(Source: ECI/ABP News/ABP Majha)
ਰੇਤ ਨਾ ਮਿਲਣ ਕਰਕੇ ਸਰਕਾਰ ਦੇ ਵਿਕਾਸ ਦੇ ਸਾਰੇ ਪ੍ਰੋਜੈਕਟ ਹੋਏ ਬੰਦ, ਟੈਂਡਰਾਂ ਦੀ ਮਿਆਦ ਵਧਾਉਣ ਲਈ ਹਾਈਕੋਰਟ ਜਾਣਗੇ ਠੇਕੇਦਾਰ
ਵਿਕਾਸ/ਉਸਾਰੀਆਂ/ਸੜਕ ਨਿਰਮਾਣ ਦਾ ਕੰਮ ਬੰਦ ਹੋਣ ਕਰਕੇ ਸਰਕਾਰੀ ਠੇਕੇਦਾਰ ਫਾਕੇ ਕੱਟਣ ਲਈ ਮਜਬੂਰ ਹਨ, ਕਿਉਂਕਿ 80 ਫੀਸਦੀ ਠੇਕੇਦਾਰਾਂ ਨੇ ਸਟਾਫ ਹੀ ਹਟਾ ਦਿੱਤਾ ਹੈ
Development Projects : ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਆਏ ਦਿਨ ਕੋਈ ਨਾ ਕੋਈ ਤਬਕਾ ਸਰਕਾਰ ਤੋਂ ਖ਼ਫਾ ਹੋ ਰਿਹਾ ਹੈ ਜਿਸ ਦੀ ਤਾਜ਼ਾ ਮਸਾਲ ਠੇਕੇਦਾਰਾਂ ਵਾਲੇ ਪਾਸਿਓਂ ਵੇਖਣ ਨੂੰ ਮਿਲੀ ਹੈ।
ਹਾਟ ਮਿਕਸ ਪਲਾਂਟ ਓਨਰ ਐਸੋਸੀਏਸ਼ਨ (ਮਾਝਾ ਜੋਨ) ਦੇ ਪ੍ਰਧਾਨ ਰਮੇਸ਼ ਅਰੋੜਾ ਮੁਤਾਬਕ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਠੋਸ ਮਾਇਨਿੰਗ ਪਾਲਿਸੀ ਨ ਬਣਾਏ ਜਾਣ ਕਾਰਣ ਵਿਕਾਸ ਦੇ ਕੰਮ ਪੂਰੀ ਤਰਾਂ ਠੱਪ ਹੋ ਗਏ ਹਨ ਤੇ ਫਰਵਰੀ-ਮਾਰਚ 'ਚ ਜੋ ਰੇਤ ਸਾਨੂੰ 30 ਰੁਪਏ ਪ੍ਰਤੀ ਫੁੱਟ ਮਿਲਦੀ ਸੀ, ਉਹ ਹੁਣ 70 ਰੁਪਏ ਹੋ ਗਈ ਹੈ, ਜਿਸ ਕਰਕੇ ਸਾਨੂੰ ਕੰਮ ਪੂਰੀ ਤਰਾਂ ਬੰਦ ਕਰਨੇ ਪਏ ਹਨ।
ਚੋਪੜਾ ਮੁਤਾਬਕ, ਵਿਕਾਸ/ਉਸਾਰੀਆਂ/ਸੜਕ ਨਿਰਮਾਣ ਦਾ ਕੰਮ ਬੰਦ ਹੋਣ ਕਰਕੇ ਸਰਕਾਰੀ ਠੇਕੇਦਾਰ ਫਾਕੇ ਕੱਟਣ ਲਈ ਮਜਬੂਰ ਹਨ, ਕਿਉਂਕਿ 80 ਫੀਸਦੀ ਠੇਕੇਦਾਰਾਂ ਨੇ ਸਟਾਫ ਹੀ ਹਟਾ ਦਿੱਤਾ ਹੈ ਜਦਕਿ ਇਸ ਕੰਮ ਨਾਲ ਟਰਾਂਸਪੋਰਟ, ਪੈਟਰੋਲ ਪੰਪ, ਸਪੇਅਰ ਪਾਰਟਸ, ਮਜਦੂਰੀ, ਲੱਕੜ, ਪੇੰਟਸ ਸਮੇਤ ਦਰਜਨਾਂ ਤਰਾਂ ਦੇ ਕੰਮ ਪ੍ਰਭਾਵਤ ਹੋਏ ਹਨ ਤੇ ਲੱਖਾਂ ਦੀ ਗਿਣਤੀ 'ਚ ਲੋਕ ਬੇਰੁਜਗਾਰ ਹੋਏ ਹਨ
ਇਹ ਵੀ ਪੜ੍ਹੋ: ਕੇਂਦਰ ਤੇ AAP ਸਰਕਾਰ ਵਿਚਾਲੇ ਟਕਰਾਅ , ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਨਹੀਂ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ
ਚੋਪੜਾ ਮੁਤਾਬਕ, ਮਾਈਨਿੰਗ ਬੰਦ ਹੋਣ ਕਰਕੇ ਉਨਾਂ ਨੇ ਸਰਕਾਰ ਕੋਲੋਂ ਸਹਿਯੋਗ ਦੀ ਮੰਗ ਕੀਤੀ ਕਿ ਪਿਛਲੀ ਅਦਾਇਗੀ ਕੀਤੀ ਜਾਵੇ, ਟੈਂਡਰਾਂ ਦਾ ਸਮਾਂ ਵਧਾ ਦਿੱਤਾ ਜਾਵੇ ਤੇ ਨਾਲ ਹੀ ਮੌਜੂਦਾ ਸਮੇਂ ਦੇ ਰੇਟਾਂ ਮੁਤਾਬਕ ਰੇਟ ਤੈਅ ਕੀਤੇ ਜਾਣ ਪਰ ਇਸ ਦੇ ਉਲਟ ਸਰਕਾਰ ਨੇ ਸਹਿਯੋਗ ਤਾਂ ਕੀ ਕਰਨਾ ਸੀ, ਉਲਟਾ ਸਾਨੂੰ ਨੋਟਿਸ ਭੇਜੇ ਕੇ ਜੁਰਮਾਨੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਉਨਾਂ ਕੋਲ ਹੁਣ ਹਾਈਕੋਰਟ ਜਾਣ ਤੋੰ ਸਿਵਾਏ ਚਾਰਾ ਕੋਈ ਨਹੀਂ ਬਚਿਆ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।