Video - ਜ਼ੀਰਾ ਸ਼ਰਾਬ ਫੈਕਟਰੀ 'ਚ ਦਾਖਲ ਹੁੰਦੇ ਕਿਸਾਨਾਂ ਨੇ ਫੜ੍ਹੇ ਜਾਅਲੀ ਅਫ਼ਸਰ, ID ਵੀ ਬਣਾਈ ਸੀ ਨਕਲੀ
Zira liquor factory - ਸ਼ਰਾਬ ਫੈਕਟਰੀ ਬਾਹਰ ਧਰਨੇ 'ਤੇ ਬੈਠੇ ਕਿਸਾਨਾਂ ਨੇ ਰਾਤ ਦੇ ਵੇਲੇ ਦੋ ਜਾਅਲੀ ਅਫ਼ਸਰਾਂ ਨੂੰ ਕਾਬੂ ਕੀਤਾ ਹੈ। ਜੋ ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਡਰ ਦੇ ਅਫ਼ਸਰ ਬਣ ਕੇ ਫੈਕਟਰੀ ਅੰਦਰ ਜਾਣ ਲੱਗੇ ਸਨ ਅਤੇ ਉੱਥੇ ਮੌਜੂਦ
ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਦਰਅਸਲ ਸ਼ਰਾਬ ਫੈਕਟਰੀ ਬਾਹਰ ਧਰਨੇ 'ਤੇ ਬੈਠੇ ਕਿਸਾਨਾਂ ਨੇ ਰਾਤ ਦੇ ਵੇਲੇ ਦੋ ਜਾਅਲੀ ਅਫ਼ਸਰਾਂ ਨੂੰ ਕਾਬੂ ਕੀਤਾ ਹੈ। ਜੋ ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਡਰ ਦੇ ਅਫ਼ਸਰ ਬਣ ਕੇ ਫੈਕਟਰੀ ਅੰਦਰ ਜਾਣ ਲੱਗੇ ਸਨ ਅਤੇ ਉੱਥੇ ਮੌਜੂਦ ਰਹਿਦ ਖੂੰਹਦ ਜਾਂ ਹੋਰ ਸਮਾਨ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ ਸ਼ਰਾਬ ਫੈਕਟਰੀ ਬਾਹਰ ਲੱਗਿਆ ਦਿਨ ਰਾਤ ਧਰਨਾ ਸਤਰਕ ਹੋ ਗਿਆ ਅਤੇ ਇਹਨਾਂ ਡੁਪਲੀਕੇਟ ਅਫ਼ਸਰਾਂ ਨੁੰ ਕਾਬੂ ਕਰ ਲਿਆ ਗਿਆ।
ਇਸ ਦੀ ਜਾਣਕਾਰੀ ਟਰੈਕਟਰ ਟੂ ਟਵਿੱਟਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਦਿੱਤੀ ਹੈ। ਟਰੈਕਟਰ ਟੂ ਟਵਿੱਟਰ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ, ਸਚਿਤ ਰਾਣਾ ਅਤੇ ਮੁਨੀਸ਼ ਸ਼ਰਮਾ ਨਾਮ ਦੇ 2 ਨੌਜਵਾਨ ਸ਼ਰਾਬ ਫੈਕਟਰੀ ਅੰਦਰ ਦਾਖਲ ਹੋ ਰਹੇ ਸਨ। ਜਿਸ ਦੌਰਾਨ ਕਿਸਾਨਾਂ ਨੇ ਇਹਨਾਂ ਤੋਂ ਪਛਾਣ ਪੁੱਛੀ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫ਼ਸਰ ਹਾਂ ਅਤੇ ਫੈਕਟਰੀ ਅੰਦਰੋਂ ਨਮੂਨੇ ਇਕੱਠੇ ਕਰਨ ਆਏ ਹਾਂ। ਇਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਇਹਨਾਂ ਦੇ ਆਈਡੀ ਕਾਰਡ ਚੈੱਕ ਕੀਤੇ ਤਾਂ ਉਹ ਜਾਅਲੀ ਪਾਏ ਗਏ। ਜਿਸ ਤੋਂ ਬਾਅਦ ਜਾਅਲੀ ਅਫ਼ਸਰ ਸਚਿਤ ਰਾਣਾ ਅਤੇ ਮੁਨੀਸ਼ ਸ਼ਰਮਾ ਨੇ ਕਿਸਾਨਾਂ ਤੋਂ ਮੁਆਫ਼ੀ ਮੰਗੀ।
ਇਨ੍ਹਾਂ ਆਪਣੇ ਸ਼ਨਾਖਤੀ ਕਾਰਡ ਅਤੇ ਵੱਖ-ਵੱਖ ਵਿਭਾਗਾਂ ਤੋਂ ਪ੍ਰਵਾਨਗੀਆਂ ਦੀਆਂ ਕਾਪੀਆਂ ਵੀ ਦਿਖਾਈਆਂ। ਫੈਕਟਰੀ ਦੇ ਬਾਹਰ ਧਰਨੇ ਤੇ ਮੌਜੂਦ ਪਿੰਡ ਵਾਸੀਆਂ ਨੂੰ ਇਨ੍ਹਾਂ 'ਤੇ ਸ਼ੱਕ ਹੋਣ ਕਰਕੇ ਜਦ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਨੇ ਆਪਣਾ ਸੱਚ ਬਿਆਨ ਦਿੱਤਾ।
ਆਪਣਾ ਗੁਨਾਹ ਕਬੂਲਦਿਆਂ ਮੁਲਜ਼ਮਾਂ ਨੇ ਕਿਹਾ ਕਿ ਉਹ ਕਿਸੇ ਲੈਬਾਰਟਰੀ ਦੇ ਮੁਲਾਜ਼ਮ ਨਹੀਂ ਹਨ, ਸਗੋਂ ਗੁੜਗਾਓਂ ਅਤੇ ਨੋਇਡਾ ਤੋਂ ਹਨ ਅਤੇ ਫੈਕਟਰੀ ਵਾਲਿਆਂ ਦੇ ਕਹਿਣ ਤੇ ਇੱਥੇ ਆਏ ਹਨ। ਇਨ੍ਹਾਂ ਦੇ ਲੈਪਟਾਪ ਨੂੰ ਖੁੱਲ੍ਹਵਾਉਣ ਤੋਂ ਪਤਾ ਲੱਗਿਆ ਕਿ ਇਨ੍ਹਾਂ ਨੇ ਆਪਣੇ ਸ਼ਨਾਖਤੀ ਕਾਰਡ ਅਤੇ ਵਿਭਾਗਾਂ ਦੀਆਂ ਪ੍ਰਵਾਨਗੀਆਂ ਵੀ ਜਾਅਲੀ ਤਿਆਰ ਕੀਤੀਆਂ ਹਨ। ਆਗੂਆਂ ਨੇ ਕਿਹਾ ਕਿ ਡਰਾਈਵਰ ਅਤੇ ਦੋਵਾਂ ਵਿਅਕਤੀਆਂ ਤੋਂ ਪ੍ਰਾਪਤ ਦਸਤਾਵੇਜ਼ ਜ਼ੀਰਾ ਪੁਲੀਸ ਦੇ ਹਵਾਲੇ ਕਰ ਦਿੱਤੇ ਹਨ। ਥਾਣਾ ਸਦਰ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।