Election commission: ਚੋਣ ਜ਼ਾਬਤੇ ਨੇ ਮਾਨ ਸਰਕਾਰ ਨੂੰ ਪਾਇਆ ਘਾਟੇ 'ਚ, ਪੰਚਾਇਤੀ ਜ਼ਮੀਨ ਲਈ ਬੋਲੀ ਬਣ ਗਿਆ ਅੜਿੱਕਾ
Election commission land auctions: ਪੰਚਾਇਤ ਵਿਭਾਗ ਨੇ 26 ਮਾਰਚ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 1 ਮਈ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਮਨਜ਼ੂਰੀ ਮੰਗੀ ਸੀ ਪਰ ਚੋਣ ਕਮਿਸ਼ਨ ਨੇ ਹਾਲੇ ਤੱਕ ਸਰਕਾਰ ਨੂੰ ਬੋਲੀ ਲਗਾਉਣ ਸਬੰਧੀ ਕੋਈ
Election commission land auctions: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਪੰਜਾਬ ਸਰਕਾਰ ਨੂੰ ਵਿੱਤੀ ਮੋਰਚੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਦੀ 1,41,860 ਏਕੜ ਜ਼ਮੀਨ ਦੇ ਸਾਲਾਨਾ ਠੇਕੇ ਦੀ ਬੋਲੀ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਵਿੱਚ ਡੇਢ ਤੋਂ ਦੋ ਮਹੀਨੇ ਦਾ ਵਿਰਾਮ ਲੱਗ ਗਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਕਾਰਨ ਜ਼ਮੀਨਾਂ ਦੀ ਬੋਲੀ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗੀ।
ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਨੇ 26 ਮਾਰਚ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 1 ਮਈ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਮਨਜ਼ੂਰੀ ਮੰਗੀ ਸੀ ਪਰ ਚੋਣ ਕਮਿਸ਼ਨ ਨੇ ਹਾਲੇ ਤੱਕ ਸਰਕਾਰ ਨੂੰ ਬੋਲੀ ਲਗਾਉਣ ਸਬੰਧੀ ਕੋਈ ਮਨਜ਼ੂਰੀ ਨਹੀਂ ਦਿੱਤੀ ਹੈ।
ਇਹ ਠੇਕਾ 2023-24 ਵਿੱਚ 440 ਕਰੋੜ ਰੁਪਏ ਦੀ ਕੀਮਤ 'ਤੇ ਦਿੱਤਾ ਗਿਆ ਸੀ। ਵਿਭਾਗ ਨੂੰ 31,613 ਰੁਪਏ ਪ੍ਰਤੀ ਏਕੜ ਦੀ ਆਮਦਨ ਸੀ। ਇਸ ਸਾਲ ਵਿਭਾਗ ਨੂੰ ਲਗਭਗ 450 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਪੰਜਾਬ ਵਿੱਚ ਸਭ ਤੋਂ ਵੱਧ 20793 ਏਕੜ ਜ਼ਮੀਨ ਪਟਿਆਲਾ ਵਿੱਚ ਹੈ। ਗੁਰਦਾਸਪੁਰ ਦੂਜੇ ਸਥਾਨ 'ਤੇ ਹੈ। ਗੁਰਦਾਸਪੁਰ 'ਚ 13131 ਏਕੜ ਪੰਚਾਹਿਤੀ ਜ਼ਮੀਨ ਹੈ।
ਜੋ ਕਿਸਾਨ ਜ਼ਮੀਨ ਠੇਕੇ 'ਤੇ ਲੈਂਦਾ ਹੈ, ਉਹ ਪਹਿਲਾਂ ਖੇਤ ਦੀ ਤਿਆਰੀ, ਝੋਨੇ ਦੀ ਪਨੀਰੀ ਦੀ ਬਿਜਾਈ ਆਦਿ ਦਾ ਪ੍ਰਬੰਧ ਕਰਦਾ ਹੈ। ਕਈ ਜ਼ਮੀਨਾਂ ਦੀਆਂ ਤਿਆਰੀਆਂ ਵਿੱਚ ਬਹੁਤ ਸਮਾਂ ਲੱਗਦਾ ਹੈ। ਪੰਜਾਬ ਵਿੱਚ ਚੋਣ ਜ਼ਾਬਤਾ 4 ਜੂਨ ਤੱਕ ਲਾਗੂ ਰਹੇਗਾ, ਇਸ ਲਈ ਜ਼ਮੀਨ ਦੀ ਬੋਲੀ ਵੀ ਬਾਅਦ ਵਿੱਚ ਹੋਵੇਗੀ। ਇਸ ਕਾਰਨ ਘੱਟ ਕਿਸਾਨ ਬੋਲੀ ਵਿੱਚ ਹਿੱਸਾ ਲੈਣਗੇ ਅਤੇ ਬੋਲੀ ਪ੍ਰਭਾਵਿਤ ਹੋ ਸਕਦੀ ਹੈ।
ਪੰਜਾਬ ਵਿੱਚ ਪੰਚਾਇਤੀ ਜ਼ਮੀਨ ਦਾ ਕੁੱਲ ਰਕਬਾ 7,20,684 ਏਕੜ ਹੈ। ਇਨ੍ਹਾਂ ਵਿੱਚੋਂ 2,00,448 ਏਕੜ ਵਾਹੀਯੋਗ ਹੈ। ਜਦਕਿ 5,20,236 ਏਕੜ ਗੈਰ ਕਾਸ਼ਤਯੋਗ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial