Lok Sabha: ਅੰਮ੍ਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਅੱਜ ਤੋਂ ਸ਼ੁਰੂ, ਜੇਲ੍ਹ ਤੋਂ ਜਾਰੀ ਕਰਨਗੇ ਦਿਸ਼ਾ ਨਿਰਦੇਸ਼, ਸੰਗਤਾਂ 'ਚ ਲਾਗੂ ਹੋਵੇਗਾ ਹੁਕਮ
Amritpal Singh Election campaign: ਮਾਨ ਦਲ ਦੇ ਹਰਪਾਲ ਸਿੰਘ ਬਲੇਅਰ ਆਪਣੇ ਸਥਾਪਿਤ ਕੀਤੇ ਹੋਏ ਦਫ਼ਤਰ ਭਾਈ ਸਾਹਿਬ ਦੇ ਇਲੈੱਕਸ਼ਨ ਦਫ਼ਤਰਾਂ ਲਈ ਕੀਤੇ ਸੰਗਤ ਹਵਾਲੇ, ਅੱਜ ਸਵੇਰੇ ਨਿੱਤਨੇਮ ਦੀਆਂ ਪੰਜ ਬਾਣੀਆਂ ਸੁਖਮਨੀ ਸਾਹਿਬ ਦੇ ਪਾਠ
Amritpal Singh Election campaign: ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਪ੍ਰਧਾਨ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਐਨ ਐਸ ਏ ਅਧੀਨ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਅਰਦਾਸ ਕਰਕੇ ਸ਼ੁਰੂ ਕੀਤੀ ਗਈ। ਸੰਗਤ ਵੱਲੋਂ ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੱਲੋਂ ਕੌਮ ਨੂੰ ਬਖਸ਼ਿਸ਼ ਕੀਤੇ ਅਕਾਲ ਪੁਰਖ ਦੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਉਪਰੰਤ ਜਪੁਜੀ ਸਾਹਿਬ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦਾ ਪਾਠ ਕਰਨ ਉਪਰੰਤ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਅਰਦਾਸ ਕਰਕੇ ਸ਼ੁਰੂ ਕੀਤੀ ਗਈ ।
ਇਸ ਉਪਰੰਤ ਮੋਰਚਾ ਚੁੱਕ ਲਿਆ ਗਿਆ ਤੇ ਸੰਗਤ ਨੇ ਸ਼੍ਰੀ ਖਡੂਰ ਸਾਹਿਬ ਨੂੰ ਚਾਲੇ ਪਾਏ । ਸ਼੍ਰੀ ਖਡੂਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਅਸਥਾਨ ਮੇਨ ਗੁਰਦੁਆਰਾ ਖੱਡੀ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਗੁਰਦੁਆਰਾ ਸਾਹਿਬ ਮੱਲ ਅਖਾੜਾ ਵਿਖੇ ਵੀ ਨਤਮਸਤਕ ਹੋਏ ।
ਏਥੇ ਪਹੁੰਚਣ ਤੱਕ ਰਸਤੇ ਵਿੱਚ ਗੱਡੀਆਂ ਕਾਫ਼ਲੇ ਵਿੱਚ ਸ਼ਾਮਲ ਹੋਈ ਗਈਆਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੰਗਤਾਂ ਦੀਆਂ ਹੋ ਗਈਆਂ ।ਏਥੇ ਸੰਗਤਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਇਲੈੱਕਸ਼ਨ ਦਾ ਇਲੈੱਕਸ਼ਨ ਇੰਚਾਰਜ ਥਾਪਿਆ । ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਰੋਡ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ ।
ਮਾਨ ਦਲ ਦੇ ਹਰਪਾਲ ਸਿੰਘ ਬਲੇਅਰ ਆਪਣੇ ਸਥਾਪਿਤ ਕੀਤੇ ਹੋਏ ਦਫ਼ਤਰ ਭਾਈ ਸਾਹਿਬ ਦੇ ਇਲੈੱਕਸ਼ਨ ਦਫ਼ਤਰਾਂ ਲਈ ਕੀਤੇ ਸੰਗਤ ਹਵਾਲੇ. ਅੱਜ ਸਵੇਰੇ ਨਿੱਤਨੇਮ ਦੀਆਂ ਪੰਜ ਬਾਣੀਆਂ ਸੁਖਮਨੀ ਸਾਹਿਬ ਦੇ ਪਾਠ ਸਾਰਾਗੜ੍ਹੀ ਪੱਕਾ ਮੋਰਚਾ ਤੇ ਸੰਗਤ ਵੱਲੋਂ ਸਮਾਪਤ ਕੀਤਾ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial