ਪੜਚੋਲ ਕਰੋ

ਮੋਦੀ ਸਰਕਾਰ ਲਈ ਚੁਣੌਤੀ ਬਣਿਆ ਕਿਸਾਨ ਅੰਦੋਲਨ, ਪੰਜਾਬ ਤੋਂ ਉੱਠੀ ਚਿੰਗਾਰੀ ਬਣਨ ਲੱਗੀ ਦੇਸ਼ ਭਰ 'ਚ ਭਾਂਬੜ, 22 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ

ਦਿੱਲੀ 'ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ 'ਚ ਹੋਈ 22 ਸੂਬਿਆਂ ਦੀਆਂ 250 ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪੋ-ਆਪਣੇ ਸੂਬਿਆਂ 'ਚ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਵਾਜਾਈ ਠੱਪ ਰਹੇਗੀ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ। ਕਿਸਾਨ ਅੰਦੋਲਨ ਹੁਣ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ 'ਚ ਜ਼ੋਰ ਫੜ੍ਹਨ ਲੱਗਾ ਹੈ। ਅਜਿਹੇ 'ਚ ਕਿਸਾਨਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕ ਲਈ ਹੈ। ਇਸ ਤਹਿਤ ਖੇਤੀ ਕਾਨੂੰਨਾਂ ਖਿਲਾਫ 5 ਨਵੰਬਰ ਨੂੰ ਦੇਸ਼ ਭਰ 'ਚ ਦੁਪਹਿਰ 12 ਵਜੇ ਤੋਂ ਚਾਰ ਵਜੇ ਤਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ।

ਮੰਗਲਵਾਰ ਦਿੱਲੀ 'ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ 'ਚ ਹੋਈ 22 ਸੂਬਿਆਂ ਦੀਆਂ 250 ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪੋ-ਆਪਣੇ ਸੂਬਿਆਂ 'ਚ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਵਾਜਾਈ ਠੱਪ ਰਹੇਗੀ।

'ਦਿੱਲੀ ਚੱਲੋ' ਪ੍ਰੋਗਰਾਮ ਦਾ ਐਲਾਨ

ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 5 ਨਵੰਬਰ ਤੋਂ ਬਾਅਦ 26 ਤੇ 27 ਨਵੰਬਰ ਨੂੰ 'ਦਿੱਲੀ ਚੱਲੋਂ' ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਦਿੱਲੀ 'ਚ ਸਾਰੇ ਸੂਬਿਆਂ ਤੋਂ ਕਿਸਾਨ ਰੋਸ ਮਾਰਚ ਕਰਨਗੇ।

ਕੇਂਦਰੀ ਮੰਤਰੀਆਂ ਦਾ ਹੋਵੇਗਾ ਘਿਰਾਓ

ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਦਾ ਘਿਰਾਉ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੇਸ਼ ਪੱਧਰ 'ਤੇ ਹੋਣ ਨਾਲ ਸਮੀਕਰਨ ਬਦਲਣਗੇ। ਰਾਜੇਵਾਲ ਨੇ ਕਿਹਾ ਕਿਸਾਨਾਂ ਦੀ ਇਕਜੁੱਟਤਾ ਅੱਗੇ ਹੁਣ ਕੇਂਦਰ ਦਾ ਜ਼ਬਰੀ ਰਵੱਈਆ ਨਹੀਂ ਚੱਲੇਗਾ।

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਗਲੀ ਰਣਨੀਤੀ ਲਈ ਤਿਆਰ

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਚਾਰ ਨਵੰਬਰ ਨੂੰ ਚੰਡੀਗੜ੍ਹ 'ਚ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ 'ਚ ਸੂਬਾ ਪੱਧਰ 'ਤੇ ਪ੍ਰਦਰਸ਼ਨ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ।

ਮੋਦੀ ਸਰਕਾਰ ਦੇ ਫੈਸਲੇ ਮਗਰੋਂ ਪੰਜਾਬ 'ਚ ਵੱਡਾ ਸੰਕਟ, ਸਾਰੇ ਪਾਵਰ ਪਲਾਟ ਬੰਦ

ਰੇਲ ਗੱਡੀਆਂ ਬਾਰੇ ਕਿਸਾਨ ਜਥੇਬੰਦੀਆਂ ਦਾ ਸਟੈਂਡ:

ਕਿਸਾਨ ਲੀਡਰਾਂ ਨੇ ਕਿਹਾ ਕਿ ਮਾਲਗੱਡੀਆਂ ਚਲਾਉਣ 'ਤੇ ਕੋਈ ਇਤਰਾਜ਼ ਨਹੀਂ। ਅਸੀਂ ਇਸ ਮਾਮਲੇ 'ਤੇ ਲੋਕਾਂ ਦੇ ਨਾਲ ਹਾਂ। ਉਨ੍ਹਾਂ ਰੇਲਵੇ ਦੀ ਮੰਗ ਨੂੰ ਕੇਂਦਰ ਦੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਮਾਲ ਗੱਡੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਉਨ੍ਹਾਂ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਕੇਂਦਰ ਵੱਲੋਂ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਯਾਤਰੀ ਗੱਡੀਆਂ 'ਤੇ ਬਰੇਕ ਹੀ ਰਹੇਗੀ। ਹਾਲਾਂਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਕਿਸਾਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਆਪਣੇ ਘਰ ਆਉਣ ਜਾਣ ਦੀ ਪ੍ਰੇਸ਼ਾਨੀ ਹੋਵੇ। ਇਸ ਲਈ ਕੇਂਦਰ ਪਹਿਲਾਂ ਹੋਰ ਸੂਬਿਆਂ 'ਚ ਰੇਲ ਸੇਵਾਵਾਂ ਸ਼ੁਰੂ ਕਰੇ। ਉਸ ਤੋਂ ਬਾਅਦ ਉਹ ਪੰਜਾਬ 'ਚ ਯਾਤਰੀ ਗੱਡੀਆਂ 'ਤੇ ਵਿਚਾਰ ਕਰਨਗੇ।

ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ

ਕਿਸਾਨ ਜਥੇਬੰਦੀਆਂ ਦੀ ਦੋ ਟੁਕ

ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਨਾਲ-ਨਾਲ ਰਿਲਾਇੰਸ ਪੈਟਰੋਲ ਪੰਪ 'ਤੇ ਮੌਲਸ ਅੱਗੇ ਵੀ ਧਰਨਾ ਲਾਇਆ ਹੋਇਆ ਹੈ। ਅਜਿਹੇ 'ਚ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਕਿਸਾਨ ਚੋਲ ਪਲਾਜ਼ਿਆਂ ਤੇ ਮੌਲਸ ਤੋਂ ਧਰਨਾ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਵੀ ਨਹੀਂ ਚੱਲਣ ਦਿੱਤੇ ਜਾਣਗੇ।

ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Advertisement
ABP Premium

ਵੀਡੀਓਜ਼

Farmers Protest| CM Bhagwant Mann ਤੇ ਨਿਕਲ ਰਿਹਾ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਬੀਬੀਆਂBhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap Bazwa

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Embed widget