ਪੜਚੋਲ ਕਰੋ
Advertisement
ਮੋਦੀ ਸਰਕਾਰ ਖਿਲਾਫ ਡਟੇ ਕਿਸਾਨ, ਵਰਦੇ ਮੀਂਹ 'ਚ ਵੀ ਧਰਨਾ ਜਾਰੀ
ਬੀਤੇ ਕੱਲ੍ਹ ਦੀਵਾਲੀ ਮੌਕੇ ਵੀ ਕਿਸਾਨਾਂ ਨੇ ਮੋਰਚਾ ਨਹੀਂ ਛੱਡਿਆ ਅਤੇ ਅੱਜ ਵਰਦੇ ਮੀਂਹ ਵਿੱਚ ਵੀ ਕਿਸਾਨ ਕੇਂਦਰੀ ਦੀ ਮੋਦੀ ਸਰਕਾਰ ਖਿਲਾਫ ਡਟੇ ਹੋਏ ਹਨ।
ਅੰਮ੍ਰਿਤਸਰ: ਕੇਂਦਰ ਦੇ ਵਿਵਾਦਪੂਰਨ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।ਬੀਤੇ ਕੱਲ੍ਹ ਦੀਵਾਲੀ ਮੌਕੇ ਵੀ ਕਿਸਾਨਾਂ ਨੇ ਮੋਰਚਾ ਨਹੀਂ ਛੱਡਿਆ ਅਤੇ ਅੱਜ ਵਰਦੇ ਮੀਂਹ ਵਿੱਚ ਵੀ ਕਿਸਾਨ ਕੇਂਦਰੀ ਦੀ ਮੋਦੀ ਸਰਕਾਰ ਖਿਲਾਫ ਡਟੇ ਹੋਏ ਹਨ।ਕਿਸਾਨਾ ਅੰਦੋਲਨ ਦਾ ਅੱਜ 46ਵਾਂ ਦਿਨ ਸੀ।ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਅੰਮ੍ਰਿਤਸਰ ਟੋਲ ਪਲਾਜੇ ਤੇ ਲਗਾਏ ਮੋਰਚੇ ਤੇ ਡਟੇ ਹੋਏ ਹਨ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਨੇ ਕਿਹਾ ਕਿ "ਕਿਸਾਨ ਆਪਣੇ ਖੇਤੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਸਮੇਂ ਦੀਆਂ ਸਰਕਾਰਾਂ ਖਿਲਾਫ ਲੜਾਈ ਲੜਦੇ ਆ ਰਹੇ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਸਵਿਧਾਨਕ ਸੋਧਾਂ ਰਾਹੀਂ ਬਣਾਏ ਕਾਨੂੰਨਾਂ ਨਾਲ ਰਾਹ ਪੱਧਰਾ ਕਰ ਦਿੱਤਾ ਹੈ।ਜਿਸ ਦੇ ਖਿਲਾਫ ਪੂਰੇ ਭਾਰਤ ਦੇ ਕਿਸਾਨ ਲੱਕ ਬੰਨ੍ਹ ਕੇ ਲੜਾਈ ਲੜਨ ਦਾ ਅਹਿਦ ਕਰ ਚੁੱਕੇ ਹਨ ਅਤੇ ਆਪਣੀਆਂ ਜ਼ਮੀਨਾਂ ਤੇ ਕਿਸੇ ਵੀ ਕਾਰਪੋਰੇਟ ਘਰਾਣੇ ਨੂੰ ਪੈਰ ਨਹੀਂ ਧਰਨ ਦੇਣਗੇ।"
ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਾਰਤ ਦੇ ਕਿਸਾਨ ਦਿੱਲੀ ਵੱਲ 26-27 ਨਵੰਬਰ ਨੂੰ ਕੂਚ ਕਰਨਗੇ ਅਤੇ ਰਾਜਧਾਨੀ ਘੇਰਨਗੇ।ਕਿਸਾਨਾਂ ਦਾ ਇਹ ਮੋਰਚਾ ਵਰਦੇ ਮੀਂਹ ਵਿੱਚ ਵੀ ਦ੍ਰਿੜਤਾ ਨਾਲ ਚਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement