ਪੜਚੋਲ ਕਰੋ

ਜ਼ਮਾਨਤ ਮਿਲਣ ਮਗਰੋਂ ਵੀ ਧਰਮਸੋਤ ਨੂੰ ਝਟਕਾ, ਕੇਸ 'ਚ ਜੋੜੀਆਂ ਹੋਰ ਧਰਾਵਾਂ, ਜੇਲ੍ਹ 'ਚੋਂ ਨਹੀਂ ਮਿਲੀ ਰਿਹਾਈ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੁਸੀਬਤ ਘਟੀ ਨਹੀਂ। ਉਨ੍ਹਾਂ ਦੀ ਰਿਹਾਈ ਲਟਕ ਗਈ ਹੈ। ਧਰਮਸੋਤ ਨੂੰ ਦੋ ਦਿਨ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲੀ ਸੀ।

Forest Corruption Case: ਜ਼ਮਾਨਤ ਮਿਲਣ ਮਗਰੋਂ ਵੀ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੁਸੀਬਤ ਘਟੀ ਨਹੀਂ। ਉਨ੍ਹਾਂ ਦੀ ਰਿਹਾਈ ਲਟਕ ਗਈ ਹੈ। ਧਰਮਸੋਤ ਨੂੰ ਦੋ ਦਿਨ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲੀ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਨਾਭਾ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ। 

ਇਸ ਬਾਰੇ ਜੇਲ੍ਹ ਪ੍ਰਬੰਧਕਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਸੂਚਨਾ ਮਿਲੀ ਹੈ ਕਿ ਧਰਮਸੋਤ 'ਤੇ ਦਰਜ ਕੇਸ ਵਿੱਚ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਹੀ ਜ਼ਮਾਨਤ ਮਿਲੀ ਸੀ। ਇਸ ਲਈ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਸਪੱਸ਼ਟ ਹੈ ਕਿ ਧਰਮਸੋਤ ਨੂੰ ਨਵੀਆਂ ਧਾਰਾਵਾਂ ਤਹਿਤ ਜ਼ਮਾਨਤ ਲਈ ਮੁੜ ਅਦਾਲਤ ਵਿਚ ਜਾਣਾ ਪਵੇਗਾ।

ਇਹ ਵੀ ਪੜ੍ਹੋ- Mohammed Shami ਦੀ ਹੋਵੇਗੀ ਟੀਮ ਇੰਡੀਆ 'ਚ ਵਾਪਸੀ, ਬੁਮਰਾਹ ਦੀ ਫਿਟਨੇਸ ਤੇ ਸਥਿਤੀ ਸਪੱਸ਼ਟ ਨਹੀਂ

ਦੱਸ ਦਈਏ ਕਿ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ 3 ਮਹੀਨੇ ਪਹਿਲਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਆਈਪੀਸੀ (IPC) ਦੀਆਂ ਧਾਰਾਵਾਂ 420, 467, 468 ਤੇ 471 ਵੀ ਜੋੜ ਦਿੱਤੀਆਂ ਗਈਆਂ ਹਨ। ਨਾਭਾ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਜੋ ਜ਼ਮਾਨਤ ਦੇ ਹੁਕਮ ਪੁੱਜੇ ਹਨ, ਉਨ੍ਹਾਂ ਵਿੱਚ ਇਨ੍ਹਾਂ ਧਾਰਾਵਾਂ ਤਹਿਤ ਕੋਈ ਜ਼ਮਾਨਤ ਨਹੀਂ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਹੁਣੇ ਹੀ ਪਤਾ ਲੱਗਾ ਹੈ। ਇਹ ਜਾਣਕਾਰੀ ਫੈਕਸ ਰਾਹੀਂ ਭੇਜੀ ਗਈ ਸੀ। ਹੁਣ ਧਰਮਸੋਤ ਨੂੰ ਇਨ੍ਹਾਂ ਨਵੀਆਂ ਧਾਰਾਵਾਂ ਵਿੱਚ ਜ਼ਮਾਨਤ ਲੈਣੀ ਪਵੇਗੀ।

ਇਹ ਵੀ ਪੜ੍ਹੋ- ਪਾਬੰਦੀ ਦੇ ਬਾਵਜੂਦ, ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ, ਕਾਂਗਰਸ ਨੇ ਆਪ ਸਰਕਾਰ 'ਤੇ ਚੁੱਕੇ ਸਵਾਲ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹਿ ਚੁੱਕੇ ਧਰਮਸੋਤ ਪਿਛਲੇ 85 ਦਿਨਾਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਹਨ। ਉਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਸੀ। ਧਰਮਸੋਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਰੱਖਤ ਕੱਟਣ ਲਈ ਪਰਮਿਟ ਧਾਰਕਾਂ ਤੋਂ 500-500 ਰੁਪਏ ਕਮਿਸ਼ਨ ਲਿਆ ਸੀ। ਵਿਜੀਲੈਂਸ ਨੇ ਮੁਢਲੀ ਜਾਂਚ ਵਿੱਚ ਕਿਹਾ ਕਿ 2000 ਰੁਪਏ ਦਾ ਕਮਿਸ਼ਨ ਲੈਣ ਦੇ ਦੋਸ਼ ਹਨ। ਹਾਲਾਂਕਿ ਹਾਈਕੋਰਟ 'ਚ ਜ਼ਮਾਨਤ 'ਤੇ ਸੁਣਵਾਈ ਦੌਰਾਨ ਕੋਈ ਵੀ ਪਰਮਿਟ ਧਾਰਕ ਕਮਿਸ਼ਨ 'ਤੇ ਗਵਾਹੀ ਦੇਣ ਲਈ ਨਹੀਂ ਆਇਆ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ।

ਟਾਪ ਹੈਡਲਾਈਨ

Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget