Farmer Protest: ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਹਨ? ਸਰਕਾਰ ਦਾ ਕੀ ਹੈ ਪੱਖ? ਜਾਣੋ ਹਰ ਪਹਿਲੂ
ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਮਨਚਾਹੀ ਥਾਂ 'ਤੇ ਆਪਣੀ ਫਸਲ ਵੇਚ ਸਕਦੇ ਹਨ। ਬਿਨਾਂ ਕਿਸੇ ਰੁਕਾਵਟ ਦੂਜੇ ਸੂਬਿਆਂ 'ਚ ਵੀ ਫਸਲ ਵੇਚ ਤੇ ਖਰੀਦ ਸਕਦੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਦਿੱਲੀ ਚੱਲੋ ਦੇ ਨਾਅਰੇ ਤਹਿਤ ਕਿਸਾਨ ਪੰਜਾਬ ਤੇ ਹਰਿਆਣਾ ਤੋਂ ਦਿੱਲੀ ਦੀ ਸਰਹੱਦ ਵੱਲ ਵਧ ਰਹੇ ਹਨ। ਉੱਥੇ ਹੀ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਦੀ ਸਰਹੱਦ 'ਤੇ ਭਾਰੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਲੋਕਸਭਾ ਦੇ ਮੌਨਸੂਨ ਸੈਸ਼ਨ 'ਚ ਖੇਤੀ ਨਾਲ ਜੁੜੇ ਤਿੰਨ ਬਿੱਲ ਪਾਸ ਕੀਤੇ ਹਨ। ਇਨ੍ਹਾਂ ਬਿੱਲਾਂ ਨੂੰ ਕੇਂਦਰ ਸਰਕਾਰ ਖੇਤੀ ਖੇਤਰ 'ਚ ਸੁਧਾਰ ਕਰਨ ਵਾਲੇ ਦੱਸ ਰਹੀ ਹੈ ਜਦਕਿ ਦੂਜੇ ਪਾਸੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ।
ਕਿਸਾਨਾਂ ਨੂੰ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ:
ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਮਨਚਾਹੀ ਥਾਂ 'ਤੇ ਆਪਣੀ ਫਸਲ ਵੇਚ ਸਕਦੇ ਹਨ। ਬਿਨਾਂ ਕਿਸੇ ਰੁਕਾਵਟ ਦੂਜੇ ਸੂਬਿਆਂ 'ਚ ਵੀ ਫਸਲ ਵੇਚ ਤੇ ਖਰੀਦ ਸਕਦੇ ਹਨ। ਯਾਨੀ ਮੰਡੀਆਂ ਦੇ ਦਾਇਰੇ ਤੋਂ ਬਾਹਰ ਵੀ ਫਸਲਾਂ ਦੀ ਖਰੀਦ ਵਿਕਰੀ ਸੰਭਵ ਹੈ। ਇਸ ਦੇ ਨਾਲ ਹੀ ਫਸਲ ਦੀ ਵਿਕਰੀ 'ਤੇ ਕੋਈ ਟੈਕਸ ਨਹੀਂ ਲੱਗੇਗਾ। ਕਿਸਾਨਾਂ ਨੂੰ ਆਨਲਾਈਨ ਵਿਕਰੀ ਦੀ ਇਜਾਜ਼ਤ ਹੋਵੇਗੀ ਤੇ ਕਿਸਾਨਾਂ ਨੂੰ ਚੰਗਾ ਭਾਅ ਮਿਲੇਗਾ।
ਪਾਣੀਪਤ ਪਹੁੰਚੇ ਕਿਸਾਨਾਂ ਦਾ ਸਵਾਗਤ, ਹੱਥ ਜੋੜ ਬੁਲਾਈ ਫਤਹਿ
ਕਿਸਾਨਾਂ ਨੂੰ ਮੰਡੀ ਤੇ ਐਮਐਸਪੀ ਖਤਮ ਹੋਣ ਦਾ ਡਰ
ਕਿਸਾਨਾਂ ਨੂੰ ਡਰ ਹੈ ਕਿ ਨਵੇਂ ਕਾਨੂੰਨ ਦੀ ਵਜ੍ਹਾ ਨਾਲ ਘੱਟੋ ਘੱਟ ਸਮਰਥਨ ਮੁੱਲ 'ਤੇ ਮੰਡੀਆਂ ਖਤਮ ਹੋ ਸਕਦੀ ਹੈ। ਕਿਸਾਨ ਹੁਣ ਤਕ ਫਸਲ ਨੂੰ ਆਪਣੇ ਆਸ-ਪਾਸ ਦੀਆਂ ਮੰਡੀਆਂ 'ਚ ਸਰਕਾਰ ਵੱਲੋਂ ਤੈਅ ਐਮਐਸਪੀ 'ਤੇ ਵੇਚਦੇ ਸਨ।
ਨਵੇਂ ਖੇਤੀ ਕਾਨੂੰਨ 'ਚ ਖੇਤੀ ਉਪਜ ਮੰਡੀ ਕਮੇਟੀ ਤੋਂ ਬਾਹਰ ਖੇਤੀ ਦੇ ਕਾਰੋਬਾਰ ਨੂੰ ਮਨਜੂਰੀ ਦਿੱਤੀ ਹੈ। ਇਸ ਕਾਰਨ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਜਾਵੇਗਾ। ਅਜੇ ਤਕ ਮੰਡੀ 'ਚ ਕਿਸਾਨਾਂ ਤੋਂ ਅਨਾਜ ਦੀ ਖਰੀਦ ਤੇ ਵਪਾਰੀ ਨੂੰ 6 ਤੋਂ 7 ਪ੍ਰਤੀਸ਼ਤ ਦਾ ਟੈਕਸ ਦੇਣਾ ਹੁੰਦਾ ਸੀ।
ਉੱਥੇ ਹੀ ਮੰਡੀ ਦੇ ਬਾਹਰ ਅਨਾਜ ਦੀ ਖਰੀਦ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਕਿਸਾਨਾਂ ਨੂੰ ਲੱਗਦਾ ਹੈ ਕਿ ਇਸ ਤੋਂ ਆਉਣ ਵਾਲੇ ਸਮੇਂ 'ਚ ਮੰਡੀਆਂ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਣਗੀਆਂ ਤੇ ਕਿਸਾਨ ਸਿੱਧੇ ਤੌਰ 'ਤੇ ਵਪਾਰੀਆਂ ਦੇ ਹਵਾਲੇ ਹੋਵੇਗਾ।
ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ
ਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ