(Source: ECI/ABP News/ABP Majha)
ED Raid: ਪਠਾਨਕੋਟ ਸਮੇਤ ਇਨ੍ਹਾਂ ਸ਼ਹਿਰਾਂ ਵਿੱਚ ਪਈ ਈਡੀ ਦੀ ਰੇਡ, ਜਾਣੋ ਕੀ ਹੈ ਮਾਮਲਾ
ਇਹ ਛਾਪੇਮਾਰੀ RB ਐਜੂਕੇਸ਼ਨਲ ਟਰੱਸਟ ਦੇ ਖਿਲਾਫ ਦਰਜ ਪੀਐਮਐਲਏ ਮਾਮਲੇ ਵਿੱਚ ਕੀਤੀ ਗਈ ਹੈ। ਸਾਬਕਾ ਵਿਧਾਇਕ ਤੇ ਸਾਬਕਾ ਸੰਸਦ ਮੈਂਬਰ ਲਾਲ ਸਿੰਘ ਅਤੇ ਟਰੱਸਟ ਦੀ ਚੇਅਰਪਰਸਨ ਕਾਂਤਾ ਅੰਦੋਤਰਾ ਨਾਲ ਜੁੜੇ ਟਿਕਾਣਿਆਂ 'ਤੇ ਈਡੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ED Raids in Jammu Kashmir: ਮੰਗਲਵਾਰ (17 ਅਕਤੂਬਰ) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੰਮੂ, ਜੰਮੂ-ਕਸ਼ਮੀਰ ਦੇ ਕਠੂਆ, ਪੰਜਾਬ ਦੇ ਪਠਾਨਕੋਟ ਸਮੇਤ 8 ਵੱਖ-ਵੱਖ ਸ਼ਹਿਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਛਾਪੇਮਾਰੀ RB ਐਜੂਕੇਸ਼ਨਲ ਟਰੱਸਟ ਦੇ ਖਿਲਾਫ ਦਰਜ ਪੀਐਮਐਲਏ ਮਾਮਲੇ ਵਿੱਚ ਕੀਤੀ ਗਈ ਹੈ। ਸਾਬਕਾ ਵਿਧਾਇਕ ਤੇ ਸਾਬਕਾ ਸੰਸਦ ਮੈਂਬਰ ਲਾਲ ਸਿੰਘ ਅਤੇ ਟਰੱਸਟ ਦੀ ਚੇਅਰਪਰਸਨ ਕਾਂਤਾ ਅੰਦੋਤਰਾ ਨਾਲ ਜੁੜੇ ਟਿਕਾਣਿਆਂ 'ਤੇ ਈਡੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਟਰੱਸਟ ਨੂੰ 329 ਕਨਾਲ ਜ਼ਮੀਨ ਅਲਾਟ ਕਰਨ ਸਬੰਧੀ ਸਾਜ਼ਿਸ਼ ਰਚ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਈਡੀ ਦੇ ਛਾਪੇਮਾਰੀ ਚੱਲ ਰਹੀ ਹੈ। ਇਸੇ ਤਰ੍ਹਾਂ ਆਮਦਨ ਕਰ ਵਿਭਾਗ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਵੀ ਕਾਰਵਾਈ ਕਰ ਰਿਹਾ ਹੈ। ਆਮਦਨ ਕਰ ਵਿਭਾਗ ਨੇ ਬਿਹਾਰ ਦੇ ਇੱਕ ਵੱਡੇ ਨੇਤਾ ਦੇ ਨਜ਼ਦੀਕੀ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਵਿਭਾਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਬਨਾਰਸ ਅਤੇ ਬਿਹਾਰ ਦੇ ਕਈ ਸ਼ਹਿਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਛਾਪੇਮਾਰੀ ਦੌਰਾਨ ਕਾਂਗਰਸ ਨੇਤਾ ਦੇ ਨਜ਼ਦੀਕੀ ਘਰਾਂ ਤੋਂ 94 ਕਰੋੜ ਰੁਪਏ ਨਕਦ, 8 ਕਰੋੜ ਰੁਪਏ ਦੇ ਗਹਿਣੇ ਅਤੇ 30 ਲਗਜ਼ਰੀ ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।
ਕੀ ਹੈ ਪੂਰਾ ਮਾਮਲਾ ?
ਦਰਅਸਲ, ਆਰਬੀ ਐਜੂਕੇਸ਼ਨਲ ਟਰੱਸਟ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਮੌਜੂਦ ਹੈ। ਇਸ ਟਰੱਸਟ ਰਾਹੀਂ ਜੰਗਲਾਤ ਦੀ ਜ਼ਮੀਨ ਵੇਚਣ ਅਤੇ ਖਰੀਦਣ ਦਾ ਦੋਸ਼ ਹੈ। ਟਰੱਸਟ ਦੇ ਅਧਿਕਾਰੀਆਂ 'ਤੇ ਜ਼ਿਲੇ ਦੇ ਮਾਲ ਅਤੇ ਜੰਗਲਾਤ ਅਧਿਕਾਰੀਆਂ ਨੂੰ ਜੰਗਲਾਤ ਦੀ ਜ਼ਮੀਨ ਖਰੀਦਣ ਲਈ ਰਿਸ਼ਵਤ ਦੇਣ ਦਾ ਦੋਸ਼ ਹੈ। ਸੀਬੀਆਈ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਇਸ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸੀਬੀਆਈ ਕਈ ਵਾਰ ਛਾਪੇਮਾਰੀ ਵੀ ਕਰ ਚੁੱਕੀ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਈਡੀ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਪੱਛਮੀ ਬੰਗਾਲ ਤੋਂ ਲੈ ਕੇ ਤਾਮਿਲਨਾਡੂ ਤੱਕ ਵੱਖ-ਵੱਖ ਮਾਮਲਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਮਨੀ ਲਾਂਡਰਿੰਗ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: IT Raid: ਇਨਕਮ ਟੈਕਸ ਵਿਭਾਗ ਵੱਲੋਂ ਟਰਾਈਡੈਂਟ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ