ਰੇਲ 'ਚ ਹੋਈ ਕਿਸਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ, ਸਾਹਮਣੇ ਆਈ ਵੱਡੀ ਵਜ੍ਹਾ
Patiala News: ਨਾਭਾ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਦੀ ਚਲਦੀ ਟ੍ਰੇਨ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ ਹੋ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

Patiala News: ਨਾਭਾ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਦੀ ਚਲਦੀ ਟ੍ਰੇਨ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਸ਼੍ਰੀ ਗੰਗਾ ਨਗਰ ਤੋਂ ਅੰਬਾਲਾ ਜਾਣ ਵਾਲੀ ਟਰੇਨ ਵਿੱਚ ਸਵਾਰ ਹੋਇਆ ਸੀ, ਜਦੋਂ ਰਸਤੇ ਵਿੱਚ ਗੁਰਮੀਤ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਟ੍ਰੇਨ ਵਿੱਚ ਮੁਸਾਫਰਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਨਾਭਾ ਰੇਲਵੇ ਪੁਲਿਸ ਵੱਲੋਂ ਮ੍ਰਿਤਕ ਗੁਰਮੀਤ ਸਿੰਘ ਨੂੰ ਟਰੇਨ ਵਿੱਚੋਂ ਉਤਾਰ ਕੇ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਅੱਜ ਦੇ ਸਮੇਂ ਵਿੱਚ ਕਿਸ ਵਿਅਕਤੀ ਦੀ ਮੌਤ ਕਿੱਥੇ ਲਿਖੀ ਹੋਈ ਹੈ ਇਹ ਕਿਸੇ ਨੂੰ ਨਹੀਂ ਪਤਾ। ਮ੍ਰਿਤਕ ਕਿਸਾਨ ਧੂਰੀ ਸ਼ਹਿਰ ਦੇ ਨਜ਼ਦੀਕ ਨੰਗਲਾ ਪਿੰਡ ਤੋਂ ਆਪਣੀ ਖੇਤੀਬਾੜੀ ਜ਼ਮੀਨ ਵਿੱਚ ਗੇੜਾ ਮਾਰਨ ਲਈ ਗਿਆ ਹੋਇਆ ਸੀ। ਜਦੋਂ ਉਹ ਟਰੇਨ ਦੇ ਰਾਹੀਂ ਨਾਭਾ ਆ ਰਿਹਾ ਸੀ ਤਾਂ ਅਚਾਨਕ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ।
ਮੌਕੇ ‘ਤੇ ਮੁਸਾਫਰਾਂ ਵੱਲੋਂ ਟ੍ਰੇਨ ਵਿੱਚ ਤੈਨਾਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋਂ ਨਾਭਾ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਜਦੋਂ ਨਾਭਾ ਵਿਖੇ ਟਰੇਨ ਪਹੁੰਚੀ ਤਾਂ ਪੁਲਿਸ ਨੇ ਮ੍ਰਿਤਕ ਕਿਸਾਨ ਗੁਰਮੀਤ ਸਿੰਘ ਨੂੰ ਉਤਾਰ ਕੇ ਤੁਰੰਤ ਹੀ ਨਾਲ ਦੇ ਸਰਕਾਰੀ ਹਸਪਤਾਲ ਨਾਭਾ ਵਿੱਚ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਫਿਲਹਾਲ ਅਜੇ ਮੌਤ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਪਰਿਵਾਰ ਮੁਤਾਬਿਕ ਅਟੈਕ ਦਾ ਖਾਸਾ ਜਤਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਗੁਰਮੀਤ ਸਿੰਘ ਆਪਣੀ ਜ਼ਮੀਨ ਵਿੱਚ ਜੋ ਕਿ ਧੂਰੀ ਦੇ ਨਜ਼ਦੀਕ ਨੰਗਲਾਂ ਪਿੰਡ ਵਿੱਚ ਖੇਤੀ ਕਰਨ ਲਈ ਜਾਂਦਾ ਸੀ ਅਤੇ ਰਾਸਤੇ ਵਿੱਚ ਰੇਲ ਗੱਡੀ ਵਿੱਚ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਸਾਨੂੰ ਲੱਗ ਰਿਹਾ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
