Hoshiarpur news: ਬਸਪਾ ਆਗੂ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਲਈ ਪਰਿਵਾਰ ਅਤੇ ਪਾਰਟੀ ਆਗੂਆਂ ਨੇ ਲਾਇਆ ਧਰਨਾ, ਪੁਲਿਸ ਨਾਲ ਸਹਿਮਤੀ ਤੋਂ ਬਾਅਦ ਲਿਆ ਇਹ ਫੈਸਲਾ
Hoshiarpur news: ਸਰਪੰਚ ਤੇ ਬਸਪਾ ਆਗੂ ਦੇ ਕਤਲ ਦੇ ਰੋਸ ਵਿੱਚ ਬਸਪਾ ਆਗੂ ਤੇ ਪਰਿਵਾਰਕ ਮੈਬਰਾਂ ਵਲੋਂ ਦੁਸੜਕਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
Hoshiarpur news: ਪਿਛਲੇ ਦਿਨੀਂ ਸਰਪੰਚ ਤੇ ਬਸਪਾ ਆਗੂ ਦਾ ਤਿੰਨ ਲੋਕਾਂ ਵਲੋ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬਸਪਾ ਸੰਗਠਨ ਦੇ ਆਗੂਆਂ ਤੇ ਪਰਿਵਾਰਕ ਮੈਬਰਾਂ ਵਿੱਚ ਦੋਸੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਫ਼ੀ ਰੋਸ ਨਜ਼ਰ ਆ ਰਿਹਾ ਹੈ।
ਉੱਥੇ ਹੀ ਬੀਤੇ ਦਿਨੀਂ ਪੁਲਿਸ ਵਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਬਸਪਾ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਬਾਕੀ ਰਹਿੰਦੇ ਦੋਸੀਆ ਨੂੰ ਅਜੇ ਤੱਕ ਗ੍ਰਿਫ਼ਤਾਰ ਕਰਨ ਵਿਚ ਅਸਮਰਥ ਨਜ਼ਰ ਆ ਰਹੀ ਹੈ।
ਇਸ ਨੂੰ ਲੈ ਕੇ ਅੱਜ ਬਸਪਾ ਆਗੂ ਤੇ ਪਰਿਵਾਰਕ ਮੈਬਰਾਂ ਵਲੋਂ ਦੁਸੜਕਾ ਰੋਡ ਜਾਮ ਕਰਨਾ ਦਾ ਫੈਸਲਾ ਲਿਆ ਗਿਆ, ਜਿੱਥੇ ਬਸਪਾ ਵਰਕਰਾਂ ਵੱਲੋਂ ਇਕ ਰੋਸ ਮਾਰਚ ਵੀ ਕੱਢਿਆ ਗਿਆ ਤੇ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: Punjab News: ‘ਸਰਕਾਰੀ ਹਸਪਤਾਲਾਂ ‘ਚ ਗ਼ਰੀਬਾਂ ਨੂੰ ਕੀਤਾ ਜਾਂਦਾ ਖੱਜਲ-ਖੁਆਰ, ਪ੍ਰਾਈਵੇਟਾਂ ਚੋਂ ਕਰਵਾਉਣਾ ਪੈਂਦਾ ਇਲਾਜ’
ਪਰ ਕੁਝ ਸਮੇਂ ਬਾਅਦ ਹੀ ਬਸਪਾ ਆਗੂਆਂ ਤੇ ਪੁਲਿਸ ਵਿਚਾਲੇ ਸਮਝੌਤਾ ਹੋ ਗਿਆ ਅਤੇ ਦੋ ਦਿਨਾਂ ਵਿੱਚ ਬਾਕੀ ਰਹਿੰਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਦੇ ਨਾਲ ਹੀ ਬਸਪਾ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਦੋ ਦਿਨ ਵਿਚ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਤਾਂ ਉਹ ਹੁਸ਼ਿਆਰਪੁਰ ਬੰਦ ਦੇ ਨਾਲ ਰੋਡ ਵੀ ਜਾਮ ਕਰਨਗੇ।
ਇਹ ਵੀ ਪੜ੍ਹੋ: Punjab News: ਅਫ਼ਸਰ ਦੀ ਗੱਡੀ ਟ੍ਰੈਫਿਕ ‘ਚ ਫਸੀ ਤਾਂ ਕਰ ਦਿੱਤੀ ਸਖ਼ਤੀ ! ਲੋਕਾਂ ਕਿਹਾ-ਸਾਰਿਆਂ ਲਈ ਬਰਾਬਰ ਹੋਏ ਕਾਨੂੰਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।