ਪੜਚੋਲ ਕਰੋ
Advertisement
ਅਗਲੇ ਦੋ ਦਿਨ ਹੋਏਗਾ ਜਲਥਲ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਮੰਗਲਵਾਰ ਸਵੇਰ ਤੋਂ ਹੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋ ਰਹੀ ਹੈ। ਕਈ ਇਲਾਕਿਆਂ ਵਿੱਚ ਬਾਰਸ਼ ਦਾ ਪਾਣੀ ਸੜਕਾਂ ‘ਤੇ ਇਕੱਠਾ ਹੋ ਕੇ ਤਾਲਾਬ ਦਾ ਰੂਪ ਧਾਰ ਗਿਆ ਹੈ। ਚੰਡੀਗੜ੍ਹ ਤੇ ਮੁਹਾਲੀ ਦੇ ਕਈ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ।
ਚੰਡੀਗੜ੍ਹ: ਮੰਗਲਵਾਰ ਸਵੇਰ ਤੋਂ ਹੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋ ਰਹੀ ਹੈ। ਕਈ ਇਲਾਕਿਆਂ ਵਿੱਚ ਬਾਰਸ਼ ਦਾ ਪਾਣੀ ਸੜਕਾਂ ‘ਤੇ ਇਕੱਠਾ ਹੋ ਕੇ ਤਾਲਾਬ ਦਾ ਰੂਪ ਧਾਰ ਗਿਆ ਹੈ। ਚੰਡੀਗੜ੍ਹ ਤੇ ਮੁਹਾਲੀ ਦੇ ਕਈ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ। ਦੋ ਦਿਨ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ-ਕਾਲਜ ਤੇ ਦਫਤਰ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਹੋਰ ਇਸੇ ਤਰ੍ਹਾਂ ਬਾਰਸ਼ ਜਾਰੀ ਰਹਿ ਸਕਦੀ ਹੈ। 6 ਜੁਲਾਈ ਨੂੰ ਐਕਟਿਵ ਹੋਏ ਮਾਨਸੂਨ ਤੋਂ ਬਾਅਦ ਲਗਾਤਾਰ ਬਾਰਸ਼ ਹੋ ਰਹੀ ਹੈ। ਸੋਮਵਾਰ ਸਵੇਰ ਬਾਰਸ਼ ਰੁਕੀ ਜ਼ਰੂਰ ਸੀ ਪਰ ਸ਼ਾਮ ਨੂੰ ਬਾਰਸ਼ ਫੇਰ ਤੋਂ ਸ਼ੁਰੂ ਹੋ ਗਈ। ਇਸੇ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ‘ਚ ਭਾਰੀ ਬਾਰਸ਼ ਦੇ ਆਸਾਰ ਹਨ।
ਮੌਸਮ ਵਿਭਾਗ ਦੇ ਕੇਂਦਰ ਦੇ ਡਾਈਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਪੱਛਮੀ ਗੜਬੜੀ ਤੇ ਮਾਨਸੂਨ ਦੋਵੇਂ ਐਕਟਿਵ ਹੋਏ ਹਨ। ਇਸ ਕਰਕੇ ਆਮ ਤੋਂ ਜ਼ਿਆਦਾ ਬਾਰਸ਼ ਦੇ ਅਸਾਰ ਹਨ। ਫਿਲਹਾਲ ਬਾਰਸ਼ ਦਾ ਦੌਰ 17-18 ਜੁਲਾਈ ਦੁਪਹਿਰ ਤਕ ਚੱਲਣ ਦੀ ਉਮੀਦ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement