(Source: ECI/ABP News)
ਤਨਖ਼ਾਹ ਮਿਲਣ ਤੋਂ ਬਾਅਦ ਵੀ ਭੜਕੇ ਮੁਲਾਜ਼ਮ,14 ਸਤੰਬਰ ਨੂੰ ਚੰਡੀਗੜ੍ਹ ਨੂੰ ਘੱਤਣਗੇ ਵਹੀਰਾਂ!
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਐਲਾਨੀ ਜ਼ੋਨਲ ਪੱਧਰੀ ਰੈਲੀ ਦੇ ਸਮਰਥਨ ਵਿੱਚ ਚੰਡੀਗੜ੍ਹ ਵਿੱਚ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬੁੱਧਵਾਰ ਨੂੰ ਕਾਮਨ ਇੰਪਲਾਈਜ਼ ਫੋਰਮ ਦੇ ਚੰਡੀਗੜ੍ਹ ਅਹੁਦੇਦਾਰਾਂ ਦੀ ਮੀਟਿੰਗ ਹੋਈ।
![ਤਨਖ਼ਾਹ ਮਿਲਣ ਤੋਂ ਬਾਅਦ ਵੀ ਭੜਕੇ ਮੁਲਾਜ਼ਮ,14 ਸਤੰਬਰ ਨੂੰ ਚੰਡੀਗੜ੍ਹ ਨੂੰ ਘੱਤਣਗੇ ਵਹੀਰਾਂ! Employees Will Hold Vishal Rally In Chandigarh ਤਨਖ਼ਾਹ ਮਿਲਣ ਤੋਂ ਬਾਅਦ ਵੀ ਭੜਕੇ ਮੁਲਾਜ਼ਮ,14 ਸਤੰਬਰ ਨੂੰ ਚੰਡੀਗੜ੍ਹ ਨੂੰ ਘੱਤਣਗੇ ਵਹੀਰਾਂ!](https://feeds.abplive.com/onecms/images/uploaded-images/2022/09/09/ce93f3431521af6f7d7823677a7483381662716223879497_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਸੂਬੇ ਦੇ ਮੁਲਾਜ਼ਮਾਂ ਨੇ ਆਖ਼ਰਕਾਰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸੂਬੇ ਦੀ ਨਵੀਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਕਾਮਨ ਇੰਪਲਾਈਜ਼ ਫੋਰਮ ਪੰਜਾਬ ਅਤੇ ਯੂਟੀ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਮੁਲਾਜ਼ਮ 14 ਸਤੰਬਰ ਨੂੰ ਸੈਕਟਰ-17 ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕਰਨਗੇ। ਜਿੱਥੇ 'ਕਲਮ ਛੋੜ' ਹੜਤਾਲ ਵਰਗਾ ਫੈਸਲਾ ਲਿਆ ਜਾ ਸਕਦਾ ਹੈ।
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਐਲਾਨੀ ਜ਼ੋਨਲ ਪੱਧਰੀ ਰੈਲੀ ਦੇ ਸਮਰਥਨ ਵਿੱਚ ਚੰਡੀਗੜ੍ਹ ਵਿੱਚ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬੁੱਧਵਾਰ ਨੂੰ ਕਾਮਨ ਇੰਪਲਾਈਜ਼ ਫੋਰਮ ਦੇ ਚੰਡੀਗੜ੍ਹ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ 'ਚ ਸਾਰੇ ਅਧਿਕਾਰੀ ਇਸ ਗੱਲ 'ਤੇ ਸਹਿਮਤ ਨਜ਼ਰ ਆ ਰਹੇ ਸਨ ਕਿ 'ਆਪ' ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਅਜੇ ਤੱਕ ਇਕ ਵੀ ਕਦਮ ਨਹੀਂ ਚੁੱਕਿਆ ਗਿਆ, ਪਰ ਹੁਣ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ 'ਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ-Supreme Court ਨੇ ਪੱਤਰਕਾਰ Siddique Kappan ਨੂੰ 23 ਮਹੀਨਿਆਂ ਬਾਅਦ ਦਿੱਤੀ ਬਾਸ਼ਰਤ ਜ਼ਮਾਨਤ, ਜਾਣੋ ਕੀ ਹੈ ਪੂਰਾ ਮਾਮਲਾ
ਮੰਚ ਦੇ ਕਨਵੀਨਰ ਰੰਜੀਵ ਸ਼ਰਮਾ, ਦਵਿੰਦਰ ਸਿੰਘ ਬੈਨੀਪਾਲ ਅਤੇ ਜਸਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਆਪ’ ਨੇ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਮੁਲਾਜ਼ਮਾਂ ਦੀਆਂ ਲੱਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਸੱਤਾ 'ਚ ਆਉਂਦੇ ਹੀ ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਪਰ ਅਜੇ ਤੱਕ ਮੁਲਾਜ਼ਮਾਂ ਨੂੰ ਸਿਰਫ਼ ਸਮੇਂ ਸਿਰ ਤਨਖ਼ਾਹਾਂ ਮਿਲਣ ਦੀ ਚਿੰਤਾ ਹੈ।
ਮੰਚ ਦੇ ਸੂਬਾ ਕਨਵੀਨਰ ਅਤੇ ਪੰਜਾਬ ਸਿਵਲ ਸਟਾਫ਼ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ, ਜਿਸ ਨੇ ਜ਼ਮੀਨੀ ਪੱਧਰ ’ਤੇ ਹੁਣ ਤੱਕ ਕੁਝ ਨਹੀਂ ਕੀਤਾ। ਸਾਂਝਾ ਮੁਲਾਜ਼ਮ ਮੰਚ ਆਪਣੀਆਂ ਸਬੰਧਤ ਮੁਲਾਜ਼ਮ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਲਾਮਬੰਦ ਹੋਵੇਗਾ, ਤਾਂ ਜੋ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਸਕਣ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)