰਭੀਰ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਅਤੇ ਪੰਜਾਬ, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ ਅਤੇ ਉੜੀਸਾ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ 2-3 ਦਿਨਾਂ ਤੱਕ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ। 9 ਜਨਵਰੀ ਨੂੰ ਰਾਜਸਥਾਨ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲੇਗਾ।