ਪੰਜਾਬ ‘ਚ ਕਿਸਾਨ ਦੀ ਦਰਦਨਾਕ ਮੌਤ, ਪਾਣੀ ਦੇਖਣ ਗਏ ਨਾਲ ਵਾਪਰ ਗਿਆ ਭਿਆਨਕ ਹਾਦਸਾ
Punjab News: ਫਾਜ਼ਿਲਕਾ ਵਿੱਚ ਵੀਰਵਾਰ ਨੂੰ ਇੱਕ ਕਿਸਾਨ ਜੋ ਆਪਣੇ ਖੇਤ ਵਿੱਚ ਪਾਣੀ ਦੀ ਮਾਰ ਪੈਣ ਤੋਂ ਬਾਅਦ ਆਪਣਾ ਸਮਾਨ ਕੱਢਣ ਗਿਆ ਸੀ, ਉਸ ਨਾਲ ਹਾਦਸਾ ਵਾਪਰਨ ਦੀ ਖ਼ਬਰ ਆਈ ਹੈ।

Punjab News: ਫਾਜ਼ਿਲਕਾ ਵਿੱਚ ਵੀਰਵਾਰ ਨੂੰ ਇੱਕ ਕਿਸਾਨ ਜੋ ਆਪਣੇ ਖੇਤ ਵਿੱਚ ਪਾਣੀ ਦੀ ਮਾਰ ਪੈਣ ਤੋਂ ਬਾਅਦ ਆਪਣਾ ਸਮਾਨ ਕੱਢਣ ਗਿਆ ਸੀ, ਉਸ ਨਾਲ ਹਾਦਸਾ ਵਾਪਰਨ ਦੀ ਖ਼ਬਰ ਆਈ ਹੈ। ਦੱਸ ਦਈਏ ਕਿ ਜਿਸ ਵੇਲੇ ਉਹ ਸਮਾਨ ਕੱਢਣ ਗਿਆ ਸੀ, ਉਸ ਵੇਲੇ ਕਿਸਾਨ ਉੱਤੇ ਬਿਜਲੀ ਦਾ ਖੰਭਾ ਡਿੱਗ ਪਿਆ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ।
ਰਸਤੇ 'ਚ ਜਾਣ ਵੇਲੇ ਹੋਈ ਮੌਤ
ਇਸ ਤੋਂ ਬਾਅਦ, ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਸਿਰ 'ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ
ਇਹ ਹਾਦਸਾ ਵਲੇਸ਼ਾਹ ਉਤਾੜ ਪਿੰਡ ਵਿੱਚ ਵਾਪਰਿਆ। ਮ੍ਰਿਤਕ ਦਿਆਲ ਸਿੰਘ (58 ਸਾਲਾ) ਦੇ ਪੁੱਤਰ ਬਗੀਰ ਸਿੰਘ ਨੇ ਦੱਸਿਆ ਕਿ ਉਹ ਵਲੇਸ਼ਾਹ ਉਤਾੜ ਪਿੰਡ ਦਾ ਰਹਿਣ ਵਾਲਾ ਹੈ। ਪਾਣੀ ਉਸ ਦੇ ਖੇਤ ਵਿੱਚ ਵੜ ਗਿਆ। ਖੇਤ ਵਿੱਚ ਪਾਣੀ ਦੀ ਮਾਰ ਪੈਣ ਤੋਂ ਬਾਅਦ, ਉਸ ਦਾ ਪਿਤਾ ਸਮਾਨ ਕੱਢਣ ਲਈ ਖੇਤ ਗਿਆ ਸੀ। ਅਚਾਨਕ ਉਸ ਦੇ ਪਿਤਾ ਉੱਤੇ ਬਿਜਲੀ ਦਾ ਖੰਭਾ ਡਿੱਗ ਪਿਆ। ਖੰਭਾ ਸਿੱਧਾ ਉਸ ਦੇ ਪਿਤਾ ਦੇ ਸਿਰ 'ਤੇ ਡਿੱਗ ਗਿਆ।
ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
ਪਿਤਾ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰ ਨੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਉਹ ਆਪਣੇ ਪਿਤਾ ਨੂੰ ਫਰੀਦਕੋਟ ਲਿਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਸਮੇਂ ਪਰਿਵਾਰ ਵਿੱਤੀ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















