ਪੜਚੋਲ ਕਰੋ

ਕਿਸਾਨ ਲੀਡਰ ਬਲਬੀਰ ਰਾਜੇਵਾਲ ਨੇ PM ਮੋਦੀ ਨੂੰ ਕਰ ਦਿੱਤਾ ਵੱਡਾ ਚੈਲੇਂਜ

ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਧਾ ਚੈਲੇਂਜ ਕਰ ਦਿੱਤਾ ਹੈ।

EXCLUSIVE

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ABP ਸਾਂਝੇ ਦੇ ਖਾਸ ਪ੍ਰੋਗਰਾਮ 'ਚ ਭਾਜਪਾ ਨੂੰ ਓਪਨ ਚੈਲੇਂਜ ਕਰਦੇ ਹੋਏ ਕਿਹਾ ਕਿ "ਭਾਜਪਾ ਪੰਜਾਬ ਵਿੱਚ 117 ਸੀਟਾਂ ਲੜਨ ਦੀ ਗੱਲ ਕਰ ਰਹੀ ਹੈ,ਪਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਇੱਕ ਰੈਲੀ ਤਕ ਨਹੀਂ ਕਰ ਸਕਦੇ।ਲੋਕ ਪ੍ਰਧਾਨ ਮੰਤਰੀ ਦੀ ਰੈਲੀ ਹੋਣ ਹੀ ਨਹੀਂ ਦੇਣਗੇ।ਜੇ ਉਹ ਅਜਿਹਾ ਕਰਦੇ ਹਨ ਤਾਂ ਇਸਦੇ ਅੰਜਾਮ ਲਈ ਵੀ ਤਿਆਰ ਰਹਿਣ।ਲੋਕ ਇਨ੍ਹਾਂ ਦੀਆਂ ਜੜਾਂ ਪੁੱਟ ਦੇਣਗੇ।"

ਰਾਜੇਵਾਲ ਨੇ ਕਿਹਾ, "ਮਮਤਾ ਬੈਨਰਜੀ ਨੂੰ ਬੰਗਾਲ ਵਿੱਚ ਕਿਸਾਨਾਂ ਲਈ ਮੁਹਿੰਮ ਚਲਾਉਣ ਦਾ ਫਾਇਦਾ ਹੋਇਆ, ਉਸਦੀ ਐਂਟੀ ਇੰਨਕਮਬੇਂਸੀ ਖ਼ਤਮ ਹੋ ਗਈ।ਜਿੱਤ ਤੋਂ ਬਾਅਦ ਮਮਤਾ ਨੇ ਵੀ ਫੋਨ 'ਤੇ ਧੰਨਵਾਦ ਕੀਤਾ ਸੀ।ਇਸ ਵਾਰ ਸੰਯੁਕਤ ਕਿਸਾਨ ਮੋਰਚਾ ਸੰਸਦ ਦੇ ਮੌਨਸੂਨ ਸੈਸ਼ਨ ਲਈ ਜਨਤਕ ਵ੍ਹਿਪ ਜਾਰੀ ਕਰੇਗਾ।"

ਕਿਸਾਨ ਲੀਡਰ ਨੇ ਅੱਗੇ ਕਿਹਾ, "ਗੈਰ-ਭਾਜਪਾ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦਾ ਪ੍ਰੋਗਰਾਮ ਦਿੱਤਾ ਜਾਵੇਗਾ ਅਤੇ ਉਹ ਵੀ ਬਿਨਾਂ ਕਿਸੇ ਵਾਕਆਉਟ ਦੇ। ਜਿਹੜਾ ਵੀ ਸਾਂਸਦ ਅਜਿਹਾ ਨਹੀਂ ਕਰਦਾ, ਕਿਸਾਨ ਭਾਜਪਾ ਨੇਤਾਵਾਂ ਦੀ ਤਰ੍ਹਾਂ ਉਨ੍ਹਾਂ ਦਾ ਵੀ ਘਿਰਾਓ ਕਰਨਗੇ।"

ਰਾਜੇਵਾਲ ਨੇ ਕਿਹਾ ਕਿ, "5 ਸਤੰਬਰ ਨੂੰ ਕਿਸਾਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮਹਾਪੰਚਾਇਤ ਕਰਵਾ ਕੇ ਚੋਣਾਂ ਲਈ ਕੇਂਦਰ ਨੂੰ ਅਲਟੀਮੇਟਮ ਦੇਣਗੇ, ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਕਿਸਾਨ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਨਾ ਪਾਉਣ ਲਈ ਮੁਹਿੰਮ ਚਲਾਉਣਗੇ।"

ਕੀ ਆਮ ਆਦਮੀ ਪਾਰਟੀ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੀ ਹੈ? ਇਸ ਸਵਾਲ 'ਤੇ ਰਾਜੇਵਾਲ ਨੇ ਕਿਹਾ ਕਿ "ਉਹ ਨਾ ਤਾਂ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਅਜਿਹੀ ਪੇਸ਼ਕਸ਼ ਦਿੱਤੀ ਹੈ ਅਤੇ ਨਾ ਹੀ ਉਹ ਅਜਿਹੀ ਕੋਈ ਪੇਸ਼ਕਸ਼ ਸਵੀਕਾਰ ਕਰਦੇ ਹਨ।"

ਇਸ ਦੇ ਨਾਲ ਹੀ ਰਾਜੇਵਾਲ ਨੇ ਗੁਰਨਾਮ ਸਿੰਘ ਚੜੂਨੀ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ।ਰਾਜੇਵਾਲ ਨੇ ABP ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੜੂਨੀ ਦੀਆਂ ਹਰਕਤਾਂ ਨਾਲ ਭਾਜਪਾ ਸਰਕਾਰ ਨੂੰ ਕਿਸਾਨ ਅੰਦੋਲਨ ਤੇ ਉਂਗਲੀ ਚੁੱਕਣ ਦਾ ਮੌਕਾ ਮਿਲਦਾ ਹੈ।

ਚੜੂਨੀ ਨੇ ਕਿਸਾਨਾਂ ਨੂੰ ਆਪਣੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਰਾਜੇਵਾਲ ਨੇ ਕਿਹਾ, "ਚੜੂਨੀ ਦਾ ਬਚਕਾਨਾ ਹਰਕਤ ਹੈ, ਸਾਰੀ ਹਵਾ ਨਿਕਲ ਜਾਏਗੀ।ਗੁਆਂਢੀ ਰਾਜ ਹੋਣ ਕਰਕੇ ਗੁਰਨਾਮ ਸਿੰਘ ਚੜੂਨੀ ਨੂੰ ਆਪਣੇ ਨਾਲ ਰੱਖਣਾ ਸਾਡੀ ਮਜਬੂਰੀ ਹੈ, ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਚੋਣ ਇੱਛਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ।ਚੜੂਨੀ ਨੇ ਇੱਕ ਅੱਧੇ ਚੋਣ ਲੜ੍ਹ ਲਈ ਹੁਣ ਇਹਨੂੰ ਲਗਦਾ ਕਿ ਇਹ ਮੁੱਖ ਮੰਤਰੀ ਬਣ ਜਾਓ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਹੁੰਮਸ ਤੋਂ ਮਿਲੀ ਰਾਹਤ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਹੁੰਮਸ ਤੋਂ ਮਿਲੀ ਰਾਹਤ; ਜਾਣੋ ਮੌਸਮ ਦਾ ਹਾਲ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Embed widget