ਪੜਚੋਲ ਕਰੋ

ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ, ਅੰਮ੍ਰਿਤਸਰ ਪਹੁੰਚੇ ਵੱਡੇ-ਛੋਟੇ ਅਕਾਲੀ

ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਭਲਕੇ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ। ਇਸ ਦੌਰਾਨ ਹੀ ਅਕਾਲੀ ਦਲ ਦੇ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ। ਇਸੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਭਲਕੇ ਦੇ ਇਜਲਾਸ ਸਬੰਧੀ ਵਿਚਾਰਾਂ ਕੀਤੀਆਂ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੰਮ੍ਰਿਤਸਰ ਵਿਖੇ ਪਹੁੰਚ ਗਈ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਹਾਲ ਤੇ ਜੋੜਾ ਘਰ ਵਿੱਚ ਅਕਾਲੀ ਆਗੂ ਸੇਵਾ ਕਰ ਰਹੇ ਹਨ।

ਗਗਨਦੀਪ ਸ਼ਰਮਾ ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਭਲਕੇ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ। ਇਸ ਦੌਰਾਨ ਹੀ ਅਕਾਲੀ ਦਲ ਦੇ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ। ਇਸੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਭਲਕੇ ਦੇ ਇਜਲਾਸ ਸਬੰਧੀ ਵਿਚਾਰਾਂ ਕੀਤੀਆਂ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੰਮ੍ਰਿਤਸਰ ਵਿਖੇ ਪਹੁੰਚ ਗਈ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਹਾਲ ਤੇ ਜੋੜਾ ਘਰ ਵਿੱਚ ਅਕਾਲੀ ਆਗੂ ਸੇਵਾ ਕਰ ਰਹੇ ਹਨ। ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਬੀਤੇ ਦਿਨੀਂ ਆਰੰਭਤਾ ਕਰਵਾਈ ਗਈ ਸੀ। ਇਸ ਦਾ ਸ਼ਨਿਚਰਵਾਰ ਨੂੰ ਭੋਗ ਪਵੇਗਾ। ਇਸ ਤੋਂ ਉਪਰੰਤ ਇੱਕ ਵਜੇ ਦੇ ਕਰੀਬ ਅਕਾਲੀ ਦਲ ਦੇ ਆਗੂਆਂ ਦਾ ਜਨਰਲ ਇਜਲਾਸ ਸ਼ੁਰੂ ਹੋਵੇਗਾ। ਇਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਮੌਜੂਦਾ ਸਮੇਂ ਵਿੱਚ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਹਨ। ਪਿਛਲੀਆਂ ਦੋ ਟਰਮਾਂ ਵਿੱਚ ਪਾਰਟੀ ਵੱਲੋਂ ਸਰਬਸੰਮਤੀ ਨਾਲ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਸੀ। ਇਸ ਵਾਰ ਵੀ ਜ਼ਿਆਦਾ ਸੰਭਾਵਨਾ ਇਹ ਹੈ ਕਿ ਸੁਖਬੀਰ ਬਾਦਲ ਨੂੰ ਹੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਜਾਵੇਗਾ। ਹਾਲਾਂਕਿ ਪਿਛਲੇ ਸਮੇਂ ਦੌਰਾਨ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਵਰਗੇ ਦਿੱਗਜ ਅਕਾਲੀ ਨੇਤਾ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਹਨ। ਉਹ ਵੱਖਰੇ ਅਕਾਲੀ ਦਲ ਦਾ ਗਠਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪਾਰਟੀ ਵਿੱਚ ਹਾਲੇ ਤੱਕ ਬਣੇ ਹੋਵੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਬਾਦਲ ਪਰਿਵਾਰ ਉੱਪਰ ਪਾਰਟੀ ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਸਭ ਦੇ ਬਾਵਜੂਦ ਸੰਭਾਵਨਾ ਇਹੀ ਹੈ ਕਿ ਸੁਖਬੀਰ ਬਾਦਲ ਦੇ ਨਾਮ ਉੱਤੇ ਹੀ ਸਰਬਸੰਮਤੀ ਦੁਬਾਰਾ ਬਣੇਗੀ। ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਭਾਵੇਂ ਅੰਮ੍ਰਿਤਸਰ ਵਿੱਚ ਪਿਛਲੇ ਦੋ ਦਿਨਾਂ ਤੋਂ ਬੈਠੀ ਹੋਈ ਹੈ ਪਰ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹਾਲੇ ਤੱਕ ਨਹੀਂ ਪੁੱਜੇ। ਇਸ ਗੱਲ ਦੀ ਸੰਭਾਵਨਾ ਹੈ ਕਿ ਸਨਿਚਰਵਾਰ ਨੂੰ ਉਹ ਜਨਰਲ ਇਜਲਾਸ ਵਿੱਚ ਸ਼ਮੂਲੀਅਤ ਕਰ ਸਕਦੇ ਹਨ। ਦੂਜੇ ਪਾਸੇ ਅੱਜ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਜਲਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਉਪਰੰਤ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਲਕੇ ਹੋਣ ਵਾਲੇ ਇਜਲਾਸ ਸਬੰਧੀ ਜਾਣਕਾਰੀ ਦਿੱਤੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
'ਟੀਵੀ 'ਤੇ ਘੰਟਿਆਂ ਬੱਧੀ ਭਾਸ਼ਣ, ਪਰ ਜੇ ਪੁਲਿਸ ਬੁਲਾਵੇ ਤਾਂ ਸਮਾਂ ਨਹੀਂ ! ਬਾਜਵਾ ਜੀ, ਡਰ ਕਿਸ ਗੱਲ ਦਾ ?'
'ਟੀਵੀ 'ਤੇ ਘੰਟਿਆਂ ਬੱਧੀ ਭਾਸ਼ਣ, ਪਰ ਜੇ ਪੁਲਿਸ ਬੁਲਾਵੇ ਤਾਂ ਸਮਾਂ ਨਹੀਂ ! ਬਾਜਵਾ ਜੀ, ਡਰ ਕਿਸ ਗੱਲ ਦਾ ?'
ਭਾਰਤ ਸਰਕਾਰ ਨੇ ਮੰਗੀ Mehul Choksi ਦੀ Extradition, ਬੈਲਜੀਅਮ 'ਚ ਗ੍ਰਿਫ਼ਤਾਰ ਹੋਇਆ ਭਗੌੜਾ
ਭਾਰਤ ਸਰਕਾਰ ਨੇ ਮੰਗੀ Mehul Choksi ਦੀ Extradition, ਬੈਲਜੀਅਮ 'ਚ ਗ੍ਰਿਫ਼ਤਾਰ ਹੋਇਆ ਭਗੌੜਾ
ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗਰਮੀਆਂ ਵਿੱਚ ਘਟਾ ਸਕਦੇ ਹੋ ਬਿਜਲੀ ਦਾ ਬਿੱਲ ਬਚਾ, ਜਾਣੋ ਕੀ ਹੈ 'ਜੁਗਾੜ'
ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗਰਮੀਆਂ ਵਿੱਚ ਘਟਾ ਸਕਦੇ ਹੋ ਬਿਜਲੀ ਦਾ ਬਿੱਲ ਬਚਾ, ਜਾਣੋ ਕੀ ਹੈ 'ਜੁਗਾੜ'
Gold Price: ਸੋਨੇ ਦਾ ਰੇਟ ਤੋੜ ਰਿਹਾ ਸਾਰੇ ਰਿਕਾਰਡ, ਹੁਣ  1.30 ਲੱਖ ਪ੍ਰਤੀ ਤੋਲਾ!
Gold Price: ਸੋਨੇ ਦਾ ਰੇਟ ਤੋੜ ਰਿਹਾ ਸਾਰੇ ਰਿਕਾਰਡ, ਹੁਣ 1.30 ਲੱਖ ਪ੍ਰਤੀ ਤੋਲਾ!
Embed widget