Income Tax ਦੇ ਅਧਿਕਾਰੀ ਬਣ ਕਿਸਾਨ ਤੋਂ ਲੁੱਟੇ 25 ਲੱਖ, ਸੀਸੀਟੀਵੀ ਵਿੱਚ ਕੈਦ ਤਸਵੀਰਾਂ
ਲੁਟੇਰਿਆਂ ਨੇ ਫ਼ਿਲਮੀ ਅੰਦਾਜ ਵਿੱਚ ਕਿਸਾਨ ਦੇ ਘਰੋਂ 25 ਲੱਖ ਦੀ ਲੁੱਟ ਕੀਤੀ। ਕਿਸਾਨ ਮੁਤਾਬਕ, ਉਸ ਨੇ ਜ਼ਮੀਨ ਵੇਚੀ ਸੀ ਤੇ ਇਸ ਰਕਮ ਨਾਲ ਅੱਗੇੇ ਹੋਰ ਸੌਦਾ ਕਰਨਾ ਸੀ।
ਖੰਨਾ: ਪਿੰਡ ਰੋਹਣੋ ਖ਼ੁਰਦ ਵਿੱਚ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਰਅਸਲ ਤੜਕਸਾਰ ਲੁਟੇਰੇ ਕਿਸਾਨ ਸੱਜਣ ਸਿੰਘ ਦੇ ਘਰ ਪੁੱਜੇ ਤੇ ਇਨਕਮ ਟੈਕਸ ਦੇ ਅਧਿਕਾਰੀ ਹੋਣ ਦਾ ਹਵਾਲਾ ਦੇ ਸੱਜਣ ਸਿੰਘ 'ਤੇ ਪਿਸਤੌਲ ਤਾਣੀ ਤੇ ਪੂਰੇ ਘਰ ਦ ਤਲਾਸ਼ੀ ਲਈ।
ਕਿਸਾਨ ਦੇ ਘਰ ਵਿੱਚ 25 ਲੱਖ ਦੀ ਨਗਦੀ ਸੀ ਜਿਸ ਨੂੰ ਲੈ ਕੇ ਉਹ ਰਫੂ ਚੱਕਰ ਹੋ ਗਏ। ਕਿਸਾਨ ਮੁਤਾਬਕ, ਉਸ ਨੇ ਜ਼ਮੀਨ ਵੇਚੀ ਸੀ ਜਿਸ ਦੀ ਰਕਮ ਘਰ ਵਿੱਚ ਸੀ ਜਿਸ ਨਾਲ ਉਸਨੇ ਕਿਸੇ ਹੋਰ ਜ਼ਮੀਨ ਦਾ ਸੌਦਾ ਕਰਨਾ ਸੀ ਪਰ ਤੜਕਸਾਰ ਆਏ ਬਦਮਾਸ਼ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਵੱਲੋਂ ਲੁੱਟੇ ਜਾਣ ਤੋਂ ਬਾਅਦ ਪੀੜਤ ਕਿਸਾਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਲੁੱਟ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੇ ਡੀਐੱਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਪੁਲਿਸ ਕੋਲ ਲੁਟੇਰਿਆਂ ਦੀ ਕਾਰ ਦੀ ਸੀਸੀਟੀਵੀ ਫੁਟੇਜ਼ ਆ ਚੁੱਕੀ ਹੈ ਪਰ ਉਹ ਗਿਣਤੀ ਵਿੱਚ ਕਿੰਨੇ ਸਨ ਫ਼ਿਲਹਾਲ ਇਸ ਬਾਬਤ ਕੁਝ ਵੀ ਸਪੱਸ਼ਟ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।
Bhagwant Mann: ਟੌਲ ਪਲਾਜ਼ਾ ਬੰਦ ਕਰਾਉਣ ਮਗਰੋਂ ਬੋਲੇ ਸੀਐਮ ਭਗਵੰਤ ਮਾਨ, ‘ਮੈਂ ਪਹਿਲਾ ਸੀਐਮ ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।