(Source: ECI/ABP News)
Faridkot News: ਫਰੀਦਕੋਟ ‘ਚ ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਮਾਂ-ਪੁੱਤਰ ਗੰਭੀਰ ਜ਼ਖਮੀ
Punjab News: ਪੰਜਾਬ ਦੇ ਫਰੀਦਕੋਟ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿੱਚ ਚਾਹ ਬਣਾਉਣ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਗਿਆ...
![Faridkot News: ਫਰੀਦਕੋਟ ‘ਚ ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਮਾਂ-ਪੁੱਤਰ ਗੰਭੀਰ ਜ਼ਖਮੀ Faridkot News: Gas cylinder exploded while making tea, mother and son seriously injured Faridkot News: ਫਰੀਦਕੋਟ ‘ਚ ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਮਾਂ-ਪੁੱਤਰ ਗੰਭੀਰ ਜ਼ਖਮੀ](https://feeds.abplive.com/onecms/images/uploaded-images/2023/10/24/c251a450a1f11059a9e49dc8226ceef51698145062904700_original.jpg?impolicy=abp_cdn&imwidth=1200&height=675)
Faridkot gas cylinder blast: ਪੰਜਾਬ ਦੇ ਫਰੀਦਕੋਟ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿੱਚ ਚਾਹ ਬਣਾਉਣ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਗਿਆ (Gas Cyclinder Blast)। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਪੁੱਤਰ ਅਤੇ ਬਜ਼ੁਰਗ ਮਾਂ ਬੁਰੀ ਤਰ੍ਹਾਂ ਤੋਂ ਜ਼ਖਮੀ ਹੋਏ ਹਨ। ਨਾਲ ਹੀ ਘਰ ਦੇ ਅੰਦਰ ਰਖਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਧਮਾਕੇ ਕਰਕੇ ਘਰ ਦੀ ਛੱਤ ਵੀ ਉੱਡ ਗਈ।
ਹਸਪਤਾਲ ਵਿੱਚ ਜ਼ੇਰੇ ਇਲਾਜ਼
ਜ਼ਖਮੀਆਂ ਨੂੰ ਜੈਤੋ ਦੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਰੀਦਕੋਟ ਜ਼ਿਲ੍ਹੇ ਦੇ ਉਪਮੰਡਲ ਜੈਤੋ ਦੇ ਪਿੰਡ ਕਸਮ ਭੱਟੀ ਪਿੰਡ ਵਿੱਚ ਸਕੂਲ ਕੋਲ ਬਾਬੂ ਰਾਮ ਨਾਂ ਦੇ ਮਜ਼ਦੂਰ ਦਾ ਘਰ ਹੈ। ਮੰਗਲਵਾਰ ਸਵੇਰੇ ਬਾਬੂ ਰਾਮ ਦੀ 85 ਸਾਲਾਂ ਬਜ਼ੁਰਗ ਮਾਂ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਲੀਕ ਕਰਕੇ ਸਿਲੰਡਰ ਵਿੱਚ ਅੱਗ ਲੱਗ ਗਈ ਹੈ। ਕੁਝ ਹੀ ਦੇਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਰਕੇ ਘਰ ਦਾ ਪੂਰਾ ਸਮਾਨ ਸੜ ਗਿਆ ਅਤੇ ਛੱਤ ਢਹਿ ਗਈ।
ਦੂਜੇ ਪਾਸੇ 55 ਸਾਲਾਂ ਬਾਬੂ ਰਾਮ ਅਤੇ ਉਨ੍ਹਾਂ ਦੀ ਬੁੱਢੀ ਮਾਂ ਨੂੰ ਗੰਭੀਰ ਸੱਟ ਆਈ ਹੈ। ਉਨ੍ਹਾਂ ਨੂੰ ਤੁਰੰਤ ਜੈਤੋ ਦੀ ਇੱਕ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਬਾਬੂ ਰਾਮ ਅਤੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਉਹ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਤੋਂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ।
ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਕੀਤੀ ਅਪੀਲ
ਉਨ੍ਹਾਂ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਵੱਡੀ ਮੁਸ਼ਕਿਲ ਨਾਲ ਘਰ ਦਾ ਫਰਨੀਚਰ ਖਰੀਦਿਆਂ ਸੀ। ਧਮਾਕੇ ਕਰਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਹੁਣ ਉਨ੍ਹਾਂ ਦੇ ਸਿਰ ‘ਤੇ ਛੱਤ ਤੱਕ ਨਹੀਂ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)