ਪੜਚੋਲ ਕਰੋ
Advertisement
ਲੈਪਟਾਪ ਤੇ ਪ੍ਰਿੰਟਰ ਨਾਲ 2 ਹਜ਼ਾਰ ਦੇ ਨਕਲੀ ਨੋਟ ਛਾਪਣ ਵਾਲਾ 3 ਲੱਖ ਸਮੇਤ ਕਾਬੂ
ਮੁਲਜ਼ਮ ਕੋਲੋਂ ਨਾਜਾਇਜ਼ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਤੇ ਤਿੰਨ ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਅਕਤੀ ਨੋਟ ਛਾਪਣ ਲਈ ਆਪਣੇ ਪ੍ਰਿੰਟਰ ਤੇ ਲੈਪਟਾਪ ਦੀ ਵਰਤੋਂ ਕਰਦਾ ਸੀ।
ਫਰੀਦਕੋਟ: ਸੀਆਈਏ ਸਟਾਫ ਫ਼ਰੀਦਕੋਟ ਨੇ ਨਾਕੇਬੰਦੀ ਦੌਰਾਨ ਨਕਲੀ ਨੋਟ ਛਾਪਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੋਲੋਂ ਨਾਜਾਇਜ਼ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਤੇ ਤਿੰਨ ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਅਕਤੀ ਨੋਟ ਛਾਪਣ ਲਈ ਆਪਣੇ ਪ੍ਰਿੰਟਰ ਤੇ ਲੈਪਟਾਪ ਦੀ ਵਰਤੋਂ ਕਰਦਾ ਸੀ।
ਸੀਆਈਏ ਇਨਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਉਨ੍ਹਾਂ ਬਲਜਿੰਦਰ ਸਿੰਘ ਨਾਂ ਦੇ ਸ਼ੱਕੀ ਬੰਦੇ ਨੂੰ ਪੁੱਛਗਿੱਛ ਲਈ ਰੋਕਿਆ। ਤਲਾਸ਼ੀ ਦੌਰਾਨ ਉਸ ਕੋਲੋਂ ਉਕਤ ਚੀਜ਼ਾਂ ਬਰਾਮਦ ਹੋਈਆਂ। ਮੁਲਜ਼ਮ ਕਸਬਾ ਜੈਤੋ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਪਹਿਲੀ ਨਜ਼ਰ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਕਰੰਸੀ ਨਕਲੀ ਹੈ। ਮੁਲਜ਼ਮ ਖਿਲਾਫ ਥਾਣਾ ਬਾਜਾਖਾਨਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ ਤੇ ਕੰਪਿਊਟਰ ਦੀ ਵੀ ਚੰਗੀ ਜਾਣਕਾਰੀ ਰੱਖਦਾ ਹੈ। ਉਹ ਲੈਪਟਾਪ ਤੇ ਪ੍ਰਿੰਟਰ ਦੀ ਮਦਦ ਨਾਲ ਨਕਲੀ ਨੋਟ ਤਿਆਰ ਕਰਦਾ ਸੀ। ਚਮਕਦਾਰ ਲਕੀਰ ਲਈ ਇਸ ਨੇ ਇੱਕ ਟੇਪ ਦਾ ਇਸਤੇਮਾਲ ਕੀਤਾ। ਪੁਲਿਸ ਨੇ 23 ਅਪਰੈਲ ਤੱਕ ਪੁਲਿਸ ਰਿਮਾਂਡ 'ਤੇ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement